ਬਰਨਾਲਾ: ਪੰਜਾਬ ਦੇ ਬਹੁਚਰਚਿਤ ਕਿਰਨਜੀਤ ਕੌਰ ਅਗਵਾ ਤੇ ਕਤਲ ਕਾਂਡ ਵਿੱਚ ਇਨਸਾਫ ਦਿਵਾਉਣ ਦੀ ਮੁਹਿੰਮ ਨਾਲ ਜੁੜੇ ਰਹੇ, ਮਨਜੀਤ ਸਿੰਘ ਧਨੇਰ ਦੀ ਰਿਹਾਈ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਲਗਾਤਾਰ ਦਿਨ-ਰਾਤ ਬਰਨਾਲਾ ਦੀ ਜੇਲ੍ਹ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ।
30 ਸਤੰਬਰ ਤੋਂ ਬਰਨਾਲਾ ਜੇਲ੍ਹ ਦੇ ਬਾਹਰ ਮਨਜੀਤ ਸਿੰਘ ਧਨੇਰ ਦੇ ਸਮਰੱਥਕਾਂ ਵੱਲੋਂ ਪੱਕਾ ਧਰਨਾ ਇੱਕ ਲੋਕ ਲਹਿਰ ਬਣਦਾ ਜਾ ਰਿਹਾ ਹੈ। ਹੁਣ ਇਸ ਸੰਘਰਸ਼ ਵਿੱਚ ਉਸ ਦੀ ਹਮਾਇਤ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ, ਪੱਤਰਕਾਰ, ਬੁੱਧੀਜੀਵੀ, ਕਿਰਤੀ, ਮੁਲਾਜ਼ਮ ਜੱਥੇਬੰਦੀਆਂ ਆਦਿ ਆ ਗਈਆਂ ਹਨ।
ਇਸ ਧਰਨੇ ਦੇ ਮੁੱਖ ਆਗੂ ਮੰਗਲਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕਰਨਗੇ।
ਦੱਸ ਦਈਏ ਕਿ ਮਨਜੀਤ ਸਿੰਘ ਧਨੇਰ ਇਸ ਸਮੇਂ ਜੇਲ੍ਹ ਵਿਚ ਹੈ ਜਿਸ ਨੂੰ ਰਿਹਾਅ ਕਰਾਉਣ ਲਈ ਐਕਸ਼ਨ ਕਮੇਟੀ ਨੇ ਜੇਲ੍ਹ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ। 62 ਸਾਲਾ ਮਨਜੀਤ ਸਿੰਘ ਧਨੇਰ ਕਿਰਨਜੀਤ ਕੌਰ ਅਗਵਾ ਤੇ ਕਤਲ ਕਾਂਡ ਵਿਰੋਧੀ ਬਣਾਈ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਰਹੇ ਹਨ।