ETV Bharat / state

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਾ ਬਰਨਾਲਾ ਦੇ ਕਿਸਾਨਾਂ ਵੱਲੋਂ ਵਿਰੋਧ

ਪੰਜਾਬ 2022 ਵਿਧਾਨ ਸਭਾ ਚੋਣਾਂ (Punjab Assembly Elections 2022) ਵਿੱਚ ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉੱਤੇ ਉਮੀਦਵਾਰਾਂ ਦੀਆਂ ਟਿਕਟਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਪਰ ਉਹੀ ਜ਼ਮੀਨੀ ਪੱਧਰ ਉੱਤੇ ਵਿਧਾਨ ਸਭਾ ਸੀਟਾਂ ਉੱਤੇ ਗਲਤ ਉਮੀਦਵਾਰਾਂ ਦੇ ਐਲਾਨ ਦੇ ਬਾਅਦ ਇਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।‌

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਾ ਬਰਨਾਲਾ ਦੇ ਕਿਸਾਨਾਂ ਵੱਲੋਂ ਵਿਰੋਧ
ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਾ ਬਰਨਾਲਾ ਦੇ ਕਿਸਾਨਾਂ ਵੱਲੋਂ ਵਿਰੋਧ
author img

By

Published : Jan 19, 2022, 10:59 PM IST

ਬਰਨਾਲਾ: ਪੰਜਾਬ 2022 ਵਿਧਾਨ ਸਭਾ ਚੋਣਾਂ (Punjab Assembly Elections 2022) ਵਿੱਚ ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉੱਤੇ ਉਮੀਦਵਾਰਾਂ ਦੀਆਂ ਟਿਕਟਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਪਰ ਉਹੀ ਜ਼ਮੀਨੀ ਪੱਧਰ ਉੱਤੇ ਵਿਧਾਨ ਸਭਾ ਸੀਟਾਂ ਉੱਤੇ ਗਲਤ ਉਮੀਦਵਾਰਾਂ ਦੇ ਐਲਾਨ ਦੇ ਬਾਅਦ ਇਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।‌ ਜਿਸ ਤਹਿਤ ਬਰਨਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੰਯੁਕਤ ਸਮਾਜ ਮੋਰਚੇ ਦੇ ਸਾਰੇ ਸੀਨੀਅਰ ਆਗੂਆਂ ਅਤੇ ਸਕਰੀਨਿੰਗ ਕਮੇਟੀ ਸਬੰਧੀ ਕਾਫ਼ੀ ਅਹਿਮ ਖੁਲਾਸੇ ਕਰਕੇ ਜੰਮ ਕੇ ਰੋਸ਼ ਜਤਾਇਆ ਗਿਆ ਹੈ।

ਨਹੀਂ ਉੱਤਰਨ ਦੇਣਗੇ ਉਮੀਦਵਾਰਾਂ ਨੂੰ ਮੈਦਾਨ ਵਿੱਚ

ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਚਿਤਾਵਨੀ ਦਿੱਤੀ ਕਿ ਉਹ ਇਸ ਤਰੀਕੇ ਨਾਲ ਉਮੀਦਵਾਰਾਂ ਨੂੰ ਮੈਦਾਨ ਵਿੱਚ ਉੱਤਰਨ ਨਹੀਂ ਦੇਣਗੇ, ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਪੋਟ ਵੀ ਬਿਲਕੁੱਲ ਨਹੀਂ ਕੀਤੀ ਜਾਵੇਗੀ। ਉਹਨਾਂ ਤਿੱਖੇ ਸ਼ਬਦਾਂ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਬਲਵੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਪੰਜਾਬ ਤਾਂ ਬਣਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਟਿਕਟ ਕਿਸ ਨੂੰ ਦੇਣੀ ਹੈ।

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਾ ਬਰਨਾਲਾ ਦੇ ਕਿਸਾਨਾਂ ਵੱਲੋਂ ਵਿਰੋਧ

ਦੂਜੀ ਪਾਰਟੀ ਤੋਂ ਬਾਗੀ ਹੋਏ ਉਮੀਦਵਾਰਾਂ ਨੂੰ ਚੋਣ ਵਿੱਚ ਉਤਾਰਨ ਤੇ ਸਾਡੀ ਹਾਰ ਪੱਕੀ

ਇਸ ਤਰੀਕੇ ਨਾਲ ਨਵੇਂ ਚਿਹਰੇ ਨੂੰ ਜੋ ਕਿਸਾਨ ਹੀ ਨਹੀਂ ਹਨ, ਕਿਸੇ ਦੂਜੀ ਪਾਰਟੀ ਤੋਂ ਬਾਗੀ ਹੋਏ ਹਨ, ਉਨ੍ਹਾਂ ਨੂੰ ਉਮੀਦਵਾਰ ਐਲਾਨ ਕਰਕੇ ਚੋਣ ਵਿੱਚ ਉਤਾਰੇਗੀ ਤਾਂ ਸਾਡੀ ਹਾਰ ਪੱਕੀ ਹੈ। ਪਤਾ ਨਹੀਂ ਸੰਯੁਕਤ ਸੰਘਰਸ਼ ਮੋਰਚੇ ਦੇ ਉੱਤੇ ਬੈਠੀ ਸਕਰੀਨਿੰਗ ਕਮੇਟੀ ਕਿਸ ਤਰੀਕੇ ਨਾਲ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ। ਸਕਰੀਨਿੰਗ ਕਮੇਟੀ ਉੱਤੇ ਵੀ ਚੁੱਕੇ ਵੱਡੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੀ ਤਰ੍ਹਾਂ ਡਿਕਟੇਟਰਸ਼ਿਪ ਤਹਿਤ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਸਾਰੀਆਂ ਸੀਟਾਂ ਹਾਰੇਗੀ।

ਸੰਯੁਕਤ ਸਮਾਜ ਮੋਰਚਾ ਵਿਧਾਨ ਸਭਾ ਵਿਚ ਚਹੇਤਿਆਂ ਨੂੰ ਦੇ ਰਿਹਾ ਹੈ ਟਿਕਟਾਂ

ਸੰਯੁਕਤ ਸਮਾਜ ਮੋਰਚਾ ਵਿਧਾਨ ਸਭਾ ਵਿਚ ਟਿਕਟਾਂ ਜਾਂ ਤਾਂ ਚਹੇਤਿਆਂ ਨੂੰ ਦੇ ਰਿਹਾ ਹੈ ਜਾਂ ਫਿਰ ਲੋਭ ਲਾਲਚ ਤਹਿਤ ਦਿੱਤੀਆਂ ਜਾ ਰਹੀਆਂ ਹਨ। ਸੰਯੁਕਤ ਸਮਾਜ ਮੋਰਚਾ ਨੂੰ ਪੰਜਾਬ ਵਿੱਚ 117 ਕ੍ਰਾਂਤੀਕਾਰੀ ਕੈਂਡੀਡੇਟ ਹੀ ਨਹੀਂ ਮਿਲੇ, ਇਹ ਬਹੁਤ ਵੱਡੀ ਬਦਨਾਮੀ ਵਾਲੀ ਗੱਲ ਹੈ। ਜਗਸੀਰ ਸਿੰਘ ਛੀਨੀਵਾਲ ਨੇ ਸਪੱਸ਼ਟ ਕੀਤਾ ਕਿ ਇਹ ਬਰਨਾਲਾ ਵਿੱਚ ਅਨਚਾਹੇ ਉਮੀਦਵਾਰਾਂ ਨੂੰ ਐਲਾਨ ਕਰਨ ਦਾ ਵਿਰੋਧ ਨਹੀਂ, ਤਕਰੀਬਨ 40 ਸੀਟਾਂ ਉੱਤੇ ਇਸ ਤਰੀਕੇ ਦਾ ਵਿਰੋਧ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਗੁਰਨਾਮ ਚੜੂਨੀ ਨੇ ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.