ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨੇੜਲੇ ਟੋਲ ਪਲਾਜ਼ੇ toll plaza near village Cheema ਨੂੰ ਬੰਦ ਕਰਵਾਉਣ ਲਈ ਪਿਛਲੇ 17 ਦਿਨਾਂ ਤੋਂ ਬੀਕੇਯੂ ਡਕੌਂਦਾ ਵੱਲੋਂ ਮੋਰਚਾ ਜਾਰੀ ਹੈ। ਦੱਸ ਦਈਏ ਕਿ ਬੀਕੇਯੂ ਡਕੌਂਦਾ ਵਲੋਂ ਟੋਲ ਪਲਾਜ਼ਾ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ 17 ਦਿਨਾਂ ਤੋਂ ਹੀ ਕਿਸਾਨਾਂ ਨੇ ਟੋਲ ਨੂੰ ਪਰਚੀ ਫ਼ਰੀ ਕੀਤਾ ਹੋਇਆ ਹੈ ਅਤੇ ਆਉਣ ਵਾਲੇ ਵਹੀਕਲ ਬਿਨ੍ਹਾਂ ਟੋਲ ਪਰਚ਼ੀ ਦਿੱਤੇ ਟੋਲ ਤੋਂ ਲੰਘਾਏ ਜਾ ਰਹੇ ਹਨ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਟੋਲ ਨਿਯਮਾਂ ਦੇ ਉਲਟ ਟੌਲ ਪਲਾਜ਼ਾ ਗਲਤ ਥਾਂ ਉੱਤੇ ਲਗਾਇਆ ਗਿਆ ਹੈ, ਜਿਸ ਕਰਕੇ ਇਸ ਨੂੰ ਤਬਦੀਲ ਕਰਕੇ ਸਿਰਫ ਇਕੱਲੇ ਮੋਗਾ ਰੋਡ ਉੱਤੇ ਲਗਾਇਆ ਜਾਵੇ। ਇਸੇ ਮੰਗ ਨੂੰ ਲੈਕੇ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਹੈ, ਜੋ ਹੁਣ ਪੱਕੇ ਮੋਰਚੇ ਵਿੱਚ ਬਦਲ ਗਿਆ ਹੈ।
ਉਹਨਾਂ ਕਿਹਾ ਕਿ ਬਾਜਾਖਾਨਾ ਰੋਡ ਦੀ ਸੜਕ ਬਹੁਤ ਮਾੜੀ ਹੈ, ਜਦਕਿ ਟੌਲ ਟੈਕਸ ਸਭ ਤੋਂ ਲਿਆ ਜਾ ਰਿਹਾ ਹੋ, ਜੋ ਸਰਾਸਰ ਧੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਉਹਨਾਂ ਦੀ ਡੀਸੀ ਬਰਨਾਲਾ ਨਾਲ ਇਸ ਸਬੰਧੀ ਮੀਟਿੰਗ ਹੋਈ ਹੈ ਅਤੇ ਉਹਨਾਂ ਨੇ ਤੱਥਾਂ ਆਧਾਰਿਤ ਜਾਣਕਾਰੀ ਡੀਸੀ ਬਰਨਾਲਾ ਨਾਲ ਸਾਂਝੀ ਕਰਕੇ ਇਸ ਟੋਲ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਟੋਲ ਦੀ ਜਗ੍ਹਾ ਤਬਦੀਲੀ ਨਹੀਂ ਹੁੰਦੀ, ਉਹ ਆਪਣਾ ਮੋਰਚਾ ਜਾਰੀ ਰੱਖਣਗੇ।
ਇਹ ਵੀ ਪੜੋ:- ਪਰਾਲੀ ਨੂੰ ਲੈ ਕੇ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ