ETV Bharat / state

ਗੰਨੇ ਦੀ ਆਰਗੈਨਿਕ ਖੇਤੀ ਨੇ ਕਿਸਾਨ ਕੀਤਾ ਮਾਲਾਮਾਲ - ਆਰਗੈਨਿਕ ਖੇਤੀ

ਬਰਨਾਲਾ ਦੇ ਪਿੰਡ ਬੱਬਲਪੁਰ ਦਾ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਗੰਨੇ ਦੀ ਬਿਨ੍ਹਾਂ ਕਿਸੇ ਰਸਾਇਣਿਕ ਖਾਦ ਤੋਂ ਕੁਦਰਤੀ ਤਰੀਕੇ ਆਰਗੈਨਿਕ ਖੇਤੀ ਕਰ (organic cultivation of sugarcane) ਰਿਹਾ ਹੈ। ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਉਤਪਾਦ ਦੇ ਰੇਟ ਆਮ ਬਾਜ਼ਾਰ ਨਾਲੋਂ ਡੇਢ ਗੁਣਾ ਹੈ ਤੇ ਉਹ ਚੰਗੀ ਕਮਾਈ ਵੀ ਕਰ ਰਿਹਾ ਹੈ।

farmer is earning well by organic cultivation of sugarcane at Barnala
ਗੰਨੇ ਦੀ ਆਰਗੈਨਿਕ ਖੇਤੀ ਨੇ ਕਿਸਾਨ ਕੀਤਾ ਮਾਲਾਮਾਲ
author img

By

Published : Jan 10, 2023, 7:50 AM IST

ਗੰਨੇ ਦੀ ਆਰਗੈਨਿਕ ਖੇਤੀ ਨੇ ਕਿਸਾਨ ਕੀਤਾ ਮਾਲਾਮਾਲ

ਬਰਨਾਲਾ: ਪੰਜਾਬ ਦੀ ਕਿਸਾਨੀ ਇਸ ਵੇਲੇ ਕਰਜ਼ੇ ਦੀ ਮਾਰ ਝੱਲ ਰਹੀ ਹੈ, ਪਰ ਕੁੱਝ ਅਗਾਂਹਵਧੂ ਕਿਸਾਨ ਰਵਾਇਤੀ ਨਾਲੋਂ ਹੱਟ ਕੇ ਵੱਖਰੇ ਢੰਗ ਨਾਲ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਹਨ ਅਤੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣੇ ਹੋਏ ਹਨ। ਇਹਨਾਂ ਵਿੱਚੋਂ ਹੀ ਇੱਕ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਹੈ, ਜੋ ਸ਼ੇਰਪੁਰ ਨੇੜੇ ਬੱਬਲਪੁਰ ਦਾ ਰਹਿਣ ਵਾਲਾ ਹੈ। ਹਰਪ੍ਰੀਤ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਗੰਨੇ ਦੀ ਬਿਨ੍ਹਾਂ ਕਿਸੇ ਰਸਾਇਣਿਕ ਖਾਦ ਤੋਂ ਕੁਦਰਤੀ ਤਰੀਕੇ ਆਰਗੈਨਿਕ ਖੇਤੀ ਕਰ (organic cultivation of sugarcane) ਰਿਹਾ ਹੈ। ਆਪਣੇ ਖੇਤ ਦੇ ਗੰਨੇ ਤੋਂ ਖ਼ੁਦ ਕਈ ਤਰ੍ਹਾਂ ਦਾ ਗੁੜ­ ਸ਼ੱਕਰ ਅਤੇ ਹੋਰ ਚੀਜ਼ਾ ਬਣਾ ਕੇ ਖੁਦ ਵੇਚ ਰਿਹਾ ਹੈ। ਜਿਸ ਨਾਲ ਉਸਨੂੰ ਕਈ ਗੁਣਾ ਵੱਧ ਕਮਾਈ ਹੋ ਰਹੀ ਹੈ। ਹਰਪ੍ਰੀਤ ਦੇ ਗੁੜ ਦੀ ਇਸ ਵੇਲੇ ਏਨੀ ਮੰਗ ਹੈ ਕਿ ਵਿਦੇਸ਼ਾਂ ਤੱਕ ਗੁੜ ਲੋਕ ਮੰਗਵਾ ਰਹੇ ਹਨ।

ਇਹ ਵੀ ਪੜੋ: ਵਿਦਿਆਰਥੀ ਨੇ ਚਾਕੂ ਦੀ ਨੋਕ 'ਤੇ ਵਿਦਿਆਰਥਣ ਦੇ ਭਰਿਆ ਸੰਧੂਰ

ਕਈ ਤਰ੍ਹਾਂ ਦਾ ਗੁੜ ਅਤੇ ਸ਼ੱਕਰ ਬਣਾ ਕੇ ਖੁਦ ਕਰਦੇ ਹਨ ਮਾਰਕੀਟਿੰਗ: ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਗੰਨੇ ਦੀ ਆਰਗੈਨਿਕ ਤਰੀਕੇ ਖੇਤੀ ਕਰ ਰਿਹਾ ਹੈ। ਆਪਣੇ ਖੇਤ ਵਿੱਚ ਪੈਦਾ ਕੀਤੇ ਗੰਨੇ ਦਾ ਉਹਨਾਂ ਵਲੋਂ ਘੁਲਾੜਾ ਲਗਾਇਆ ਗਿਆ ਹੈ। ਜਿੱਥੇ ਉਹ ਗੰਨੇ ਤੋਂ ਸਿੰਪਲ ਗੁੜ­, ਅਲਸੀ ਵਾਲਾ ਗੁੜ,­ ਗਾਜਰ ਵਾਲਾ ਗੁੜ­, ਮੂੰਗਫ਼ਲੀ ਵਾਲਾ ਗੁੜ­, ਤਿਲ ਵਾਲਾ ਗੁੜ,­ ਅਲਸੀ ਦੇ ਲੱਡੂ, ਤਿਲ ਕੇ ਲੱਡੂ,­ ਮੈਡੀਕੇਟਿਡ ਗੁੜ,­ ਹਰਬਲ ਗੁੜ,­ ਸਿੰਪਲ ਸ਼ੱਕਰ ਅਤੇ ਮੈਡੀਕੇਟਿਡ ਸ਼ੱਕਰ ਤਿਆਰ ਕੀਤੀ ਜਾਂਦੀ ਹੈ। ਇਹ ਸਭ ਆਰਗੈਨਕ ਤਰੀਕੇ ਨਾਲ ਤਿਆਰ ਕਰਕੇ ਵੇਚੇ ਜਾਂਦੇ ਹਨ। ਜਿਸਦੀ ਕੋਈ ਵੀ ਵਿਅਕਤੀ ਜਾਂਚ ਕਰਵਾ ਸਕਦਾ ਹੈ।

ਗੰਨਾ ਸ਼ੂਗਰ ਮਿੱਲ ਵਿੱਚ ਵੇਚਣ ਨਾਲੋਂ ਉਤਪਾਦ ਬਣਾ ਕੇ ਵੇਚਣ ਨਾਲ ਜ਼ਿਆਦਾ ਫਾਇਦਾ: ਉਹਨਾਂ ਦੱਸਿਆ ਕਿ ਜੇਕਰ ਉਹ ਆਪਣੀ ਗੰਨੇ ਦੀ ਫ਼ਸਲ ਸਿੱਧੀ ਸ਼ੂਗਰ ਮਿੱਲ ਵਿੱਚ ਵੇਚਦੇ ਹਨ ਤਾਂ ਪਹਿਲੀ ਸਮੱਸਿਆ ਫ਼ਸਲ ਨੂੰ ਵੇਚਣ ਦੀ ਆਉਂਦੀ ਹੈ। ਫ਼ਸਲ ਦੀ ਪੇਮੈਂਟ ਲੈਣ ਸਮੇਂ ਵੀ ਧਰਨੇ ਲਗਾਉਣੇ ਪੈਂਦੇ ਹਨ। ਜਿਸ ਕਰਕੇ ਹੁਣ ਆਪਣੇ ਇਸ ਕਾਰੋਬਾਰ ਨਾਲ ਜਿੱਥੇ ਕਮਾਈ ਵੀ ਵੱਧ ਹੁੰਦੀ ਹੈ ਅਤੇ ਆਪਣੀ ਪਛਾਣ ਵੀ ਵੱਖਰੇ ਤੌਰ ’ਤੇ ਬਣਦੀ ਹੈ। ਸਮੇਂ ਸਿਰ ਪੇਮੈਂਟ ਹੋ ਜਾਂਦੀ ਹੈ ਅਤੇ ਸਮੇਂ ਸਿਰ ਅਗਲੀ ਫ਼ਸਲ ਬੀਜ ਦਿੰਦੇ ਹਨ।

ਬਾਜ਼ਾਰ ਨਾਲੋਂ ਗੁੜ ਤੇ ਸ਼ੱਕਰ ਦਾ ਰੇਟ ਡੇਢ ਗੁਣਾ: ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਉਤਪਾਦ ਦੇ ਰੇਟ ਆਮ ਬਾਜ਼ਾਰ ਨਾਲੋਂ ਡੇਢ ਗੁਣਾ ਹੈ। ਕਿਉਂਕਿ ਬਾਜ਼ਾਰੀ ਚੀਜ਼ ਵਿੱਚ ਮਿਲਾਵਟ ਹੁੰਦੀ ਹੈ ਅਤੇ ਉਹਨਾਂ ਦਾ ਉਤਪਾਦ ਬਿਨ੍ਹਾਂ ਕਿਸੇ ਮਿਲਾਵਟ ਦੇ ਵੇਚਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਬਾਜ਼ਾਰ ਵਿੱਚ ਗੁੜ 40 ਰੁਪਏ ਪ੍ਰਤੀ ਕਿਲੋ ਵੇਚਿਆ ਜਾਂਦਾ ਹੈ­ ਜਦਕਿ ਉਹਨਾਂ ਦਾ ਗੁੜ 70 ਤੋਂ 80 ਰੁਪਏ ਪ੍ਰਤੀ ਕਿਲੋ ਵੇਚ ਰਹੇ ਹਨ। ਇਸੇ ਤਰ੍ਹਾਂ ਸ਼ੱਕਰ ਦਾ ਬਾਜ਼ਾਰੀ ਰੇਟ 50 ਰੁਪਏ ਪ੍ਰਤੀ ਕਿਲੋ ਹੈ­ ਜਦਕਿ ਉਹਨਾਂ ਦੀ ਸ਼ੱਕਰ 80 ਰੁਪਏ ਪ੍ਰਤੀ ਕਿਲੋ ਹੈ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸਮਾਨ ਵੇਚਣ ਵਿੱਚ ਕਦੇ ਉਹਨਾਂ ਨੂੰ ਕਦੇ ਦਿੱਕਤ ਨਹੀਂ ਆਈ। ਪੰਜਾਬ ਦੇ ਵੱਖ ਵੱਖ ਮੇਲਿਆਂ ਵਿੱਚ ਜਾ ਕੇ ਉਹ ਆਪਣਾ ਸਮਾਨ ਵੇਚਦੇ ਹਨ­ ਜਦਕਿ ਉਹਨਾਂ ਦੇ ਆਪਣੇ ਘੁਲਾੜ ’ਤੇ ਸਿੱਧੀ ਸੇਲ ਵੀ ਹੋ ਜਾਂਦੀ ਹੈ। ਉਹਨਾਂ ਦੇ ਗੁੜ ਦੀ ਮੰਗ ਵਿਦੇਸ਼ਾਂ ਤੱਕ ਹੈ। ਉਹ ਗੁੜ ਅਤੇ ਸ਼ੱਕਰ ਦੀ ਹੋਮ ਡਿਲਵਰੀ ਵੀ ਕਰ ਦਿੰਦੇ ਹਨ। ਉਹਨਾਂ ਦੱਸਿਆ ਕਿ ਆਮ ਖੇਤੀ ਨਾਲੋਂ ਕਮਾਈ ਵੀ ਉਹਨਾਂ ਦੀ ਕਈ ਗੁਣਾ ਵੱਧ ਹੈ।

ਕਿਸਾਨ ਕੰਮ ਕਰਨ ਤਾਂ ਖੇਤੀ ਘਾਟੇ ਦਾ ਸੌਦਾ ਨਹੀਂ: ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਵਾਇਤੀ ਨਾਲੋਂ ਹਟਵੀਂ ਤੇ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਵੇਲੇ ਸਰਕਾਰ ਵਲੋਂ ਕੋਈ ਮੱਦਦ ਨਹੀਂ ਕੀਤੀ ਜਾਂਦੀ। ਸਰਕਾਰ ਅਗਾਂਹਵਧੂ ਕਿਸਾਨਾਂ ਦੀ ਮੱਦਦ ਲਈ ਅੱਗੇ ਆਵੇ। ਉਥੇ ਉਹਨਾਂ ਕਿਹਾ ਕਿ ਖੇਤੀ ਘਾਟੇ ਦਾ ਸੌਦਾ ਨਹੀਂ ਹੈ­ ਇਹ ਉਹਨਾਂ ਦਾ ਆਪਣਾ ਤਜ਼ਰਬਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਤਾਂ ਉਹ ਬਿਲਕੁਲ ਵੀ ਵਿਹਲੇ ਨਹੀਂ ਬਹਿੰਦੇ­ ਜਦਕਿ ਪੰਜਾਬ ਵਿੱਚ ਕੰਮ ਕਰਕੇ ਰਾਜ਼ੀ ਨਹੀਂ ਹਨ। ਉਹਨਾਂ ਦੇ ਖੇਤ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਹਨ­ ਜਿਸ ਕਰਕੇ ਉਹ ਫਾਇਦੇ ਵਿੱਚ ਹਨ।

ਇਹ ਵੀ ਪੜੋ: ਪ੍ਰਵਾਸੀ ਭਾਰਤੀ ਦਿਹਾੜਾ :ਪੰਜਾਬ ਦੀ ਅਰਥ ਵਿਵਸਥਾ ਨੂੰ ਪ੍ਰਵਾਸੀ ਪੰਜਾਬੀਆਂ ਨੇ ਇਸ ਤਰ੍ਹਾਂ ਦਿੱਤਾ ਵੱਡਾ ਸਹਾਰਾ, ਖਾਸ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.