ETV Bharat / state

ਸਰਕਾਰੀ ਕਣਕ ਨੂੰ ਲੈਕੇ ਹੰਗਾਮਾ, ਲੋਕਾਂ ਨੇ ਕੀਤਾ ਪ੍ਰਦਰਸ਼ਨ - ਲੋਕਾਂ ਨੇ ਕੀਤਾ ਪ੍ਰਦਰਸ਼ਨ

ਭਦੌੜ ਦੇ ਵੱਡੇ ਚੌਂਕ ਵਿੱਚ 5ਵੇਂ ਦਿਨ ਵੀ ਲੋਕਾਂ ਨੂੰ ਸਰਕਾਰੀ ਕਣਕ ਨਾ ਮਿਲਣ ’ਤੇ ਹੰਗਾਮਾ ਹੋ ਗਿਆ ਤੇ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਭੜਕੇ ਲੋਕਾਂ ਨੇ ਇੰਸਪੈਕਟਰ ਅਤੁਲ ਕੁਮਾਰ ਦੇ ਵੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸਰਕਾਰੀ ਕਣਕ ਨੂੰ ਲੈਕੇ ਹੰਗਾਮਾ
ਸਰਕਾਰੀ ਕਣਕ ਨੂੰ ਲੈਕੇ ਹੰਗਾਮਾ
author img

By

Published : Jul 25, 2022, 1:01 PM IST

ਬਰਨਾਲਾਾ: ਪੰਜਾਬ ਸਰਕਾਰ (Punjab Govt) ਵੱਲੋਂ ਦਿੱਤੀ ਜਾ ਰਹੀ ਕਣਕ ਨੂੰ ਲੈ ਕੇ ਲੋਕ ਹਰ-ਰੋਜ਼ ਪ੍ਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ। ਭਦੌੜ ਦੇ ਵੱਡੇ ਚੌਂਕ ਵਿੱਚ 5ਵੇਂ ਦਿਨ ਵੀ ਲੋਕਾਂ ਨੂੰ ਕਣਕ ਨਾ ਮਿਲਣ ‘ਤੇ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (Slogans against the Punjab government) ਦਿੱਤੀ। ਜਿਸ ਨੂੰ ਦੇਖ ਡਿੱਪੂ ਹੋਲਡਰ ਆਪਣੀ ਦੁਕਾਨ ਨੂੰ ਜਿੰਦਾ ਲਗਾ ਕੇ ਭੱਜ ਗਿਆ। ਇਸ ਮੌਕੇ ਇੰਸਪੈਕਟਰ ਅਤੁਲ ਕੁਮਾਰ ਵੀ ਪਹੁੰਚੇ। ਇਸ ਮੌਕੇ ਭੜਕੇ ਲੋਕਾਂ ਨੇ ਇੰਸਪੈਕਟਰ ਅਤੁਲ ਕੁਮਾਰ ਦੇ ਵੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਮੀਡੀਆ ਨਾਲ ਗੱਲਬਾਤ ਦੌਰਾਨ ਕਣਕ ਲੈਣ ਪਹੁੰਚੇ ਲੋਕਾਂ ਨੇ ਕਿਹਾ ਕਿ ਉਹ ਕਰੀਬ ਪਿਛਲੇ ਇੱਕ ਹਫ਼ਤੇ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਚਰਨਜੀਤ ਕੌਰ ਨਾਮ ਦੀ ਲਾਭਪਾਤਰੀ ਨੇ ਕਿਹਾ ਕਿ ਉਸ ਦੇ ਪਤੀ ਨੂੰ ਅਧਰੰਘ ਦੀ ਬਿਮਾਰੀ ਹੈ ਅਤੇ ਉਹ ਰਾਜ ਮਿਸਤਰੀ ਨਾਲ ਖੁਦ ਦਿਹਾੜੀ ਕਰਦੀ ਹੈ, ਪਰ ਰੋਜ਼-ਰੋਜ਼ ਇਸ ਸਰਕਾਰੀ ਕਣਕ ਨੂੰ ਲੈਕੇ ਹੋਣ ਵਾਲੀ ਤੰਗੀ ਕਾਰਨ ਉਹ ਆਪਣੇ ਕੰਮ ‘ਤੇ ਨਹੀਂ ਜਾ ਪਾ ਰਹੀ, ਜਿਸ ਕਰਕੇ ਉਸ ਦੇ ਘਰ ਦਾ ਗੁਜ਼ਾਰਾਂ ਵੀ ਮੁਸ਼ਕਲ ਹੋ ਰਿਹਾ ਹੈ।

ਨਹੀਂ ਉਤਾਰਨ ਦਿੱਤੀ ਕਣਕ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਕੀਤਾ ਸ਼ਾਂਤ: ਜਦੋਂ ਲੋਕ ਨਾਅਰੇਬਾਜ਼ੀ ਕਰ ਰਹੇ ਸਨ, ਤਾਂ ਮੌਕੇ ‘ਤੇ ਫੂਡ ਸਪਲਾਈ ਵਿਭਾਗ (Food Supply Department) ਵੱਲੋਂ ਕਣਕ ਦੀ ਟਰਾਲੀ ਭਰ ਕੇ ਸਬੰਧਤ ਡਿਪੂ ਹੋਲਡਰ ਦੀ ਦੁਕਾਨ ਵਿੱਚ ਉਤਾਰਨ ਲਈ ਭੇਜ ਦਿੱਤੀ, ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਕਣਕ ਨੂੰ ਨਹੀਂ ਉਤਰਨ ਦਿੱਤਾ ਅਤੇ ਕਿਹਾ ਕਿ ਜਿਹੜੀ ਪਹਿਲਾਂ ਡਿਪੂ ਹੋਲਡਰ ਦੀ ਦੁਕਾਨ ਅੰਦਰ ਕਣਕ ਪਈ ਹੈ, ਪਹਿਲਾਂ ਉਹ ਵੰਡੀ ਜਾਵੇ, ਤਾਂ ਹੀ ਉਹ ਟਰਾਲੀ ਵਿੱਚ ਪਈ ਕਣਕ ਨੂੰ ਉਤਾਰਨ ਦੇਣਗੇ।

ਸਰਕਾਰੀ ਕਣਕ ਨੂੰ ਲੈਕੇ ਹੰਗਾਮਾ

ਜਿਸ ਨੂੰ ਲੈ ਕੇ ਡਿਪੂ ਹੋਲਡਰ, ਫੂਡ ਸਪਲਾਈ ਵਿਭਾਗ (Food Supply Department) ਅਤੇ ਲੋਕਾਂ ਦੀ ਕਾਫੀ ਤੂੰ-ਤੂੰ ਮੈਂ-ਮੈਂ ਵੀ ਹੋਈ ਅਤੇ ਮਾਮਲਾ ਵਧਦਾ ਦੇਖ ਡਿਪੂ ਹੋਲਡਰ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਮੌਕੇ ‘ਤੇ ਪੁਲਿਸ (Police) ਨੂੰ ਬੁਲਾਇਆ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਦੋ ਦਿਨਾਂ ਵਿੱਚ ਸਾਰੇ ਖਪਤਕਾਰਾਂ ਨੂੰ ਕਣਕ ਵੰਡਣ ਦਾ ਭਰੋਸਾ ਦੇ ਕੇ ਸ਼ਾਂਤ ਕਰ ਕੇ ਟਰਾਲੀ ਵਿੱਚੋਂ ਕਣਕ ਉਤਾਰਨੀ ਸ਼ੁਰੂ ਕਰਵਾ ਦਿੱਤੀ।

ਕੀ ਕਹਿਣਾ ਹੈ ਡਿੱਪੂ ਹੋਲਡਰ ਦਾ:ਇਸ ਸੰਬੰਧੀ ਜਦੋਂ ਡਿਪੂ ਹੋਲਡਰ ਭੂਸ਼ਨ ਕੁਮਾਰ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮਸ਼ੀਨਾਂ ਖ਼ਰਾਬ ਹਨ। ਜਿਸ ਕਾਰਨ ਉਹ ਕਣਕ ਨਹੀਂ ਦੇ ਰਹੇ ਅਤੇ ਜਦੋਂ ਵੀ ਮਸ਼ੀਨਾਂ ਚੱਲ ਪੈਣਗੀਆਂ, ਤਾਂ ਉਹ ਕਣਕ ਵੰਡ ਦੇਣਗੇ। ਪਿਛਲੇ 5 ਦਿਨਾਂ ਤੋਂ ਲੋਕਾਂ ਵੱਲੋਂ ਲਗਾਏ ਇਲਜ਼ਾਮਾਂ ਦੇ ਸੰਬੰਧ ਵਿੱਚ ਡਿੱਪੂ ਹੋਲਡਰ ਨੇ ਕਿਹਾ ਕਿ ਉਹ ਰੋਜ਼ਾਨਾ ਕਣਕ ਵੰਡ ਰਹੇ ਹਨ, ਭਾਵੇਂ ਉਨ੍ਹਾਂ ਦੀਆਂ ਮਸ਼ੀਨਾਂ ਚੈੱਕ ਕਰ ਲਓ ਅਤੇ ਕੱਲ੍ਹ ਜ਼ਿਆਦਾ ਇਕੱਠ ਹੋਣ ਕਾਰਨ ਉਨ੍ਹਾਂ ਨੇ ਕਣਕ ਨਹੀਂ ਵੰਡੀ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਮਾਮਲੇ ਦਾ ਹੱਲ ਕਰਨ ਲਈ ਕਿਹਾ ਸੀ। ਭੂਸ਼ਨ ਕੁਮਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਤਕਰੀਬਨ 650 ਕਾਰਡ ਧਾਰਕ ਹਨ ਅਤੇ ਉਹ ਆਉਣ ਵਾਲੇ ਦੋ ਦਿਨਾਂ ਵਿੱਚ ਕਣਕ ਦੀ ਵੰਡ ਕਰ ਦੇਣਗੇ।

ਕੀ ਕਹਿਣਾ ਹੈ ਇੰਸਪੈਕਟਰ ਅਤੁਲ ਕੁਮਾਰ ਦਾ:ਜਦੋਂ ਇੰਸਪੈਕਟਰ ਅਤੁਲ ਕੁਮਾਰ ਨੂੰ ਲੋਕਾਂ ਨੂੰ ਕਣਕ ਨਾ ਦੇਣ ਬਾਰੇ ਪੁੱਛਿਆ, ਤਾਂ ਇਸ ਸਬੰਧੀ ਇੰਸਪੈਕਟਰ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਦੀਆਂ ਮਸ਼ੀਨਾਂ ਨਹੀਂ ਚੱਲ ਰਹੀਆਂ ਅਤੇ ਕੋਈ ਟੈਕਨੀਕਲ ਦਿੱਕਤ ਆ ਰਹੀ ਹੈ। ਜਿਸ ਕਾਰਨ ਅੱਜ ਕਣਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਫੋਨ ਜ਼ਰੂਰ ਲਗਾਏ ਸਨ, ਪਰ ਕਿਸੇ ਵੀ ਉੱਚ ਅਧਿਕਾਰੀ ਨੇ ਅੱਜ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮਸ਼ੀਨਾਂ ਕਦੋ ਚੱਲਣਗੀਆਂ।

ਲੋਕਾਂ ਦੇ ਰੋਹ ਨੂੰ ਦੇਖਦਿਆਂ ਐਤਵਾਰ ਨੂੰ ਹੀ ਵੰਡੀ ਕਣਕ: ਸਵੇਰ ਤੋਂ ਹੀ ਲੋਕ ਕਣਕ ਨਾ ਵੰਡੇ ਜਾਣ ਦੇ ਮਾਮਲੇ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਕਾਫ਼ੀ ਰੋਹ ਵਿੱਚ ਦਿਖਾਈ ਦੇ ਰਹੇ ਸਨ।ਜਿਸ ਨੂੰ ਦੇਖਦਿਆਂ ਫੂਡ ਸਪਲਾਈ ਵਿਭਾਗ ਵੱਲੋਂ ਐਤਵਾਰ ਨੂੰ ਹੀ ਸਟੋਰਾਂ ਵਿੱਚੋਂ ਕਣਕ ਚੁੱਕਵਾ ਕੇ ਖ਼ੁਦ ਡਿੱਪੂ ਹੋਲਡਰ ਦੀ ਮੱਦਦ ਨਾਲ ਵੱਡੀ ਗਿਣਤੀ ਲੋਕਾਂ ਨੂੰ ਕਣਕ ਮੁਹੱਈਆ ਕਰਵਾਈ ਜਿਸ ਨਾਲ ਲੋਕਾਂ ਦਾ ਗੁੱਸਾ ਸ਼ਾਂਤ ਹੁੰਦਾ ਦਿਖਾਈ ਦਿੱਤਾ।

ਇਹ ਵੀ ਪੜ੍ਹੋ: ਮੀਂਹ ਕਾਰਨ ਸਕੂਲ ਤੇ ਦਫ਼ਤਰਾਂ ਨੇ ਧਾਰਿਆਂ ਛੱਪੜ ਦਾ ਰੂਪ !

ETV Bharat Logo

Copyright © 2025 Ushodaya Enterprises Pvt. Ltd., All Rights Reserved.