ETV Bharat / state

ਘਰ 'ਚ ਦਾਖ਼ਲ ਹੋ ਕੇ ਮਹਿਲਾ ਦੀਆਂ ਤੋੜੀਆਂ ਲੱਤਾਂ ਤੇ ਬਾਂਹ - ਮਹਿਲਾ ਦੀਆਂ ਤੋੜੀਆਂ ਲੱਤਾਂ ਤੇ ਬਾਂਹ

ਬਰਨਾਲਾ ਦੇ ਪਿੰਡ ਚੀਮਾ (Cheema village of Barnala) ਵਿਚ ਇਕ ਘਰ ਵਿਚ ਦਾਖਲ ਹੋ ਕੇ ਪੰਜ ਨੌਜਵਾਨਾਂ ਨੇ ਔਰਤ ਉਤੇ ਜਾਨਲੇਵਾ ਹਮਲਾ ਕੀਤਾ ਹੈ ਅਤੇ ਮਹਿਲਾ ਦੀਆਂ ਦੋਵੇਂ ਲੱਤਾਂ ਅਤੇ ਇਕ ਬਾਂਹ ਤੋੜ ਦਿੱਤੀ।

ਦਿਨ ਚੜ੍ਹਦੇ ਹੀ ਮਹਿਲਾ 'ਤੇ ਹਮਲਾ
ਦਿਨ ਚੜ੍ਹਦੇ ਹੀ ਮਹਿਲਾ 'ਤੇ ਹਮਲਾ
author img

By

Published : Dec 20, 2021, 8:43 PM IST

ਬਰਨਾਲਾ: ਪਿੰਡ ਚੀਮਾ ਵਿਖੇ ਦਿਨ ਚੜ੍ਹਦੇ ਹੀ ਗੁੰਡਾਗਰਦੀ ਦਾ ਨੰਗਾ ਨਾਚ (Hooliganism orgy)ਦੇਖਣ ਨੂੰ ਮਿਲਿਆ। ਜਦੋਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਪੰਜ ਨੌਜਵਾਨਾਂ ਨੇ ਔਰਤ ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਅਣਪਛਾਤੇ ਨੌਜਵਾਨਾਂ ਨੇ ਔਰਤ ਦੀਆਂ ਦੋਵੇਂ ਲੱਤਾਂ ਅਤੇ ਇੱਕ ਬਾਂਹ ਤੋੜ ਦਿੱਤੀ ਅਤੇ ਮੌਕੇ ਤੋਂ ਫਰ਼ਾਰ ਹੋ ਗਏ। ਘਟਨਾ ਸਥਾਨ ਤੇ ਪੁਲੀਸ ਮੁਲਾਜ਼ਮ ਵੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜ਼ਖ਼ਮੀ ਔਰਤ ਨੂੰ ਐਂਬੂਲੈਂਸ ਰਾਹੀਂ ਬਰਨਾਲਾ ਦੇ ਸਰਕਾਰੀ ਹਸਪਤਾਲ (Government Hospital) ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਦਾ ਕਾਰਨ ਪੀੜਤ ਪਰਿਵਾਰ ਦੀ ਵਿਦੇਸ਼ ਗਈ ਲੜਕੀ ਦੇ ਵਿਵਾਦ ਨੂੰ ਦੱਸਿਆ ਜਾ ਰਿਹਾ ਹੈ।
ਦਿਨ ਚੜ੍ਹਦੇ ਹੀ ਮਹਿਲਾ 'ਤੇ ਹਮਲਾ

ਦਿਨ ਚੜ੍ਹਦੇ ਹੀ ਮਹਿਲਾ 'ਤੇ ਹਮਲਾ

ਪੀੜਤ ਮਹਿਲਾ ਹਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਹਨਾਂ ਦੇ ਘਰ ਪੰਜ ਨੌਜਵਾਨ ਆਏ ਅਤੇ ਉਹਨਾਂ ਤੋਂ ਆਪਣੀ ਗੱਡੀ ਵਿੱਚ ਪਾਣੀ ਲਈ ਮੰਗ ਕੀਤੀ। ਜਿਸ ਤੋਂ ਬਾਅਦ ਉਸਦੇ ਪਤੀ ਤੋਂ ਚਾਹ ਦੀ ਮੰਗ ਕੀਤੀ। ਉਹਨਾਂ ਨੇ ਠੰਢ ਹੋਣ ਕਰਕੇ ਉਕਤ ਨੌਜਵਾਨਾਂ ਨੂੰ ਚਾਹ ਵੀ ਪਿਲਾਈ। ਇਸ ਉਪਰੰਤ ਉਸਦਾ ਪਤੀ ਆਪਣੇ ਕੰਮ ਤੇ ਚਲਾ ਗਿਆ ਅਤੇ ਇਹ ਨੌਜਵਾਨ ਫ਼ੇਰ ਘਰ ਵਿੱਚ ਦਾਖ਼ਲ ਹੋਏ ਅਤੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਸਦਾ ਮੂੰਹ ਬੰਦ ਕਰਕੇ ਉਸਦੀਆਂ ਲੱਤਾਂ ਅਤੇ ਬਾਂਹ ਤੇ ਹਥੌੜਾਨੁਮਾ ਚੀਜ਼ ਮਾਰੀ ਅਤੇ ਤੋੜ ਦਿੱਤੀਆਂ। ਉਹਨਾਂ ਦੱਸਿਆ ਕਿ ਊਹਨਾਂ ਦੀ ਵਿਦੇਸ਼ ਗਈ ਲੜਕੀ ਦਾ ਵਿਵਾਦ ਚੱਲ ਰਿਹਾ ਹੈ, ਇਸਦੇ ਰੰਜਿਸ਼ ਤਹਿਤ ਇਹ ਨੌਜਵਾਨਾਂ ਨੇ ਹਮਲਾ ਕੀਤਾ ਹੈ।

ਮਹਿਲਾ ਗੰਭੀਰ ਰੂਪ ਵਿਚ ਜਖ਼ਮੀ

ਪ੍ਰਤੱਖਦਰਸ਼ੀ ਨੌਜਵਾਨ ਬੇਅੰਤ ਸਿੰਘ ਨੇ ਦੱਸਿਆ ਕਿ ਸਵੇਰੇ ਪੰਜ ਨੌਜਵਾਨ ਗੱਡੀ ਤੇ ਸਵਾਰ ਹੋ ਕੇ ਆਏ ਸਨ ਪ੍ਰੰਤੂ ਉਹਨਾਂ ਦੀ ਗੱਡੀ ਇਸੇ ਘਰ ਅੱਗੇ ਖ਼ਰਾਬ ਹੋ ਗਈ। ਜਿਸ ਊਪਰੰਤ ਉਸ ਨੇ ਮਕੈਨਿਕ ਵੀ ਬੁਲਾ ਕੇ ਗੱਡੀ ਠੀਕ ਕਰਵਾਈ। ਇਸ ਉਪਰੰਤ ਗੱਡੀ ਠੀਕ ਕਰਵਾ ਕੇ ਚਲੇ ਗਏ ਪ੍ਰੰਤੂ ਦਸ ਵਜੇ ਦੇ ਕਰੀਬ ਉਹਨਾਂ ਨੌਜਵਾਨ ਨੇ ਇਸ ਔਰਤ ਤੇ ਹਮਲਾ ਕਰਕੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੌਕੇ ਤੇ ਪੁਲੀਸ ਮੁਲਾਜ਼ਮ ਵੀ ਪਹੁੰਚ ਗਏ ਸਨ ਪ੍ਰੰਤੂ ਉਹਨਾਂ ਨੇ ਆਪਣਾ ਪੱਖ ਦੇਣ ਤੋਂ ਟਾਲਾ ਵੱਢ ਲਿਆ ਅਤੇ ਜਾਂਚ ਦੀ ਗੱਲ ਆਖੀ।

ਇਹ ਵੀ ਪੜੋ:ਸੂਬੇ ’ਚ ਕਿਸਾਨਾਂ ਨੇ ਰੋਕੀਆਂ ਟਰੇਨਾਂ !

ETV Bharat Logo

Copyright © 2024 Ushodaya Enterprises Pvt. Ltd., All Rights Reserved.