ETV Bharat / state

ਸਿੱਖਿਆ ਮੰਤਰੀ ਮੀਤ ਹੇਅਰ ਦਾ ਬਰਨਾਲਾ ਚ ਗਾਰਡ ਆਫ ਆਨਰ ਨਾਲ ਸੁਆਗਤ

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਬਰਨਾਲਾ ਪਹੁੰਚਣ ’ਤੇ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਨਾਲ ਸੁਆਗਤ ਕੀਤਾ ਗਿਆ ਹੈ। ਇਸ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ 37 ਸਾਲਾ ਬਾਅਦ ਵਜ਼ਾਰਤ ਆਈ ਹੈ ਜਿਸਦੇ ਲਈ ਬਰਨਾਲਾ ਦੇ ਲੋਕ ਵਧਾਈ ਦੇ ਪਾਤਰ ਹਨ।

ਮੀਤ ਹੇਅਰ ਦਾ ਬਰਨਾਲਾ ਚ ਗਾਰਡ ਆਫ ਆਨਰ ਨਾਲ ਸੁਆਗਤ

author img

By

Published : Mar 23, 2022, 8:07 PM IST

ਬਰਨਾਲਾ: ਹਲਕੇ ਤੋਂ ਦੂਜੀ ਵਾਰ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਸਰਕਾਰ ਵਿੱਚ ਸਿੱਖਿਆ ਅਤੇ ਖੇਡ ਮੰਤਰੀ ਬਣੇ ਹਨ। ਮੰਤਰੀ ਬਣਨ ਤੋਂ ਬਾਅਦ ਮੀਤ ਹੇਅਰ ਅੱਜ ਪਹਿਲੀ ਵਾਰ ਹਲਕੇ ਵਿੱਚ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਹਲਕੇ ਦੇ ਲੋਕਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੰਤਰੀ ਬਨਣ ਤੋਂ ਬਾਅਦ ਪਹਿਲੇ ਦਿਨ ਬਰਨਾਲਾ ਆਏ ਹਨ ਜਿਸਦੇ ਚੱਲਦੇ ਸਾਰੇ ਬਰਨਾਲਾ ਵਾਸੀਆਂ ਚ ਖੁਸ਼ੀ ਹੈ ਕਿਉਂਕਿ 37 ਸਾਲਾਂ ਬਾਅਦ ਬਰਨਾਲਾ ਵਿੱਚ ਵਜ਼ਾਰਤ ਆਈ ਹੈ।

ਮੀਤ ਹੇਅਰ ਦਾ ਬਰਨਾਲਾ ਚ ਗਾਰਡ ਆਫ ਆਨਰ ਨਾਲ ਸੁਆਗਤ
ਮੀਤ ਹੇਅਰ ਦਾ ਬਰਨਾਲਾ ਚ ਗਾਰਡ ਆਫ ਆਨਰ ਨਾਲ ਸੁਆਗਤ

ਉਨ੍ਹਾਂ ਕਿਹਾ ਕਿ ਇਸ ਲਈ ਬਰਨਾਲਾ ਦੇ ਲੋਕ ਖ਼ੁਦ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਜੋ ਉਮੀਦਾਂ ਨਾਲ ਬਰਨਾਲਾ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਹੈ। ਉਸਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਉਮੀਦਾਂ ’ਤੇ ਖ਼ਰਾ ਉਤਰਾਂਗਾ। ਮੀਤ ਹੇਅਰ ਨੇ ਕਿਹਾ ਕਿ ਹਲਕੇ ਵਿੱਚ ਸਿਹਤ, ਸਿੱਖਿਆ, ਖੇਡਾਂ, ਟ੍ਰੈਫਿ਼ਕ ਸਮੇਤ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਪੰਜਾਬ ਬਹੁਤ ਪੱਛੜਿਆ ਹੋਇਆ ਹੈ ਜਿਸ ਕਰਕੇ ਇਸ ਖੇਤਰ ਵੱਲ ਖਿਡਾਰੀਆਂ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਵੀ ਇੱਕ ਵੱਡਾ ਚੈਲੰਜ਼ ਹੈ ਅਤੇ ਇਹ ਚੈਲੰਜ ਲੈ ਕੇ ਹੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ। ਮੀਤ ਹੇਅਰ ਨੇ ਕਿਹਾ ਕਿ ਜੋ ਵੀ ਅਧਿਆਪਕਾਂ ਅਤੇ ਬੇਰੁਜ਼ਗਾਰਾਂ ਦੇ ਮਸਲੇ ਹਨ, ਉਨ੍ਹਾਂ ਨੂੰ ਹੱਲ ਕਰਨ ਲਈ ਪੂਰੀ ਵਾਹ ਲਾਵਾਂਗੇ।

ਸਿੱਖਿਆ ਮੰਤਰੀ ਮੀਤ ਹੇਅਰ ਦਾ ਬਰਨਾਲਾ ਚ ਗਾਰਡ ਆਫ ਆਨਰ ਨਾਲ ਸੁਆਗਤ

ਉਨ੍ਹਾਂ ਕਿਹਾ ਕਿ ਮੇਰੇ ਵਲੋਂ ਅਜੇ ਤਾਂ ਸਿਰਫ਼ ਸਿੱਖਿਆ ਮੰਤਰੀ ਦੇ ਤੌਰ ਤੇ ਅਹੁਦਾ ਸੰਭਾਲਿਆ ਹੀ ਹੈ। ਇਸ ਕਰਕੇ ਸਾਰੇ ਅਧਿਆਪਕਾਂ, ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਿੱਚ ਮੰਤਰੀ ਪਦ ਦੇ ਨਾਲ ਨਾਲ ਆਪਣੇ ਹਲਕੇ ਦੇ ਲੋਕਾਂ ਦੇ ਕੰਮ ਵੀ ਬਰਾਬਰ ਦੇਖਾਂਗਾ।

ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ ਘੱਟੋ ਘੱਟ ਦੋ ਦਿਨ ਹਲਕੇ ਵਿੱਚ ਜ਼ਰੂਰ ਰਹਾਂਗਾ। ਉਥੇ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਸਬੰਧੀ ਜੋ ਵੀ ਐਕਟ ਬਣਿਆ ਹੋਇਆ ਹੈ, ਉਸਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਬਣੇ ਅਜੇ ਸਿਰਫ਼ 7 ਦਿਨ ਹੀ ਹੋਏ ਹਨ ਅਤੇ 35 ਹਜ਼ਾਰ ਮੁਲਾਜ਼ਮ ਪੱਕੇ ਕਰਨ ਤੋਂ ਲੈ ਕੇ 25 ਹਜ਼ਾਰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 'ਸਿਸਟਮ ’ਚ ਕਾਲੀਆਂ ਭੇਡਾਂ ਨੂੰ ਟੰਗਣਾ ਪੈਣਾ, ਨੰਬਰਾਂ ਨਾਲ ਕੁਝ ਨਹੀਂ ਹੋਣਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.