ਬਰਨਾਲਾ: ਵਿਧਾਨ ਸਭਾ ਹਲਕਾ ਭਦੌੜ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਹੇ ਹਨ। ਜਿਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਨ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਸੰਭਾਲ ਰਹੇ ਹਨ। ਭਦੌੜ ਕਸਬੇ ਵਿੱਚ ਮੁੱਖ ਮੰਤਰੀ ਚੰਨੀ ਦੇ ਚੋਣ ਪ੍ਰਚਾਰ ਦਫ਼ਤਰ ਦਾ ਉਦਘਾਟਨ ਮੁਹੰਮਦ ਸਦੀਕ ਵੱਲੋਂ ਕੀਤਾ ਗਿਆ।
ਇਸ ਦੌਰਾਨ ਜਦੋਂ ਐਮ.ਪੀ ਸਦੀਕ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਕ ਨੌਜਵਾਨ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਹਸਪਤਾਲ ਸੰਬੰਧੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਦਰਸ਼ਨ ਸਿੰਘ ਨਾਮ ਦੇ ਨੌਜਵਾਨ ਨੇ ਮੁਹੰਮਦ ਸਦੀਕ ਕੋਲ ਜਾ ਪਹੁੰਚਿਆਂ ਅਤੇ ਉਹਨਾਂ ਦਾ ਭਾਸ਼ਣ ਰੁਕਵਾ ਪੁੱਛਿਆ ਕਿ ਤੁਹਾਡੀ ਸਰਕਾਰ ਨੇ ਸਿੱਖਿਆ 'ਤੇ ਹਸਪਤਾਲ ਸਬੰਧੀ ਕੀ ਕੀਤਾ। ਇਸ ਦੌਰਾਨ ਮੁਹੰਮਦ ਸਦੀਕ ਨੇ ਨੌਜਵਾਨ ਦੇ ਇੱਕ 2 ਸਵਾਲਾਂ ਦੇ ਜਵਾਬ ਦੇਣ ਉਪਰੰਤ ਆਖਿਆ ਕਿ ਮੇਰੇ ਨਾਲ ਬਹਿਸਬਾਜ਼ੀ ਨਾ ਕਰੋ। ਫਿਰ ਕਾਂਗਰਸੀ ਵਰਕਰ ਉਸ ਨੌਜਵਾਨ ਨੂੰ ਫੜ੍ਹ ਕੇ ਪ੍ਰੋਗਰਾਮ ਚੋਂ ਬਾਹਰ ਲੈ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਦਰਸ਼ਨ ਸਿੰਘ ਨੇ ਆਖਿਆ ਕਿ ਮੈਂ ਕਿਸੇ ਵਿਸ਼ੇਸ਼ ਪਾਰਟੀ ਵੱਲੋਂ ਨਹੀਂ ਆਇਆ ਸੀ, ਜਦਕਿ ਭਦੌੜ ਹਲਕੇ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਸਿਹਤ ਅਤੇ ਸਿੱਖਿਆ ਸਬੰਧੀ ਸਵਾਲ ਕਰਨ ਪਹੁੰਚਿਆ ਸੀ। ਭਦੌੜ ਹਲਕੇ ਦੇ ਲੋਕਾਂ ਨੇ ਮੁਹੰਮਦ ਸਦੀਕ ਨੂੰ ਐਮ.ਐਲ.ਏ ਦੀਆਂ ਚੋਣਾਂ ਵਿੱਚ ਜਿਤਾਇਆ ਸੀ। ਇਸੇ ਕਾਰਨ ਹੀ ਮੈਂ ਉਨ੍ਹਾਂ ਨੂੰ ਇਹ ਪੁੱਛ ਰਿਹਾ ਸੀ ਕਿ ਤੁਸੀਂ ਭਦੌੜ ਹਲਕੇ ਲਈ ਪਹਿਲਾਂ ਕੀ ਕੀਤਾ ਹੈ ਅਤੇ ਅੱਗੇ ਕੀ ਕਰੋਗੇ। ਮੁਹੰਮਦ ਸਦੀਕ ਵੱਲੋਂ ਮੇਰੇ ਸਵਾਲਾਂ ਪ੍ਰਤੀ ਕੁੱਝ ਜ਼ਿਆਦਾ ਸੰਤੁਸ਼ਟੀ ਤਾਂ ਨਹੀਂ ਦਿੱਤੀ ਗਈ, ਪ੍ਰੰਤੂ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਇਹ ਮੁੱਦੇ ਹੱਲ ਕੀਤੇ ਜਾਣਗੇ।
ਇਹ ਵੀ ਪੜੋ:- ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਵੱਡਾ ਖੁਲਾਸਾ, ਕਿਹਾ-ਚੰਨੀ...