ETV Bharat / state

ਬਰਨਾਲਾ: ਕਰਫਿਊ ਦੌਰਾਨ ਵੀ ਸਿਵਲ ਕੰਟਰੋਲ ਰੂਮ ਮੁਲਾਜ਼ਮ 24/7 ਜਨਤਾ ਦੀ ਸੇਵਾ 'ਚ - ਕੋਵਿਡ 19

ਆਮ ਦਿਨਾਂ ਨਾਲੋਂ ਪੁਲਿਸ ਕੰਟਰੋਲ ਰੂਮ 'ਚ ਕਾਲਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਹੁਣ ਪੁਲਿਸ ਨੂੰ ਲੌਕਡਾਊਨ ਕਾਰਨ ਵੱਖਰੇ ਕਿਸਮ ਦੀਆਂ ਫ਼ੋਨ ਕਾਲਾਂ ਆਉਣ ਲੱਗੀਆਂ ਹਨ। ਸਿਵਲ ਪ੍ਰਸ਼ਾਸਨ ਵੱਲੋਂ ਵੀ ਵੱਖਰੇ ਤੌਰ 'ਤੇ ਨੰਬਰ ਜਾਰੀ ਕੀਤਾ ਗਿਆ ਹੈ। ਪੁਲਿਸ ਹਰ ਸਮੱਸਿਆ ਦੇ ਹੱਲ ਦਾ ਦਾਅਵਾ ਕਰ ਰਹੀ ਹੈ।

ਕਰਫਿਊ ਦੌਰਾਨ ਵੀ ਸਿਵਲ ਕੰਟਰੋਲ ਰੂਮ ਮੁਲਾਜ਼ਮ 24/7  ਜਨਤਾ ਦੀ ਸੇਵਾ 'ਚ

author img

By

Published : Apr 21, 2020, 3:48 PM IST

ਬਰਨਾਲਾ: ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ, ਉਥੇ ਸਰਕਾਰੀ ਵਿਭਾਗਾਂ ਵਿੱਚ ਵੀ ਇਸ ਦਾ ਅਸਰ ਪਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਕੰਟਰੋਲ ਰੂਮ ਦਾ 100 ਨੰਬਰ ਦਿੱਤਾ ਹੋਇਆ ਹੈ। ਜਿਸ ਉੱਪਰ ਰੋਜ਼ਾਨਾ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪੁਲਸ ਨੂੰ ਸੂਚਨਾ ਦਿੰਦੇ ਹਨ, ਪਰ ਕਰਫਿਊ ਦੌਰਾਨ ਇਨ੍ਹਾਂ ਫੋਨ ਕਾਲਾਂ ਵਿੱਚ ਵਾਧਾ ਹੋਇਆ ਹੈ। ਫੋਨ ਕਾਲਾਂ ਵਿੱਚ ਵਾਧਾ ਹੋਣ ਦੇ ਨਾਲ ਨਾਲ ਵੱਖਰੇ ਕਿਸਮ ਦੇ ਮਸਲੇ ਵੀ ਕੰਟਰੋਲ ਰੂਮ ਨੰਬਰ 'ਤੇ ਦੱਸੇ ਜਾ ਰਹੇ ਹਨ।

ਕਰਫਿਊ ਦੌਰਾਨ ਵੀ ਸਿਵਲ ਕੰਟਰੋਲ ਰੂਮ ਮੁਲਾਜ਼ਮ 24/7 ਜਨਤਾ ਦੀ ਸੇਵਾ 'ਚ

ਇਸ ਤੋਂ ਇਲਾਵਾ ਬਰਨਾਲਾ ਦੇ ਸਿਵਲ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵੱਖਰੇ ਤੌਰ ਤੇ ਇਕ ਕੰਟਰੋਲ ਰੂਮ ਦਾ ਨੰਬਰ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਦੋ ਵਟਸਐਪ ਨੰਬਰ ਵੀ ਸਿਵਲ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ। ਜਿਸ ਉੱਪਰ ਲਗਾਤਾਰ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾ ਰਹੀ ਹੈ। ਸਿਵਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਪੁਲਿਸ ਦੇ ਕੰਟਰੋਲ ਰੂਮ ਨੰਬਰ ਤੇ ਕਰੋਨਾ ਕਰਫ਼ਿਊ ਤੋਂ ਪਹਿਲਾਂ ਆਉਣ ਵਾਲੀਆਂ ਕਾਲਾਂ ਦੀ ਗਿਣਤੀ100 ਦੇ ਕਰੀਬ ਫੋਨ ਕਾਲ ਆਉਂਦੇ ਸਨ ਜੋ ਹੁਣ ਵੱਧ ਕੇ 125 ਤੂੰ 140 ਦੇ ਕਰੀਬ ਫ਼ੋਨ ਕਾਲ ਰੋਜ਼ਾਨਾ ਆ ਰਹੇ ਹਨ। ਕਰਫਿਊ ਤੋਂ ਪਹਿਲਾਂ ਆਉਣ ਵਾਲੇ ਫੋਨ ਕਾਲਾਂ ਵਿੱਚ ਜ਼ਿਆਦਾ ਮਸਲੇ ਲੜਾਈ ਝਗੜੇ ਨਾਲ ਸਬੰਧਤ ਸਨ, ਪਰ ਹੁਣ ਕਰਫੂ ਦੀ ਉਲੰਘਣਾ ਸਬੰਧੀ, ਕਿਸੇ ਐਨਆਰਆਈ ਦੇ ਆਉਣ ਸਬੰਧੀ, ਮੈਡੀਕਲ ਜਾਂ ਐਮਰਜੈਂਸੀ ਸਹੂਲਤ ਸਬੰਧੀ ਫੋਨ ਕਾਲ ਆ ਰਹੇ ਹਨ। ਜਿਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਸੂਚਨਾ ਦੇ ਕੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।

ਬਰਨਾਲਾ ਦੇ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਪੱਧਰ ਤੇ ਇੱਕ ਕੰਟਰੋਲ ਦਫ਼ਤਰ ਐਸਡੀਐਮ ਦਫ਼ਤਰ ਬਰਨਾਲਾ ਵਿਖੇ ਸਥਾਪਤ ਕੀਤਾ ਗਿਆ ਹੈ। ਜਿੱਥੇ ਰੋਜ਼ਾਨਾ 200 ਦੇ ਕਰੀਬ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਸੰਬੰਧਿਤ ਫੋਨ ਕਾਲ ਆ ਰਹੇ ਹਨ। ਇਹਨਾਂ ਫੋਨ ਕਾਲਾਂ ਵਿੱਚ ਲੋਕਾਂ ਵੱਲੋਂ ਰਾਸ਼ਨ ਸਬੰਧੀ, ਪਾਸ ਸਬੰਧੀ ਅਤੇ ਹੋਰ ਆਪਣੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਸਬੰਧੀ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾ ਰਹੀ ਹੈ।

ਇਸ ਲਈ ਪ੍ਰਸ਼ਾਸਨ ਵੱਲੋਂ ਦੋ ਵਟਸਐਪ ਨੰਬਰ ਅਤੇ ਇਕ ਲੈਂਡਲਾਈਨ ਫੋਨ ਨੰਬਰ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪਾਸ ਬਣਾਉਣ ਦੀ ਸਹੂਲਤ ਦਿੱਤੀ ਗਈ ਹੈ। ਜਿਸ ਲਈ ਲੋਕ ਆਨਲਾਈਨ ਪਾਸ ਸਪਲਾਈ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਆਨਲਾਈਨ ਉਨ੍ਹਾਂ ਦੇ ਮੋਬਾਈਲ ਨੰਬਰਾਂ 'ਤੇ ਪਾਸ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਸ਼ਨ ਜਾਂ ਹੋਰ ਜੋ ਵੀ ਸਮੱਸਿਆ ਲੋਕਾਂ ਦੀ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕਰਨ ਲਈ ਪ੍ਰਸ਼ਾਸਨ ਵੱਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.