ETV Bharat / state

ਕੋਰੋਨਾ ਲਾਗ ਕਾਰਨ ਰੰਗਾਂ ਦੀ ਥਾਂ ਲੋਕ ਖੇਡਣਗੇ ਫੁੱਲਾਂ ਦੀ ਹੋਲੀ

ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੋਲੀ ਦੇ ਤਿਉਹਾਰ ਦਾ ਰਲਿਆ-ਮਿਲਿਆ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਰੰਗਾਂ ਦੀਆਂ ਦੁਕਾਨਾਂ ਵਾਲੇ ਦੁਕਾਨਦਾਰ ਹੋਲੀ ਦਾ ਮਾਲ ਲੈ ਕੇ ਬੈਠੇ ਹਨ, ਪਰ ਬਾਜ਼ਾਰ ਵਿੱਚ ਗਾਹਕ ਨਹੀਂ ਹੈ, ਜਿਸ ਕਰਕੇ ਰੰਗਾਂ ਦੇ ਵਪਾਰੀ ਨਿਰਾਸ਼ ਹਨ।

ਫ਼ੋਟੋ
ਫ਼ੋਟੋ
author img

By

Published : Mar 29, 2021, 9:45 AM IST

ਬਰਨਾਲਾ: ਕੋਰੋਨਾ ਮਹਾਂਮਾਰੀ ਦੇ ਚੱਲਦੇ ਇਸ ਵਾਰ ਮੁੜ ਰੰਗਾਂ ਦਾ ਤਿਉਹਾਰ ਹੋਲੀ ਫਿੱਕਾ ਰਹਿਣ ਵਾਲਾ ਹੈ। ਇਸ ਵਾਰ ਲੋਕ ਰੰਗਾਂ ਦੀ ਥਾਂ ਫੁੱਲਾਂ ਨਾਲ ਹੋਲੀ ਖੇਡਣ ਦੀ ਗੱਲ ਆਖੀ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਕੈਮੀਕਲ ਨਾਲ ਭਰੇ ਰੰਗਾਂ ਕਾਰਨ ਇੰਫੈਕਸ਼ਨ ਹੋਣ ਦਾ ਡਰ ਹੈ। ਇਸ ਨੂੰ ਮੁੱਖ ਰੱਖਦਿਆਂ ਫੁੱਲਾਂ ਦਾ ਵਪਾਰੀ ਵੱਡੀ ਮਾਤਰਾ ਵਿੱਚ ਫੁੱਲ ਖਰੀਦ ਚੁੱਕੇ ਹਨ।

ਵੇਖੋ ਵੀਡੀਓ

ਕੋਰੋਨਾ ਵਾਇਰਸ ਕਾਰਨ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੋਲੀ ਦੇ ਤਿਉਹਾਰ ਦਾ ਰਲਿਆ-ਮਿਲਿਆ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਰੰਗਾਂ ਦੀਆਂ ਦੁਕਾਨਾਂ ਵਾਲੇ ਦੁਕਾਨਦਾਰ ਹੋਲੀ ਦਾ ਮਾਲ ਲੈ ਕੇ ਬੈਠੇ ਹਨ, ਪਰ ਬਾਜ਼ਾਰ ਵਿੱਚ ਗਾਹਕ ਨਹੀਂ ਹੈ, ਜਿਸ ਕਰਕੇ ਰੰਗਾਂ ਦੇ ਵਪਾਰੀ ਨਿਰਾਸ਼ ਹਨ। ਉੱਥੇ ਫੁੱਲਾਂ ਦੇ ਵਪਾਰੀ ਨੂੰ ਉਮੀਦ ਹੈ ਕਿ ਇਸ ਲੋਕ ਫੁੱਲਾਂ ਦੀ ਹੋਲੀ ਖੇਡਣਗੇ।

ਰੰਗਾਂ ਦੇ ਵਪਾਰੀਆਂ ਨੇ ਕਿਹਾ ਕਿ ਪਿਛਲੇ ਵਾਰ ਦੀ ਤਰ੍ਹਾਂ ਐਤਕੀਂ ਵੀ ਕੋਰੋਨਾ ਵਾਇਰਸ ਕਰਕੇ ਹੋਲੀ ਦਾ ਤਿਉਹਾਰ ਮੰਦਾ ਹੈ। ਬਾਜਾਰਾਂ ਵਿੱਚ ਗਾਹਕ ਹੀ ਨਹੀਂ ਹੈ। ਉਨ੍ਹਾਂ ਵੱਲੋਂ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮਾਲ ਲੈ ਲਿਆ ਗਿਆ ਹੈ ਪਰ ਜੇਕਰ ਕੋਰੋਨਾ ਵਾਇਰਸ ਕਰਕੇ ਸਖ਼ਤੀ ਹੋ ਗਈ ਤਾਂ ਉਨ੍ਹਾਂ ਨੂੰ ਹੋਰ ਮਰ ਝੱਲਣੀ ਪਵੇਗੀ।

ਉਥੇ ਹੀ ਦੂਜੇ ਪਾਸੇ ਇਸ ਵਾਰ ਰੰਗਾਂ ਨੂੰ ਛੱਡਕੇ ਲੋਕਾਂ ਦੀ ਖਿੱਚ ਕੋਵਿਡ-19 ਮੱਦੇਨਜ਼ਰ ਫੁੱਲਾਂ ਵੱਲ ਵਿਖਾਈ ਦੇ ਰਹੀ ਹੈ। ਜਿਸ ਨੂੰ ਲੈ ਕੇ ਫੁੱਲ ਵਿਕਰੇਤਾ ਇਸ ਉਮੀਦ ਵਿੱਚ ਭਾਰੀ ਮਾਤਰਾ ਵਿੱਚ ਫੁੱਲ ਖ਼ਰੀਦ ਕਰ ਬੈਠਾ ਹੈ ਕਿ ਇਸ ਵਾਰ ਲੋਕ ਰੰਗਾਂ ਨੂੰ ਸ਼ਾਇਦ ਛੱਡ ਫੁੱਲਾਂ ਨਾਲ ਹੋਲੀ ਜ਼ਰੂਰ ਖੇਡਣਗੇ।

ਉਥੇ ਹੀ ਸ਼ਹਿਰ ਦੀਆਂ ਔਰਤਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਵੱਲੋਂ ਬਚਣ ਲਈ ਇਸ ਵਾਰ ਰੰਗਾਂ ਵੱਲੋਂ ਦੂਰੀ ਬਣਾਈ ਹੈ ਅਤੇ ਫੁੱਲਾਂ ਨਾਲ ਹੋਲੀ ਖੇਡੀ ਜਾ ਰਹੀ ਹੈ ਅਤੇ ਵੱਡੀ ਤਾਦਾਦ ਵਿੱਚ ਫੁੱਲਾਂ ਦੀ ਖਰੀਦਾਰੀ ਵੀ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.