ਬਰਨਾਲਾ: ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅਧੀਨ ਆਉਂਦਿਆਂ ਮਕਾਨਾਂ 'ਤੇ ਥਾਵਾਂ ਦੇ ਪੰਜਾਬ ਸਰਕਾਰ ਨੇ ਮਲਕਾਨਾ ਹੱਕ ਦੇਣ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤਹਿਤ ਹੀ ਬਰਨਾਲਾ ਵਿਖੇ 'ਮੁੱਖ ਮੰਤਰੀ ਸਲੱਮ ਡਿਵੈਲਪਮੈਂਟ ਯੋਜਨਾ' (CM Slum Development Plan) "ਬਸੇਰਾ" ਅਧੀਨ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਰਿਹਾਇਸ਼ੀ ਥਾਵਾਂ ਦੇ ਮਾਲਕਾਨਾ ਹੱਕ ਦੇ ਸਰਟੀਫਿ਼ਕੇਟ ਵੰਡੇ ਗਏ।
ਬਰਨਾਲਾ ਸ਼ਹਿਰ (Barnala city) ਵਿੱਚ ਲੰਬੇ ਸਮੇਂ ਤੋਂ ਗਰੀਬ ਪਰਿਵਾਰ ਸਰਕਾਰੀ ਥਾਵਾਂ ਤੇ ਆਪਣੀਆਂ ਝੁੱਗੀਆਂ ਪਾ ਕੇ ਜੀਵਨ ਗੁਜ਼ਾਰ ਰਹੇ ਹਨ। ਇਹਨਾਂ ਪਰਿਵਾਰਾਂ ਕੋਲ ਆਪਣੇ ਘਰ ਬਣਾਉਣ ਲਈ ਕੋਈ ਜਗ੍ਹਾ ਨਹੀਂ ਸੀ। ਜਿਸ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਬਸੇਰਾ ਯੋਜਨਾ (Shelter planning) ਤਹਿਤ ਝੁੱਗੀਆਂ ਵਾਲੀਆਂ ਥਾਵਾਂ ਦੇ ਮਾਲਕਾਨਾ ਹੱਕ ਇਹਨਾਂ ਗਰੀਬ ਪਰਿਵਾਰਾਂ ਦੇ ਨਾਮ ਕੀਤੇ ਗਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸ਼ਲ ਬਰਨਾਲਾ (Municipal Council Barnala) ਦੇ ਵਾਈਸ ਪ੍ਰਧਾਨ ਨਰਿੰਦਰ ਨੀਟਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਬਰਨਾਲਾ ਸ਼ਹਿਰ ਵਿੱਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ 20 ਲੋੜਵੰਦ ਪਰਿਵਾਰਾਂ ਨੂੰ ਪਹਿਲਾਂ ਇਹ ਸਰਟੀਫਿ਼ਕੇਟ ਵੰਡੇ ਗਏ ਸਨ।
ਹੁਣ 8 ਹੋਰ ਲੋੜਵੰਦ ਪਰਿਵਾਰਾਂ ਨੂੰ ਇਹ ਰਿਹਾਇਸ਼ੀ ਥਾਵਾਂ ਦੇ ਮਾਲਕਾਨਾ ਹੱਕ ਦੇ ਸਰਟੀਫਿ਼ਕੇਟ ਵੰਡੇ ਗਏ ਹਨ। ਇਹ ਗਰੀਬ ਪਰਿਵਾਰ ਹੁਣ ਇਹਨਾਂ ਥਾਵਾਂ 'ਤੇ ਪੱਕੇ ਘਰ ਬਣਾ ਕੇ ਰਹਿ ਸਕਣਗੇ। ਪੰਜਾਬ ਸਰਕਾਰ ਹਮੇਸ਼ਾ ਇਹਨਾਂ ਲੋੜਵੰਦ ਪਰਿਵਾਰਾਂ ਨਾਲ ਖੜੀ ਹੈ। ਬਰਨਾਲਾ ਹਲਕੇ ਦੇ ਹਰ ਲੋੜਵੰਦ ਅਤੇ ਗਰੀਬ ਪਰਿਵਾਰ ਤੱਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਸੀਐਮ ਚੰਨੀ ਵੱਲੋਂ ਬੇਅਦਬੀ ਤੇ ਨਸ਼ਾ ਤਸਕਰਾਂ ਵਿਰੁੱਧ ਛੇਤੀ ਕਾਰਵਾਈ ਦਾ ਇਸ਼ਾਰਾ