ETV Bharat / state

ਪਿੰਡ ਕੈਰੇ ਦੀ ਪੰਚਾਇਤ ਨਜਾਇਜ਼ ਕਬਜ਼ਾ ਹਟਾਉਣ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ - village Carrey of Barnala

ਬਰਨਾਲਾ (Barnala) ਦੇ ਪਿੰਡ ਕੈਰੇ ਦੀ ਪੰਚਾਇਤ ਨੇ ਅਧਿਕਾਰੀਆਂ ਨਜਾਇਜ਼ ਕਬਜਾ ਹਟਾਉਣ ਸੰਬੰਧੀ ਗੱਲ ਕੀਤੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਮੈਂਬਰ ਪੰਚਾਇਤ ਅਤੇ ਸਾਥੀ ਟੈਂਕੀ ਉਤੇ ਚੜ੍ਹ ਗਏ।ਇਸ ਮੌਕੇ ਪੁਲਿਸ ਪ੍ਰਸ਼ਾਸਨ (Police administration) ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਪਿੰਡ ਕੈਰੇ
ਪਿੰਡ ਕੈਰੇ
author img

By

Published : Nov 24, 2021, 10:34 AM IST

ਬਰਨਾਲਾ: ਜ਼ਿਲੇ ਦੇ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜ ਪੈ ਗਈ, ਜਦੋਂ ਪਿੰਡ ਕੈਰੇ ਦੀ ਪੰਚਾਇਤ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜ ਗਈ। ਪੰਚਾਇਤ ਪਿੰਡ ਵਿੱਚ ਹੋਏ ਨਜਾਇਜ਼ ਕਬਜ਼ੇ ਸਬੰਧੀ ਸੁਣਵਾਈ ਤੋਂ ਨਿਰਾਸ਼ ਚੱਲ ਰਹੀ ਹੈ। ਪੰਚਾਇਤ ਮੈਂਬਰ (Panchayat members) ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਵਲੋਂ 26 ਜੂਨ ਨੂੰ ਸਰਕਾਰੀ ਗਲੀ ਵਿੱਚ ਨਜਾਇਜ਼ ਕਬਜ਼ਾ ਕਰ ਲਿਆ ਸੀ। ਜਿਸ ਸਬੰਧੀ ਪੰਚਾਇਤ ਵਲੋਂ ਐਸਡੀਐਮ ਬਰਨਾਲਾ ਨੂੰ ਸ਼ਿਕਾਇਤ ਦਿੱਤੀ ਗਈ। ਜਿਹਨਾਂ ਵੱਲੋਂ ਕਬਜ਼ਾਕਾਰੀ ਨੂੰ ਨਜਾਇਜ਼ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪ੍ਰੰਤੂ ਇਹ ਕਬਜ਼ਾ ਹਟਾਉਣ ਦੀ ਜਗਾ ਉਕਤ ਪਰਿਵਾਰ ਨੇ ਬੀਤੀ ਰਾਤ ਗਲੀ ਵਿੱਚ ਕੰਧ ਕੱਢ ਕੇ ਕਬਜ਼ਾ ਹੋਰ ਪੱਕਾ ਕਰ ਲਿਆ।

ਪਿੰਡ ਕੈਰੇ

ਇਸ ਸਬੰਧੀ ਜਦੋਂ ਪੱਖੋ-ਕੈਂਚੀਆਂ ਪੁਲਿਸ ਚੌਂਕੀ ਇੰਚਾਰਜ਼ (Police outpost in charge) ਨੂੰ ਜਾਣੂ ਕਰਵਾਇਆ ਤਾਂ ਉਹਨਾਂ ਪੰਚਾਇਤ ਦੀ ਗੱਲ ਸੁਨਣ ਦੀ ਬਜਾਏ ਕਬਜ਼ਾ ਕਰਨ ਵਾਲੇ ਪਰਿਵਾਰ ਦਾ ਪੱਖ ਪੂਰਦਿਆਂ ਪੰਚਾਇਤ ਲਈ ਮੰਦੀ ਭਾਸ਼ਾ ਵਰਤੀ ਅਤੇ ਪਰਚੇ ਦਰਜ਼ ਕਰਨ ਦੀ ਧਮਕੀ ਦਿੱਤੀ ਗਈ। ਜਿਸ ਤੋਂ ਨਿਰਾਸ਼ ਹੋ ਕੇ ਉਹ ਪਾਣੀ ਵਾਲੀ ਟੈਂਕੀ ’ਤੇ ਚੜਨ ਲਈ ਮਜਬੂਰ ਹੋਏ ਹਨ। ਟੈਂਕੀ ’ਤੇ ਚੜੇ ਪੰਚ ਪਰਮਜੀਤ ਸਿੰਘ ਕੈਰੇ ਨੇ ਕਿਹਾ ਕਿ ਪ੍ਰਸ਼ਾਸ਼ਨ ਅਤੇ ਪੁਲੀਸ ਇੱਕ ਪਿੰਡ ਦੀ ਪੰਚਾਇਤ ਦੀ ਸੁਣਵਾਈ ਨਹੀਂ ਕਰ ਰਹੀ ਤਾਂ ਆਮ ਲੋਕਾਂ ਦੀ ਸੁਣਵਾਈ ਕਿੱਥੋਂ ਹੋਵੇਗੀ।

ਪਿੰਡ ਕੈਰੇ
ਪਿੰਡ ਕੈਰੇ

ਉਹਨਾਂ ਮੰਗ ਕੀਤੀ ਕਿ ਗਲੀ ਵਿੱਚ ਕਬਜ਼ਾ ਕਰਨ ਵਾਲੇ ਪਰਿਵਾਰ ’ਤੇ ਪਰਚਾ ਦਰਜ਼ ਕਰਕੇ ਕਬਜ਼ਾ ਹਟਾਇਆ ਜਾਵੇ ਅਤੇ ਪੰਚਾਇਤ ਨਾਲ ਮਾੜਾ ਵਿਵਹਾਰ ਕਰਨ ਵਾਲੇ ਚੌਂਕੀ ਇੰਚਾਰਜ਼ ਨੂੰ ਮੁਅੱਤਲ ਕੀਤਾ ਜਾਵੇ। ਜਿੰਨਾਂ ਸਮਾਂ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਟੈਂਕੀ ਤੋਂ ਥੱਲੇ ਨਹੀਂ ਉਤਰਨਗੇ।

ਪਿੰਡ ਕੈਰੇ
ਪਿੰਡ ਕੈਰੇ

ਉਧਰ ਬਰਨਾਲਾ ਦੇ ਨਾਇਬ ਤਹਿਸੀਲਦਾਰ ਆਸ਼ੂ ਜੋਸ਼ੀ ਅਤੇ ਥਾਣਾ ਸਦਰ ਦੇ ਐਸਐਚਓ ਅਜੈਬ ਸਿੰਘ ਦੀ ਅਗਵਾਈ ’ਚ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ। ਜਿਹਨਾਂ ਵੱਲੋਂ ਪੰਚਾਇਤ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਸੀ। ਨਾਇਬ ਤਹਿਸੀਲਦਾਰ ਆਸ਼ੂ ਜੋਸ਼ੀ ਨੇ ਕਿਹਾ ਕਿ ਜਲਦ ਮਸਲਾ ਸੁਲਝਾ ਲਿਆ ਜਾਵੇਗਾ ਅਤੇ ਪੰਚਾਇਤ ਦੀ ਜਾਇਜ਼ ਮੰਗ ਪੂਰੀ ਕਰ ਦਿੱਤੀ ਜਾਵੇਗੀ।

ਇਹ ਵੀ ਪੜੋ:ਠੇਕਾ ਮੁਲਾਜ਼ਮਾਂ ਦੇ ਧਰਨੇ ਕਰਨ ਲੋਕ ਪ੍ਰੇਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.