ਹੈਦਰਾਬਾਦ: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਕਈ ਸਮਾਰਟਫੋਨ ਕੰਪਨੀਆਂ ਨਵੇਂ ਫੋਨ ਲੈ ਕੇ ਆ ਰਹੀਆਂ ਹਨ। ਜੇਕਰ ਤੁਸੀਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਥੇ ਆਪਸ਼ਨ ਦੇਖ ਸਕਦੇ ਹੋ। ਅਸੀਂ ਤੁਹਾਡੇ ਲਈ ਜਨਵਰੀ 'ਚ ਲਾਂਚ ਹੋਣ ਵਾਲੇ ਫੋਨਾਂ ਦੀ ਲਿਸਟ ਲੈ ਕੇ ਆਏ ਹਾਂ। ਇਸ ਲਿਸਟ 'ਚ Redmi, Itel ਅਤੇ Oneplus ਵਰਗੀਆਂ ਕੰਪਨੀਆਂ ਦੇ ਨਾਮ ਸ਼ਾਮਲ ਹਨ।
ਨਵੇਂ ਸਾਲ ਮੌਕੇ ਲਾਂਚ ਹੋਣ ਵਾਲੇ ਫੋਨ
Introducing the all-new #Redmi14C 5G – the #2025G smartphone everyone has been waiting for!
— Redmi India (@RedmiIndia) December 27, 2024
It’s time to make a style resolution and elevate your connectivity with the power of #5G.
Launching on 6th January 2025.
Get notified: https://t.co/kUp6U9oLHq
Redmi 14C 5G: Redmi 14C 5G ਸਮਾਰਟਫੋਨ ਨੂੰ ਭਾਰਤ 'ਚ 6 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਨੂੰ ਤੁਸੀਂ ਲਾਂਚ ਤੋਂ ਬਾਅਦ ਐਮਾਜ਼ਾਨ ਅਤੇ ਫਲਿੱਪਕਾਰਟ ਰਾਹੀ ਖਰੀਦ ਸਕੋਗੇ।
Redmi 14C 5G ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਫੋਨ 'ਚ 6.68 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz HD+LCD ਸਕ੍ਰੀਨ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ 'ਚ 5160mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 18ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਦੱਸ ਦੇਈਏ ਕਿ ਇਸ ਫੋਨ ਦੇ ਬਲੈਕ, ਬਲੂ ਅਤੇ ਪਰਪਲ ਕਲਰ ਆਪਸ਼ਨਾਂ ਦੇ ਨਾਲ ਆਉਣ ਦੀ ਉਮੀਦ ਹੈ।
It's time to experience unmatched speed, refined craftsmanship, and effortless innovation. Inspired by the Never Settle spirit, get ready to meet the all-new #OnePlus13 Series on January 7, 2025
— OnePlus India (@OnePlus_IN) December 17, 2024
OnePlus 13: Oneplus ਆਪਣੇ ਭਾਰਤੀ ਗ੍ਰਾਹਕਾਂ ਲਈ OnePlus 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਸੀਰੀਜ਼ 7 ਜਨਵਰੀ ਨੂੰ ਲਾਂਚ ਹੋਵੇਗੀ। ਇਸ ਸੀਰੀਜ਼ 'ਚ OnePlus 13 ਅਤੇ OnePlus 13R ਸਮਾਰਟਫੋਨ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਫੋਨਾਂ ਦੀ ਮਾਈਕ੍ਰੋਸਾਈਟ ਐਮਾਜ਼ਾਨ 'ਤੇ ਲਾਈਵ ਹੋ ਗਈ ਹੈ।
OnePlus 13 ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ OnePlus 13 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 6 ਚਿਪਸੈੱਟ ਅਤੇ OnePlus 13R 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਦੋਨੋ ਫੋਨਾਂ 'ਚ AI ਫੀਚਰਸ ਮਿਲ ਸਕਦੇ ਹਨ। ਦੱਸ ਦੇਈਏ ਕਿ OnePlus 13 ਭਾਰਤ ਵਿੱਚ ਆਰਕਟਿਕ ਡਾਨ, ਬਲੈਕ ਇਕਲਿਪਸ ਅਤੇ ਮਿਡਨਾਈਟ ਓਸ਼ੀਅਨ ਕਲਰ ਵਿਕਲਪਾਂ ਵਿੱਚ ਲਾਂਚ ਕੀਤਾ ਜਾਵੇਗਾ ਜਦਕਿ OnePlus 13R Astral Trail ਅਤੇ Nebula Noir ਸ਼ੇਡਜ਼ ਵਿੱਚ ਆਵੇਗਾ। ਇਨ੍ਹਾਂ ਦੋਨਾਂ ਫੋਨਾਂ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ।
OnePlus 13 ਸੀਰੀਜ਼ ਦੀ ਕੀਮਤ
OnePlus 13 ਦੀ ਭਾਰਤ 'ਚ 67,000 ਰੁਪਏ ਤੋਂ 70,000 ਰੁਪਏ ਦੇ ਵਿਚਕਾਰ ਕੀਮਤ ਹੋ ਸਕਦੀ ਹੈ। ਇਸ ਸਮਾਰਟਫੋਨ ਨੂੰ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਫਿਲਹਾਲ, OnePlus 13R ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Itel Zeno10 launching in India in January.
— Mukul Sharma (@stufflistings) December 29, 2024
The design looks pretty interesting for the price 👀 pic.twitter.com/UBBUJQW4ru
itel Zeno 10: itel Zeno 10 ਸਮਾਰਟਫੋਨ ਵੀ ਸਾਲ 2025 'ਚ ਲਾਂਚ ਹੋਵੇਗਾ। ਫਿਲਹਾਲ, ਇਸ ਫੋਨ ਦੀ ਲਾਂਚ ਡੇਟ ਬਾਰੇ ਅਜੇ ਕੰਪਨੀ ਨੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਇਸ ਫੋਨ ਦੀ ਮਾਈਕ੍ਰੋਸਾਈਟ ਐਮਾਜ਼ਾਨ 'ਤੇ ਲਾਈਵ ਹੋ ਚੁੱਕੀ ਹੈ।
itel Zeno 10 ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਫੋਨ 'ਚ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ, ਜਿਸ 'ਚ ਦੋ ਕੈਮਰਿਆ ਦੇ ਨਾਲ ਇੱਕ LED ਸੈਟਅੱਪ ਹੋਵੇਗਾ। ਇਸ ਫੋਨ 'ਚ 5000mAh ਦੀ ਵੱਡੀ ਬੈਟਰੀ ਮਿਲ ਸਕਦੀ ਹੈ।
itel Zeno 10 ਦੀ ਕੀਮਤ
ਕੰਪਨੀ ਨੇ ਟੀਜ਼ ਕੀਤਾ ਹੈ ਕਿ ਇਸ ਫੋਨ ਦੀ ਕੀਮਤ 5,xxx ਹੋਵੇਗੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 6,000 ਰੁਪਏ ਹੋ ਸਕਦੀ ਹੈ।
The difference is clear!
— itel (@itelNigeria) October 31, 2024
The itel A80 is the upgrade you desire for a better performance.
Still doubting? See for yourself 👉🏾 <https://t.co/2Awmc8qm6v>.#itelA80#AwesomeAllInOne pic.twitter.com/BFRzegH5z4
itel A80: itel Zeno 10 ਤੋਂ ਇਲਾਵਾ ਕੰਪਨੀ itel A80 ਸਮਾਰਟਫੋਨ ਨੂੰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਫੋਨ ਨੂੰ ਸਾਈਟ 'ਤੇ ਟੀਜ਼ ਕਰ ਦਿੱਤਾ ਹੈ। ਫਿਲਹਾਲ, ਇਸਦੀ ਲਾਂਚ ਡੇਟ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।
itel A80 ਦੀ ਕੀਮਤ
ਮਿਲੀ ਜਾਣਕਾਰੀ ਅਨੁਸਾਰ, ਇਸ ਫੋਨ ਨੂੰ 8 ਹਜ਼ਾਰ ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕਰੀਏ ਤਾਂ ਇਸ ਫੋਨ 'ਚ 50MP ਦਾ ਮੇਨ ਰਿਅਰ ਕੈਮਰਾ ਮਿਲੇਗਾ। ਇਸ ਫੋਨ ਨੂੰ 4GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ:-