ETV Bharat / state

ਗਰਮੀ ’ਚ ਕੱਚੇ ਘੜਿਆਂ ਦੀ ਵਧੀ ਮੰਗ, ਘੁਮਿਆਰ ਅਤੇ ਵਪਾਰੀ ਖੁਸ਼

ਬਰਨਾਲਾ ’ਚ ਮਿੱਟੀ ਦੇ ਘੜਿਆ ਦੀ ਮੰਗ ਵਧ ਗਈ ਹੈ। ਜਿਸ ਦੇ ਚੱਲਦੇ ਮਿੱਟੀ ਦੇ ਘੜੇ ਬਣਾਉਣ ਵਾਲੇ ਘੁਮਿਆਰ ਅਤੇ ਵਪਾਰੀ ਦੋਵੇਂ ਖੁਸ਼ ਹਨ। ਦੂਜੇ ਪਾਸੇ ਵਧੀ ਮੰਹਿਗਾਈ ਦੇ ਚੱਲਦੇ ਰੇਟ ਵੀ ਵਧੇ ਹਨ।

author img

By

Published : May 21, 2022, 3:50 PM IST

ਕੱਚੇ ਘੜਿਆਂ ਦੀ ਮੰਗ ਵਧੀ
ਕੱਚੇ ਘੜਿਆਂ ਦੀ ਮੰਗ ਵਧੀ

ਬਰਨਾਲਾ: ਤੇਜ਼ ਗਰਮੀ ਵਿੱਚ ਦੇਸੀ ਫਰਿਜ਼ ਦੇ ਤੌਰ 'ਤੇ ਜਾਣੇ ਜਾਂਦੇ ਮਿੱਟੀ ਦੇ ਘੜਿਆਂ ਦੀ ਮੰਗ ਵਧਣ ਲੱਗੀ ਹੈ। ਕੁੱਝ ਸਮਾਂ ਇਲੈਕਟ੍ਰਾਨਿਕ ਦੌਰ ਦੌਰਾਨ ਮਿੱਟੀ ਦੇ ਘੜਿਆਂ ਵੱਲ ਲੋਕਾਂ ਦਾ ਧਿਆਨ ਘੱਟ ਗਿਆ ਸੀ, ਪਰ ਹੁਣ ਮਿੱਟੀ ਦੇ ਘੜਿਆ ਦੀ ਮੰਗ ਵਧ ਗਈ ਹੈ। ਪਿੰਡਾਂ ਵਾਂਗ ਸ਼ਹਿਰਾਂ ਦੇ ਲੋਕਾਂ ਵਿੱਚ ਵੀ ਮਿੱਟੀ ਦੇ ਘੜਿਆਂ ਨੂੰ ਖਰੀਦਣ ਦੀ ਮੰਗ ਵਧ ਰਹੀ ਹੈ। ਇਸਦੀ ਮੰਗ ਅਤੇ ਮਹਿੰਗਾਈ ਵਧਣ ਕਾਰਨ ਘੜੇ ਦਾ ਰੇਟ ਵੀ ਉਛਾਲਾ ਮਾਰ ਗਿਆ ਹੈ।

ਕੱਚੇ ਘੜਿਆਂ ਦੀ ਮੰਗ ਵਧੀ: ਆਮਤੌਰ ’ਤੇ ਜੋ ਮਿੱਟੀ ਦਾ ਘੜਾ ਜੋ ਬਾਜ਼ਾਰ ਵਿੱਚ 70 ਰੁਪਏ ਵਿੱਚ ਵਿਕਦਾ ਸੀ। ਅੱਜਕਲ੍ਹ ਉਸਦੀ ਬਾਜ਼ਾਰੀ ਕੀਮਤ 110 ਤੋਂ ਲੈ ਕੇ 150 ਰੁਪਏ ਤੱਕ ਹੋ ਗਈ ਹੈ ਅਤੇ ਲੋਕ ਵੱਧ ਤੋਂ ਵੱਧ ਇਸ ਨੂੰ ਖਰੀਦ ਰਹੇ ਹਨ। ਥੋਕ ਵਿੱਚ ਮਿੱਟੀ ਦੇ ਘੜੇ ਬਣਾਉਣ ਵਾਲੇ ਘੁਮਿਆਰਾਂ ਨੂੰ ਇੱਕ ਮਟਕੇ ਦੇ ਪਿੱਛੇ 10 ਰੁਪਏ ਦੇ ਕਰੀਬ ਮੁਨਾਫੇ ਵਿੱਚ ਵਾਧਾ ਹੋਈ ਹੈ। ਉੱਥੇ ਰਿਟੇਲ ਵਿੱਚ ਮਿੱਟੀ ਦੇ ਭਾਂਡੇ ਵੇਚਣ ਵਾਲੇ ਨੂੰ ਦੁੱਗਣਾ ਮੁਨਾਫਾ ਮਿਲ ਰਿਹਾ ਹੈ।

150 ਤੋਂ 200 ਰੁਪਏ ਤੱਕ ਵਿਕ ਰਿਹਾ ਘੜਾ: ਇਸ ਸਬੰਧੀ ਮਿੱਟੀ ਦੇ ਘੜੇ ਬਣਾਉਣ ਵਾਲੇ ਘੁਮਿਆਰ ਨੇ ਦੱਸਿਆ ਕਿ ਇਸ ਵਾਰ ਗਰਮੀ ਪਹਿਲਾਂ ਦੇ ਮੁਕਾਬਲੇ ਵੱਧ ਪੈ ਰਹੀ ਹੈ। ਉੱਥੇ ਮਿੱਟੀ ਦੇ ਘੜਿਆਂ ਦੀ ਮੰਗ ਪਹਿਲਾਂ ਵਾਂਗ ਹੋਣ ਲੱਗੀ ਹੈ। ਉੱਥੇ ਮਹਿੰਗਾਈ ਵੱਧਣ ਕਰਕੇ ਘੜਿਆਂ ਦੇ ਰੇਟ ਵੀ ਵਧੇ ਹਨ। ਪਹਿਲਾਂ ਤਾਂ ਮਿੱਟੀ ਵੀ ਸੌਖੀ ਮਿਲ ਜਾਂਦੀ ਸੀ, ਪਰ ਹੁਣ ਮਿੱਟੀ ਸਮੇਤ ਹੋਰ ਬਹੁਤ ਖਰਚੇ ਉਨ੍ਹਾਂ ਨੂੰ ਪੈ ਜਾਂਦੇ ਹਨ। ਜਿਸ ਕਾਰਨ ਇਨ੍ਹਾਂ ਘੜਿਆਂ ਨੂੰ ਮਾਰਕੀਟ ਵਿੱਚ 150 ਤੋਂ 200 ਰੁਪਏ ਵਿੱਚ ਵੇਚਿਆ ਜਾਂਦਾ ਹੈ। ਉਹਨਾਂ ਦਾ ਸੀਜ਼ਨ ਵਧੀਆ ਲੱਗ ਰਿਹਾ ਹੈ ਅਤੇ ਚੰਗੀ ਕਮਾਈ ਹੋ ਰਹੀ ਹੈ।

ਕੱਚੇ ਘੜਿਆਂ ਦੀ ਮੰਗ ਵਧੀ

ਰੋਜ਼ਾਨਾ 100 ਦੇ ਕਰੀਬ ਵਿਕ ਰਹੇ ਘੜੇ: ਇਸ ਸਬੰਧੀ ਬਾਜ਼ਾਰ ਦੇ ਰਿਟੇਲ ਦੁਕਾਨਦਾਰਾਂ ਦਾ ਕਹਿਣਾ ਕਿ ਬਾਜ਼ਾਰ ਵਿੱਚ ਇਸ ਵਾਰ ਮਿੱਟੀ ਦੇ ਬਣੇ ਘੜੇ ਅਤੇ ਮਿੱਟੀ ਦੇ ਕੈਂਪਰਾਂ ਦੀ ਭਾਰੀ ਡਿਮਾਂਡ ਹੈ, ਜੋ ਪੂਰੀ ਨਹੀਂ ਹੋ ਪਾ ਰਹੀ। ਮਹਿੰਗਾਈ ਦੇ ਚੱਲਦੇ ਮਿੱਟੀ ਦੇ ਮੁੱਲ ਵੀ ਵਧੇ ਹਨ ਅਤੇ ਮਜ਼ਦੂਰੀ ਵੀ ਵੱਧ ਗਈ ਹੈ। ਇਸ ਵਜ੍ਹਾ ਨਾਲ ਮਿੱਟੀ ਦੇ ਭਾਡਿਆਂ ਦਾ ਰੇਟ ਵੀ ਬਹੁਤ ਹੈ। ਪਰ ਉਸਦੇ ਬਾਵਜੂਦ ਵੀ ਚੰਗੀ ਦੁਕਾਨਦਾਰੀ ਹੋ ਰਹੀ ਹੈ ਤੇ ਚੰਗਾ ਮੁਨਾਫਾ ਹੋ ਰਿਹਾ ਹੈ। ਰੋਜ਼ਾਨਾ 100 ਦੇ ਕਰੀਬ ਘੜੇ ਵਿਕ ਰਹੇ ਹਨ।

'ਦੇਸੀ ਫਰਿੱਜ ਦਾ ਸਿਹਤ ਉੱਤੇ ਵੀ ਚੰਗਾ ਪ੍ਰਭਾਵ': ਉੱਥੇ ਮਿੱਟੀ ਦੇ ਘੜੇ ਖਰੀਦਣ ਆਏ ਲੋਕਾਂ ਨੇ ਵੀ ਕਿਹਾ ਕਿ ਦਿਨੋਂ ਦਿਨ ਵਧਦੀ ਗਰਮੀ ਦੇ ਕਾਰਨ ਅਤੇ ਕਿਧਰੇ ਨਾ ਕਿਧਰੇ ਬਿਜਲੀ ਦੇ ਕੱਟਾਂ ਦੀ ਵਜ੍ਹਾ ਨਾਲ ਲੋਕ ਇਲੈਕਟ੍ਰਾਨਿਕ ਫਰਿੱਜ ਨੂੰ ਛੱਡਕੇ ਦੇਸੀ ਫਰਿਜ ਘੜੇ ਨੂੰ ਆਪਣਾ ਰਹੇ ਹਨ। ਇਸ ਦੇਸੀ ਫਰਿੱਜ ਦਾ ਸਿਹਤ ਉੱਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ। ਮਿੱਟੀ ਸ਼ੁੱਧ, ਸਾਫ਼ ਅਤੇ ਠੰਡੀ ਹੁੰਦੀ ਹੈ ਅਤੇ ਮਿੱਟੀ ਦੇ ਬਣੇ ਘੜੇ ਦਾ ਪਾਣੀ ਸਿਹਤ ਲਈ ਲਾਭਦਾਇਕ ਹੈ। ਲੋਕਾਂ ਨੂੰ ਘੜੇ ਦਾ ਪਾਣੀ ਜਰੂਰ ਪੀਣਾ ਚਾਹੀਦਾ ਹੈ ਅਤੇ ਸ਼ਹਿਰ ਵਿੱਚ ਵੱਖ ਵੱਖ ਤਰ੍ਹਾਂ ਦੇ ਘੜੇ ਅਤੇ ਮਿੱਟੀ ਦੇ ਬਣੇ ਕੈਂਪਰ ਉਪਲੱਬਧ ਹਨ। ਬੇਸ਼ਕ ਮੌਸਮ ਦੇ ਹਿਸਾਬ ਨਾਲ ਘੜੇ ਮਹਿੰਗੇ ਜਰੂਰ ਹੋ ਗਏ ਹਨ ਪਰ ਸਿਹਤ ਤੋਂ ਵਧਕੇ ਕੁੱਝ ਨਹੀਂ ਹੁੰਦਾ।

ਇਹ ਵੀ ਪੜੋ: ਪੰਜਾਬ ਦਾ ਪਾਣੀ ਹੋਇਆ ਜ਼ਹਿਰੀਲਾ ! ਇਨ੍ਹਾਂ ਪਿੰਡਾਂ 'ਚ ਧਰਤੀ ਹੇਠਲੇ ਪਾਣੀ 'ਚੋਂ ਮਿਲੇ ਯੂਨਰੇਨੀਅਮ ਅਤੇ ਅਰਸੈਨਿਕ ਦੇ ਤੱਤ

ETV Bharat Logo

Copyright © 2024 Ushodaya Enterprises Pvt. Ltd., All Rights Reserved.