ਬਰਨਾਲਾ: ਅੱਜ ਦੇ ਸਾਇੰਸ ਯੁੱਗ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ, ਇਸ ਤਰੱਕੀ ਦਾ ਅਸਰ ਖੇਤੀ ਖੇਤਰ ਵਿੱਚ ਵੀ ਪਿਆ ਹੈ ਅੱਜਕੱਲ ਮਸ਼ੀਨਾਂ ਦੀ ਮਦਦ ਨਾਲ ਕਿਸੇ ਵੀ ਸੀਜ਼ਨ ਦੀ ਫ਼ਲ ਸਬਜ਼ੀ ਕਿਸੇ ਵੀ ਮੌਸਮ ਬੀਜ਼ੀ ਜਾ ਸਕਦੀ ਹੈ। ਇਸੇ ਤਰ੍ਹਾਂ ਦਾ ਇੱਕ ਨਮੂਨਾ ਬਰਨਾਲਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
![Mushroom cultivation in Barnala](https://etvbharatimages.akamaized.net/etvbharat/prod-images/pb-bnl-splmashroomfarming-pb10017_04102022135334_0410f_1664871814_1037.jpg)
ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਦੀਪਕ ਕੁਮਾਰ ਵੱਲੋਂ ਮਸ਼ਰੂਮ ਦੀ ਖੇਤੀ ਬੰਦ (Mushroom cultivation by Deepak Kumar in Barnala) ਕਮਰਿਆਂ ਵਿੱਚ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਸਰਦੀਆਂ ਦੀ ਮਸ਼ਰੂਮ ਦੀ ਫ਼ਸਲ ਨੂੰ ਗਰਮੀਆਂ ਵਿੱਚ ਆਧੁਨਿਕ ਤਕਨੀਕ ਨਾਲ ਉਗਾਇਆ ਜਾ ਰਿਹਾ ਹੈ। ਜਿਸ ਨਾਲ ਦੀਪਕ ਕੁਮਾਰ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਦੀਪਕ ਵੱਲੋਂ ਇੱਕ ਦੋ ਕਮਰਿਆਂ ਦੇ ਛੋਟੇ ਜਿਹੇ ਫ਼ਾਰਮ ਵਿੱਚ ਵੱਡੇ ਪੱਧਰ ਤੇ ਮਸ਼ਰੂਮ ਦੀ ਖੇਤੀ ਕੀਤੀ ਜਾ ਰਹੀ ਹੈ। ਲਿਫ਼ਾਫਿ਼ਆਂ ਵਿੱਚ ਖਾਦ ਅਤੇ ਬੀਜ਼ ਪਾ ਕੇ ਦੀਪਕ ਵੱਲੋਂ ਮਸ਼ਰੂਮ ਦੀ ਖੇਤੀ ਕੀਤੀ ਜਾ ਰਹੀ ਹੈ।
![Mushroom cultivation in Barnala](https://etvbharatimages.akamaized.net/etvbharat/prod-images/pb-bnl-splmashroomfarming-pb10017_04102022135334_0410f_1664871814_51.jpg)
ਦੀਪਕ ਨੇ ਦੱਸਿਆ ਕਿ ਉਸ ਨੇ ਦੋ ਕਮਰਿਆਂ ਵਿੱਚ ਚਾਰ ਏਸੀ (Mushroom cultivation in AC) ਲਗਾਏ ਹਨ। ਜਿਸ ਨਾਲ ਤਾਪਮਾਨ ਨੂੰ ਸੈਟ ਕੀਤਾ ਗਿਆ ਹੈ ਤਾਂ ਕਿ ਫ਼ਾਰਮ ਵਿੱਚ ਸਰਦੀਆਂ ਵਾਂਗ ਠੰਢਕ ਦਿੱਤੀ ਜਾ ਸਕੇ ਅਤੇ ਵਧਿਆ ਮਸ਼ਰੂਮ ਪੈਦਾ ਕੀਤੇ ਜਾ ਸਕਣ। ਇਸਤੋਂ ਇਲਾਵਾ ਏਸੀਆਂ ਤੋਂ ਆਉਣ ਵਾਲੀ ਠੰਢੀ ਹਵਾ ਨੂੰ ਲਿਫ਼ਾਫਿ਼ਆਂ ਰਾਹੀਂ ਸਾਰੇ ਫ਼ਾਰਮ ਵਿੱਚ ਬਰਾਬਰ ਸਹੀ ਤਰੀਕੇ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਮਸ਼ਰੂਮ ਦੀ ਖੇਤੀ ਸਾਰਾ ਸਾਲ ਹੀ ਕੀਤੀ ਜਾ ਰਹੀ ਹੈ। ਦੀਪਕ ਵਲੋਂ ਮਸ਼ਰੂਮ ਦੀ ਪੈਕਿੰਗ ਅਤੇ ਸੇਲ ਵੀ ਖੁ਼ਦ ਹੀ ਕੀਤੀ ਜਾ ਰਹੀ ਹੈ ਅਤੇ ਚੰਗਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ।
ਇਸ ਸਬੰਧੀ ਦੀਪਕ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਇਸ ਖੇਤੀ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖਾਸ ਟ੍ਰੇਨਿੰਗ ਲਈ ਸੀ। ਜਦਕਿ ਉਸਦੇ ਕਿਸੇ ਰਿਸ਼ਤੇਦਾਰ ਵੱਲੋਂ ਵੀ ਮਸ਼ਰੂਮ ਦੀ ਖੇਤੀ (Mushroom cultivation) ਕੀਤੀ ਜਾਂਦੀ ਹੈ। ਉਹ ਖੇਤੀ ਸਿਰਫ਼ ਸਰਦੀਆਂ ਵਿੱਚ ਸੀਜ਼ਨ ਦੌਰਾਨ ਹੀ ਕਰਦੇ ਹਨ। ਉਸਦੇ ਮਸ਼ਰੂਮ ਯੂਨਿਟ ਵਿੱਚ ਸਾਰਾ ਸਾਲ ਤਾਪਮਾਨ ਸੈਟ ਕਰਕੇ ਖੇਤੀ ਕੀਤੀ ਜਾ ਰਹੀ ਹੈ। ਉਸਨੇ ਦੱਸਿਆ ਕਿ ਇਸ ਮਸ਼ਰੂਮ ਯੂਨਿਟ ਨੂੰ ਉਹਨਾਂ ਨੇ ਵੱਡੇ ਪੱਧਰ 'ਤੇ ਲਗਾਇਆ ਹੈ।
![Mushroom cultivation in Barnala](https://etvbharatimages.akamaized.net/etvbharat/prod-images/pb-bnl-splmashroomfarming-pb10017_04102022135334_0410f_1664871814_730.jpg)
ਸ਼ੁਰੂਆਤ ਵਿੱਚ ਇਸ ਲਈ 50 ਲੱਖ ਰੁਪਏ ਦੇ ਕਰੀਬ ਲਾਗਤ ਆਈ ਹੈ। ਜਦਕਿ ਹੁਣ ਇਸ ਖੇਤੀ ਤੋਂ ਸਾਰੇ ਖ਼ਰਚੇ ਕੱਢ ਕੇ 40 ਫ਼ੀਸਦੀ ਮੁਨਾਫ਼ਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਉਸਨੇ ਸਿਰਫ਼ 20 ਵਿਸਵੇ ਜਗ੍ਹਾ ਵਿੱਚ ਆਪਣਾ ਮਸ਼ਰੂਮ ਯੂਨਿਟ ਸਥਾਪਿਤ ਕੀਤਾ ਹੈ। ਜਿਸ ਵਿੱਚ ਦੋ ਕਮਰੇ ਬਣਾਏ ਗਏ ਹਨ। ਇਹਨਾਂ ਦੋ ਕਮਰਿਆਂ ਵਿੱਚ 4 AC ਲਾ ਕੇ ਤਾਪਮਾਨ ਸੈਟ ਕੀਤਾ ਗਿਆ ਹੈ ਤਾਂ ਕਿ ਗਰਮੀਆਂ ਵਿੱਚ ਵੀ ਮਸ਼ਰੂਮ ਦੀ ਫ਼ਸਲ ਲਈ ਜਾ ਸਕੇ।
![Mushroom cultivation in Barnala](https://etvbharatimages.akamaized.net/etvbharat/prod-images/pb-bnl-splmashroomfarming-pb10017_04102022135334_0410f_1664871814_937.jpg)
ਉਹਨਾਂ ਦੱਸਿਆ ਕਿ ਉਸ ਵੱਲੋਂ ਲਿਫ਼ਾਫਿ਼ਆਂ ਵਿੱਚ ਚੰਗੀ ਖਾਦ ਪਾ ਕੇ ਮਸ਼ਰੂਮ ਉਗਾਈ ਜਾ ਰਹੀ ਹੈ। ਉਸਦੇ ਇਸ ਯੂਨਿਟ ਵਿੱਚ ਕਰੀਬ 3 ਹਜ਼ਾਰ ਲਿਫ਼ਾਫਿ਼ਆਂ ਵਿੱਚ ਮਸ਼ਰੂਮ ਉਗਾਈ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਇਸ ਫ਼ਸਲ ਨੂੰ ਪਾਣੀ ਵਗੈਰਾ ਦੀ ਬਹੁਤੀ ਲੋੜ ਨਹੀਂ ਹੈ, ਜਦਕਿ ਇਸ ਦੀ ਤਿਆਰ ਹੋਈ ਫ਼ਸਲ ਨੂੰ ਤੋੜਨ ਲਈ ਖਾਸ ਧਿਆਨ ਰੱਖਣਾ ਪੈਂਦਾ ਹੈ ਅਤੇ ਇਹ ਫ਼ਸਲ ਪੂਰੀ ਤਰ੍ਹਾਂ ਆਰਗੈਨਿਕ ਹੁੰਦੀ ਹੈ। ਉਹਨਾਂ ਦੱਸਿਆ ਕਿ ਮਸ਼ਰੂਮ ਦੀ ਪੈਕਿੰਗ ਅਤੇ ਸੇਲ ਵੀ ਖੁ਼ਦ ਹੀ ਕੀਤੀ ਜਾ ਰਹੀ ਹੈ ਅਤੇ ਚੰਗਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:-ਲੁਧਿਆਣਾ 'ਚ ਹਥਿਆਰਬੰਦਾਂ ਹਮਲਾਵਰਾਂ ਨੇ ਕੀਤੀ ਭੰਨਤੋੜ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ