ETV Bharat / state

Death in mysterious condition: ਭਰਿੰਡ ਲੜਨ ਮਗਰੋਂ ਐਨਆਰਆਈ ਦੀ ਭੇਤਭਰੀ ਹਾਲਤ ਵਿੱਚ ਮੌਤ - ਰਮਨਦੀਪ ਸਿੰਘ

ਖੰਨਾ ਵਿਖੇ ਇਕ ਆਸਟ੍ਰੇਲੀਆ ਤੋਂ ਭਾਰਤ ਆਏ ਐਨਆਰਆਈ ਦੀ ਭਰਿੰਡ ਲੜਨ ਕਾਰਨ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਹਾਲਾਂਕਿ ਪਰਿਵਾਰ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ

Death of NRI in mysterious circumstances after fighting Bharind
ਭਰਿੰਡ ਲੜਨ ਮਗਰੋਂ ਐਨਆਰਆਈ ਦੀ ਭੇਤਭਰੀ ਹਾਲਤ ਵਿੱਚ ਮੌਤ
author img

By

Published : Jun 1, 2023, 12:01 PM IST

ਖੰਨਾ ਵਿੱਚ ਭਰਿੰਡ ਲੜਨ ਨਾਲ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ

ਖੰਨਾ : ਕੀ ਤੁਸੀਂ ਕਦੇ ਸੋਚਿਆ ਹੈ ਕਿ ਭਰਿੰਡ ਲੜਨ ਨਾਲ ਵੀ ਕਿਸੇ ਵਿਅਕਤੀ ਦੀ ਮੌਤ ਹੋ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਖੰਨਾ ਤੋਂ ਸਾਮਣੇ ਆਇਆ ਹੈ ਜਿੱਥੇ 40 ਸਾਲਾਂ ਦੇ ਇੱਕ ਵਿਅਕਤੀ ਦੀ ਭਰਿੰਡ ਲੜਨ ਮਗਰੋਂ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ (40) ਵਾਸੀ ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਓਹ ਕਰੀਬ ਦੋ ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਤੋਂ ਖੰਨਾ ਆਪਣੀ ਮਾਂ ਦਾ ਇਲਾਜ ਕਰਾਉਣ ਆਇਆ ਸੀ।

ਘਰ ਵਿੱਚ ਬੈਠਿਆਂ ਲੜ ਗਈ ਭਰਿੰਡ : ਦੱਸ ਦਈਏ ਕਿ ਰਮਨਦੀਪ ਸਿੰਘ ਦੀ ਮਾਂ ਕਾਫੀ ਬਿਮਾਰ ਰਹਿੰਦੀ ਹੈ। ਜਿਸ ਕਰਕੇ ਉਹ ਆਸਟ੍ਰੇਲੀਆ ਤੋਂ ਆਪਣੀ ਮਾਂ ਦਾ ਇਲਾਜ ਕਰਾਉਣ ਲਈ ਆਇਆ ਸੀ। ਰਮਨਦੀਪ ਆਪਣੇ ਘਰ ਅੰਦਰ ਹੀ ਬੈਠਾ ਸੀ ਕਿ ਅਚਾਨਕ ਉਸਦੀ ਗਰਦਨ ਉਪਰ ਭਰਿੰਡ ਲੜ ਗਈ, ਜਿਸ ਮਗਰੋਂ ਦੇਖਦੇ ਹੀ ਦੇਖਦੇ ਉਸਦੀ ਹਾਲਤ ਕਾਫੀ ਖਰਾਬ ਹੋ ਗਈ। ਪਰਿਵਾਰ ਦੇ ਮੈਂਬਰ ਤੁਰੰਤ ਰਮਨਦੀਪ ਨੂੰ ਨਿੱਜੀ ਹਸਪਤਾਲ ਲੈਕੇ ਗਏ। ਉਥੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਇਸ ਮਗਰੋਂ ਰਮਨਦੀਪ ਨੂੰ ਸਰਕਾਰੀ ਹਸਪਤਾਲ ਖੰਨਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਿਰਫ਼ ਭਰਿੰਡ ਲੜਨ ਨਾਲ ਹੀ ਹੋ ਸਕਦੀ ਐ ਮੌਤ ? : ਇਸ ਘਨਾ ਸਬੰਧੀ ਜਦੋਂ ਡਾਕਟਰ ਨਵਦੀਪ ਜੱਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਨੂੰ ਲਿਆਂਦਾ ਗਿਆ ਸੀ ਤਾਂ ਮਰੀਜ਼ ਬੇਸੁੱਧ ਹਾਲਤ ਵਿੱਚ ਸੀ। ਜਿਸਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਮਰੀਜ਼ ਦੇ ਸਾਹ ਨਹੀਂ ਚੱਲ ਰਹੇ ਸਨ। ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਡਾਕਟਰ ਨਵਦੀਪ ਜੱਸਲ ਨੇ ਕਿਹਾ ਕਿ ਪਰਿਵਾਰ ਵਾਲਿਆਂ ਅਨੁਸਾਰ ਰਮਨਦੀਪ ਨੂੰ ਭਰਿੰਡ ਲੜੀ ਹੈ। ਬਹੁਤ ਘੱਟ ਅਜਿਹੇ ਕੇਸ ਹੁੰਦੇ ਹਨ ਕਿ ਜਦੋਂ ਭਰਿੰਡ ਲੜਨ ਨਾਲ ਮੌਤ ਹੋਈ ਹੋਵੇ ਕਿਉਂਕਿ ਭਰਿੰਡ ਜੇਕਰ ਜੀਭ ਉਪਰ ਲੜੇ ਤਾਂ ਅਜਿਹਾ ਹੋ ਸਕਦਾ ਹੈ। ਰਮਨਦੀਪ ਦੇ ਕੇਸ ਵਿੱਚ ਪਰਿਵਾਰ ਅਨੁਸਾਰ ਗਰਦਨ ਉਪਰ ਭਰਿੰਡ ਲੜੀ ਹੈ, ਜਿਸ ਨਾਲ ਮੌਤ ਸੰਭਵ ਨਹੀਂ, ਇਸ ਦਾ ਕਾਰਨ ਕੁਝ ਹੋਰ ਹੋ ਸਕਦਾ ਹੈ, ਪਰ ਫਿਰ ਵੀ ਪੋਸਟਮਾਰਟਮ ਕਰਾਇਆ ਜਾਵੇਗਾ। ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਚ ਹੀ ਪਤਾ ਲਗਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.