ETV Bharat / state

ਕੋਵਿਡ-19- ਡੇਅਰੀ ਸੈਕਟਰ 'ਤੇ ਛਾਈ ਮੰਦੀ - ਖੇਤੀ ਸਹਾਇਕ ਧੰਦੇ

ਕੋਰੋਮਾ ਮਹਾਂਮਾਰੀ ਕਾਰਨ ਡੇਅਰੀ ਸੈਕਟਰ ਨੂੰ ਵੱਡੀ ਢਾਹ ਲੱਗੀ ਹੈ। ਦੁੱਧ ਦੀ ਸਪਲਾਈ ਘੱਟ ਹੋਣ ਕਾਰਨ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਵਿਆਹ, ਭੋਗ ਅਤੇ ਹੋਰ ਖ਼ੁਸ਼ੀ ਜਾਂ ਗਮੀ ਮੌਕੇ ਵੀ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਕਾਰਨ ਦੁਕਾਨਦਾਰਾਂ ਅਤੇ ਦੁੱਧ ਦੇ ਕਾਰੋਬਾਰੀਆਂ ਸਣੇ ਕਿਸਾਨਾਂ 'ਤੇ ਵੀ ਇਸ ਦਾ ਸਿੱਧਾ ਪ੍ਰਭਾਵ ਪੈ ਰਿਹਾ ਹੈ।

ਡੇਅਰੀ ਸੈਕਟਰ 'ਤੇ ਛਾਈ ਮੰਦੀ
ਡੇਅਰੀ ਸੈਕਟਰ 'ਤੇ ਛਾਈ ਮੰਦੀ
author img

By

Published : Aug 21, 2020, 9:00 AM IST

Updated : Aug 21, 2020, 10:58 AM IST

ਬਰਨਾਲਾ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਪੰਜਾਬ ਵਿੱਚ ਵੀ ਇਸ ਮਹਾਂਮਾਰੀ ਦੌਰਾਨ ਹਰ ਕਾਰੋਬਾਰ ਨੂੰ ਵੱਡੀ ਢਾਹ ਲੱਗੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇੱਥੇ ਸਹਾਇਕ ਧੰਦਿਆਂ ਨੂੰ ਕੋਰੋਨਾ ਵਾਇਰਸ ਕਾਰਨ ਸਮੱਸਿਆਵਾਂ ਝੱਲਣੀਆਂ ਪਈਆਂ ਹਨ। ਖੇਤੀ ਦੇ ਨਾਲ ਸਭ ਤੋਂ ਵੱਡਾ ਸਹਾਇਕ ਧੰਦਾ ਡੇਅਰੀ ਫਾਰਮ ਦਾ ਹੈ। ਜਿਸ ਨੂੰ ਵੀ ਕੋਰੋਨਾ ਕਾਲ 'ਚ ਵੱਡੀ ਢਾਹ ਲੱਗੀ ਹੈ।

ਦੁੱਧ ਦੀ ਘਟੀ ਮੰਗ

ਦੁੱਧ ਦੀ ਵਧੇਰੇ ਪੈਦਾਵਾਰ ਕਾਰਨ ਦੁੱਧ ਦੇ ਕਾਰੋਬਾਰ ਨੂੰ ਕਰੋਨਾ ਕਾਰਨ ਵੱਡੀ ਮਾਰ ਪਈ ਹੈ। ਦੁੱਧ ਤੇ ਦੁੱਧ ਦੇ ਉਤਪਾਦ ਤੋਂ ਵੱਖ ਵੱਖ ਪਦਾਰਥ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਵੱਲੋਂ ਕਰੋਨਾ ਵਾਇਰਸ ਦੇ ਦੌਰ ਵਿੱਚ ਆਪਣਾ ਕਾਰੋਬਾਰ ਘਟਾ ਲਿਆ ਗਿਆ। ਜਿਸ ਕਾਰਨ ਇਨ੍ਹਾਂ ਕੰਪਨੀਆਂ ਵੱਲੋਂ ਦੁੱਧ ਦੀ ਖ਼ਰੀਦ ਘੱਟ ਕਰ ਦਿੱਤੀ ਗਈ। ਇਸ ਦੇ ਨਾਲ ਹੀ ਕਰੀਬ ਪੰਜ ਮਹੀਨਿਆਂ ਤੋਂ ਵਿਆਹ, ਭੋਗ ਸਣੇ ਖੁਸ਼ੀ ਅਤੇ ਗਮੀ ਦੇ ਸਮਾਗਮ ਬੰਦ ਹੋਣ ਕਾਰਨ ਵੀ ਡੇਅਰੀ ਸੈਕਟਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਵੱਡੇ ਪ੍ਰੋਗਰਾਮ ਨਾ ਹੋਣ ਕਾਰਨ ਘਾਟੇ 'ਚ ਡੇਅਰੀ ਸੈਕਟਰ

ਡੇਅਰੀ ਸੰਚਾਲਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲਾਂ ਵਧੇਰੇ ਦੁੱਧ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਂਦਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਕੰਪਨੀਆਂ ਵੱਲੋਂ ਮੰਗ ਘਟਾਏ ਜਾਣ ਕਾਰਨ ਦੁੱਧ ਦੀ ਸਪਲਾਈ ਘੱਟ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁੱਧ ਤੇ ਦੁੱਧ ਤੋਂ ਬਣੇ ਵਧੇਰੇ ਉਤਪਾਦਾਂ ਦੀ ਖਪਤ ਵਿਆਹ, ਭੋਗ ਜਾਂ ਫੇਰ ਹੋਰ ਵੱਡੇ ਪ੍ਰੋਗਰਾਮਾਂ 'ਚ ਹੁੰਦੀ ਸੀ ਪਰ ਕੋਰੋਨਾ ਕਾਰਨ ਸਰਕਾਰ ਨੇ ਇਨ੍ਹਾਂ ਵੱਡੇ ਪ੍ਰੋਗਰਾਮਾਂ ਵਿੱਚ ਇੱਕਠ ਕਰਨ 'ਤੇ ਰੋਕ ਲਾਈ ਹੈ ਜਿਸ ਕਾਰਨ ਡੇਅਰੀ ਸੈਕਟਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਕੋਵਿਡ-19- ਡੇਅਰੀ ਸੈਕਟਰ 'ਤੇ ਛਾਈ ਮੰਦੀ

ਦੁਕਾਨਦਾਰਾਂ ਦਾ ਹਾਲ-ਬੇਹਾਲ

ਮਠਿਆਈ ਦਾ ਕੰਮ ਕਰ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਾਰੋਬਾਰ ਠੱਪ ਹੋਣ ਕਾਰਨ ਉਨ੍ਹਾਂ ਨੂੰ ਲੇਬਰ ਦੀ ਤਨਖ਼ਾਹ ਦਾ ਇੰਤਜ਼ਾਮ ਕਰਨ 'ਚ ਵੀ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਰੱਖੜੀ ਅਤੇ ਹੋਰਨਾਂ ਤਿਉਹਾਰਾਂ ਮੌਕੇ ਵੀ ਘੱਟ ਮਾਤਰਾ 'ਚ ਮਠਿਆਈ ਦੀ ਸਪਲਾਈ ਹੋਈ ਹੈ। ਦੁਕਾਨਦਾਰਾਂ ਨੂੰ ਦੁਸ਼ਹਿਰੇ ਅਤੇ ਦਿਵਾਲੀ 'ਤੇ ਵੀ ਵੱਡੇ ਘਾਟੇ ਦਾ ਡਰ ਲੱਗਾ ਹੋਇਆ ਹੈ।

ਕਿਸਾਨਾਂ 'ਤੇ ਵੀ ਪਵੇਗਾ ਪ੍ਰਭਾਵ

ਜ਼ਿਕਰਯੋਗ ਹੈ ਕਿ ਦੁੱਧ ਦਾ ਕੰਮ ਪੰਜਾਬ ਦੇ ਕਿਸਾਨਾਂ ਨਾਲ ਸਬੰਧਤ ਹੈ। ਇਸ ਲਈ ਜੇਕਰ ਆਉਣ ਵਾਲੇ ਸਮੇਂ 'ਚ ਵੱਡੇ ਸਮਾਰੋਹ 'ਤੇ ਇਸ ਤਰ੍ਹਾਂ ਹੀ ਪਾਬੰਦੀਆਂ ਲੱਗੀਆਂ ਰਹੀਆਂ ਤਾਂ ਇਸ ਦਾ ਸਿੱਧਾ ਅਸਰ ਡੇਅਰੀਆਂ, ਮਿਠਾਈ ਵਾਲਿਆਂ ਦੇ ਨਾਲ ਨਾਲ ਕਿਸਾਨਾਂ 'ਤੇ ਵੀ ਵੇਖਣ ਨੂੰ ਮਿਲੇਗਾ।

ਭਾਵੇਂ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਕਾਰੋਬਾਰਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ ਪਰ ਦੂਜੇ ਪਾਸੇ ਇੱਕਠ ਨਾ ਕਰਨ ਅਤੇ ਵੱਡੇ ਸਮਾਗਮਾਂ 'ਤੇ ਪਾਬੰਦੀਆਂ ਕਾਰਨ ਡੇਅਰੀ ਫਾਰਮਿੰਗ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ।

Last Updated : Aug 21, 2020, 10:58 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.