ETV Bharat / state

ਡੂਮ ਬਿਰਾਦਰੀ ਨੇ ਬੱਬੂ ਮਾਨ ਵਿਰੁੱਧ ਦਰਜ ਕਰਵਾਈ ਸ਼ਿਕਾਇਤ - ਟਿੱਕਟਾਕ ਵੀਡੀਓ

ਭਦੌੜ ਥਾਣੇ ਵਿਖੇ ਡੂਮ ਬਿਰਾਦਰੀ (ਮੀਰ ਆਲਮ ਬਿਰਾਦਰੀ) ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਖਿਲਾਫ਼ ਬਿਰਾਦਰੀ ਦੀਆਂ ਔਰਤਾਂ ਨੂੰ ਅਪਸ਼ਬਦ ਬੋਲਣ ਦੀ ਸ਼ਿਕਾਇਤ ਦਰਜ਼ ਕਰਵਾਈ ਹੈ।

ਬੱਬੂ ਮਾਨ ਵਿਰੁੱਧ ਸ਼ਿਕਾਇਤ ਦਰਜ
ਬੱਬੂ ਮਾਨ ਵਿਰੁੱਧ ਸ਼ਿਕਾਇਤ ਦਰਜ
author img

By

Published : Jan 12, 2020, 9:39 PM IST

ਬਰਨਾਲਾ: ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਟਿੱਕਟਾਕ 'ਤੇ ਡੂਮ ਬਿਰਾਦਰੀ ਦੀਆਂ ਔਰਤਾਂ ਪ੍ਰਤੀ ਅਸ਼ਲੀਲ ਸ਼ਬਦਾਵਲੀ ਵਰਤੇ ਜਾਣ ਖਿਲਾਫ਼ ਡੂਮ ਬਿਰਾਦਰੀ ਦੇ ਲੋਕਾਂ ਨੇ ਬਰਨਾਲਾ ਦੇ ਕਸਬਾ ਭਦੌੜ ਵਿਖੇ ਇਕੱਠੇ ਹੋਏ। ਉਨ੍ਹਾਂ ਇਸ ਸਾਰੇ ਘਟਨਾਕ੍ਰਮ 'ਤੇ ਬੱਬੂ ਮਾਨ ਦੀ ਨਿੰਦਾ ਕੀਤੀ ਅਤੇ ਜਨਤਕ ਤੌਰ 'ਤੇ ਬੱਬੂ ਮਾਨ ਨੂੰ ਮੁਆਫ਼ੀ ਮੰਗਣ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਹੈ।

ਬੱਬੂ ਮਾਨ ਵਿਰੁੱਧ ਸ਼ਿਕਾਇਤ ਦਰਜ

ਕੁਝ ਸਮਾਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਟਿੱਕਟਾਕ ਉੱਤੇ ਇੱਕ ਵੀਡੀਓ ਬਣਾਇਆ ਗਿਆ ਸੀ, ਜਿਸ ਵਿੱਚ ਡੂਮ ਬਿਰਾਦਰੀ ਦੀਆਂ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਜਿਸਤੋਂ ਬਾਅਦ ਪੰਜਾਬ ਭਰ ਦੇ ਡੂਮ ਭਾਈਚਾਰੇ 'ਚ ਰੋਸ ਫ਼ੈਲ ਗਿਆ। ਜਿਸਤੋਂ ਬਾਅਦ ਭਦੌੜ ਵਿਖੇ ਪੰਜਾਬ ਭਰ ਤੋਂ ਡੂਮ ਬਿਰਾਦਰੀ ਦੇ ਲੋਕ ਇਕੱਠੇ ਹੋਏ ਅਤੇ ਥਾਣਾ ਭਦੌੜ ਵਿਖੇ ਇਸਦੀ ਲਿਖ਼ਤੀ ਸ਼ਿਕਾਇਤ ਦੇ ਕੇ ਬੱਬੂ ਮਾਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੂਮ ਬਿਰਾਦਰੀ ਦੇ ਰਿੰਪਾ ਖਾਨ ਅਤੇ ਮਨਜੀਤ ਖਾਨ ਨੇ ਦੱਸਿਆ ਕਿ ਉਨ੍ਹਾਂ ਦੀ ਬਿਰਾਦਰੀ ਦੀਆਂ ਔਰਤਾਂ ਪ੍ਰਤੀ ਗਾਇਕ ਬੱਬੂ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਸਹਿਣਯੋਗ ਨਹੀਂ ਹੈ। ਪੂਰੇ ਪੰਜਾਬ ਦੇ ਲੋਕ ਬੱਬੂ ਮਾਨ ਨੂੰ ਸਤਿਕਾਰ ਦਿੰਦੇ ਹਨ, ਪਰ ਇਸ ਤਰ੍ਹਾਂ ਕਿਸੇ ਜਾਤ-ਬਿਰਾਦਰੀ ਦੀਆਂ ਔਰਤਾਂ ਬਾਰੇ ਉਸ ਵੱਲੋਂ ਗਲਤ ਸ਼ਬਦਾਵਲੀ ਵਰਤਣਾ ਗਲਤ ਹੈ। ਜਿਸ ਲਈ ਬੱਬੂ ਮਾਨ ਤੁਰੰਤ ਮਾਫ਼ੀ ਮੰਗੇ।

ਉਨ੍ਹਾਂ ਦੱਸਿਆ ਕਿ ਬੱਬੂ ਮਾਨ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਅਤੇ ਜੇ ਬੱਬੂ ਮਾਨ ਨੇ ਜਨਤਕ ਤੌਰ 'ਤੇ ਡੂਮ ਭਾਈਚਾਰੇ ਤੋਂ ਮੁਆਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ਵਿੱਚ ਬੱਬੂ ਮਾਨ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਐਸਐਚਓ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਡੂਮ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਪੰਜਾਬੀ ਗਾਇਕ ਬੱਬੂ ਮਾਨ ਖਿਲਾਫ਼ ਉਨ੍ਹਾਂ ਦੀਆਂ ਔਰਤਾਂ ਨੂੰ ਗਲਤ ਸ਼ਬਦਾਵਲੀ ਵਰਤੇ ਜਾਣ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।

Intro:
ਬਰਨਾਲਾ।
ਬਰਨਾਲਾ ਦੇ ਭਦੌੜ ਥਾਣੇ ਵਿਖੇ ਡੋਮ ਬਿਰਾਦਰੀ(ਮੀਰ ਆਲਮ ਬਿਰਾਦਰੀ) ਵਲੋਂ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਖਿਲਾਫ਼ ਬਿਰਾਦਰੀ ਦੀਆਂ ਔਰਤਾਂ ਨੂੰ ਅਪਸ਼ਬਦ ਬੋਲਣ ਦੀ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਪੂਰੇ ਪੰਜਾਬ ਤੋਂ ਡੂਮ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਇਸ ਮਾਮਲੇ 'ਤੇ ਚਰਚਾ ਕੀਤੀ ਗਈ ਅਤੇ ਗਾਇਕ ਬੱਬੂ ਮਾਨ ਵਲੋਂ ਮੁਆਫੀ ਮੰਗੇ ਜਾਣ ਦੀ ਮੰਗ ਕੀਤੀ ਗਈ।
Body:ਪੰਜਾਬੀ ਗਾਇਕ ਬੱਬੂ ਮਾਨ ਵਲੋਂ ਟਿੱਕਟਾਕ 'ਤੇ ਡੂਮ ਬਿਰਾਦਰੀ ਦੀਆਂ ਔਰਤਾਂ ਪ੍ਰਤੀ ਅਸ਼ਲੀਲ ਸ਼ਬਦਾਵਲੀ ਵਰਤੇ ਜਾਣ ਖਿਲਾਫ਼ ਅੱਜ ਡੂਮ ਬਿਰਾਦਰੀ ਦੇ ਲੋਕ ਬਰਨਾਲਾ ਦੇ ਕਸਬਾ ਭਦੌੜ ਵਿਖੇ ਇਕੱਠੇ ਹੋਏ। ਉਹਨਾਂ ਇਸ ਸਾਰੇ ਘਟਨਾਕ੍ਰਮ 'ਤੇ ਬੱਬੂ ਮਾਨ ਦੀ ਨਿੰਦਾ ਕੀਤੀ ਅਤੇ ਜਨਤਕ ਤੌਰ 'ਤੇ ਬੱਬੂ ਮਾਨ ਨੂੰ ਮੁਆਫ਼ੀ ਮੰਗਣ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਹੈ।
ਕੁਝ ਸਮਾਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਟਿੱਕਟਾਕ ਉੱਤੇ ਇੱਕ ਵੀਡੀਓ ਬਣਾਇਆ ਗਿਆ ਸੀ, ਜਿਸ ਵਿੱਚ ਡੂਮ ਬਿਰਾਦਰੀ ਦੀਆਂ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਜਿਸਤੋਂ ਬਾਅਦ ਪੰਜਾਬ ਭਰ ਦੇ ਡੂਮ ਭਾਈਚਾਰੇ 'ਚ ਰੋਸ ਫ਼ੈਲ ਗਿਆ। ਜਿਸਤੋਂ ਬਾਅਦ ਅੱਜ ਭਦੌੜ ਵਿਖੇ ਪੰਜਾਬ ਭਰ ਤੋਂ ਡੂਮ ਬਿਰਾਦਰੀ ਦੇ ਲੋਕ ਇਕੱਠੇ ਹੋਏ ਅਤੇ ਥਾਣਾ ਭਦੌੜ ਵਿਖੇ ਇਸਦੀ ਲਿਖ਼ਤੀ ਸ਼ਿਕਾਇਤ ਦੇ ਕੇ ਬੱਬੂ ਮਾਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੂਮ ਬਿਰਾਦਰੀ ਦੇ ਰਿੰਪਾ ਖਾਨ ਅਤੇ ਮਨਜੀਤ ਖਾਨ ਨੇ ਦੱਸਿਆ ਕਿ ਉਹਨਾਂ ਦੀ ਬਿਰਾਦਰੀ ਦੀਆਂ ਔਰਤਾਂ ਪ੍ਰਤੀ ਗਾਇਕ ਬੱਬੂ ਮਾਨ ਵਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਸਹਿਣਯੋਗ ਨਹੀਂ ਹੈ। ਪੂਰੇ ਪੰਜਾਬ ਦੇ ਲੋਕ ਬੱਬੂ ਮਾਨ ਨੂੰ ਸਤਿਕਾਰ ਦਿੰਦੇ ਹਨ, ਪਰ ਇਸ ਤਰ•ਾਂ ਕਿਸੇ ਜਾਤ-ਬਿਰਾਦਰੀ ਦੀਆਂ ਔਰਤਾਂ ਬਾਰੇ ਉਸ ਵਲੋਂ ਗਲਤ ਸ਼ਬਦਾਵਲੀ ਵਰਤਣਾ ਗਲਤ ਹੈ। ਜਿਸ ਲਈ ਬੱਬੂ ਮਾਨ ਤੁਰੰਤ ਮਾਫ਼ੀ ਮੰਗੇ।
ਉਨ•ਾਂ ਦੱਸਿਆ ਕਿ ਬੱਬੂ ਮਾਨ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਅਤੇ ਜੇ ਬੱਬੂ ਮਾਨ ਨੇ ਜਨਤਕ ਤੌਰ 'ਤੇ ਡੂਮ ਭਾਈਚਾਰੇ ਤੋਂ ਮੁਆਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ਵਿੱਚ ਬੱਬੂ ਮਾਨ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਬਾਈਟ: - ਮਨਜੀਤ ਖਾਨ (ਡੂਮ ਭਾਈਚਾਰੇ ਦਾ ਆਗੂ)

ਬਾਈਟ: - ਰਿੰਪਾ ਖਾਨ (ਡੂਮ ਭਾਈਚਾਰੇ ਦਾ ਆਗੂ)

Conclusion:ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਐਸਐਚਓ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਡੂਮ ਭਾਈਚਾਰੇ ਵਲੋਂ ਉਹਨਾਂ ਨੂੰ ਪੰਜਾਬੀ ਗਾਇਕ ਬੱਬੂ ਮਾਨ ਖਿਲਾਫ਼ ਉਹਨਾਂ ਦੀਆਂ ਔਰਤਾਂ ਨੂੰ ਗਲਤ ਸ਼ਬਦਾਵਲੀ ਵਰਤੇ ਜਾਣ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਬਾਈਟ: - ਗੁਰਸਿਮਰਨਜੀਤ ਸਿੰਘ (ਐਸਐਚਓ ਭਦੌੜ)
ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ
ETV Bharat Logo

Copyright © 2025 Ushodaya Enterprises Pvt. Ltd., All Rights Reserved.