ਬਰਨਾਲਾ: ਚੋਣ ਪ੍ਰਚਾਰ ਲਈ ਬਰਨਾਲਾ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਵਿਰੋਧੀਆਂ ‘ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਦੇ ਲਈ ਦਿੱਲੀ ਤੋਂ ਆਮ ਆਦਮੀ ਪਾਰਟੀ (Aam Aadmi Party) ਦਾ ਹਰ ਇੱਕ ਵਰਕਰ ਵੀ ਪੰਜਾਬ ਵਿੱਚ ਆ ਰਿਹਾ ਹੈ। ਪੰਜਾਬ ਦੌਰਾਨ ‘ਤੇ ਚੋਣ ਪ੍ਰਚਾਰ ਲਈ ਪਹੁੰਚੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੀ ਪਤਨੀ ‘ਤੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਤੰਜ਼ ਕੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਤਨੀ ਪੰਜਾਬ ਵਿੱਚ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ। ਜਿਸ ਕਰਕੇ ਉਹ ਹੁਣ ਪੰਜਾਬ ਦੇ ਲੋਕਾਂ ਨੂੰ ਆਪਣੇ ਝੂਠੇ ਵਾਅਦਿਆਂ ਦੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਉਨ੍ਹਾਂ ਨੇ ਭਗਵੰਤ ਮਾਨ (Bhagwant Mann) ‘ਤੇ ਵੀ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਨਪੜ੍ਹਤਾ ਦਾ ਸਿਕਾਰ ਹੈ। ਮੇਰੀ 1 ਕਰੋੜ 16 ਲੱਖ ਦੀ ਪ੍ਰਾਪਰਟੀ ਨੂੰ 169 ਕਰੋੜ ਆਖ ਰਿਹਾ ਹੈ ਅਤੇ ਝੂਠ ਬੋਲ ਰਿਹਾ ਹੈ। ਮੈਂ ਭਗਵੰਤ ਮਾਨ (Bhagwant Mann) ਨੂੰ ਪ੍ਰਾਪਰਟੀ ਵਟਾ ਲਵੇ, ਆਪਣੀ ਪ੍ਰਾਪਰਟੀ ਮੈਨੂੰ ਦੇ ਦੇਵੇ ਅਤੇ ਮੇਰੀ ਪ੍ਰਾਪਰਟੀ ਆਪ ਰੱਖ ਲਵੇ। ਮੁੱਖ ਮੰਤਰੀ ਚੰਨੀ (Chief Minister Charanjit Singh Channi) ਨੇ ਭਗਵੰਤ ਮਾਨ ਦੇ ਪੱਥਰ ਵੱਜਣ ਦੇ ਮੁੱਦੇ ਤੇ ਕਿਹਾ ਕਿ ਜੇਕਰ ਭਗਵੰਤ ਮਾਨ ਸ਼ਰਾਬ ਪੀ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲਾ ਜਾਂਦਾ ਹੈ ਅਤੇ ਪਾਰਲੀਮੈਂਟ ਵਿੱਚ ਚਲਾ ਜਾਂਦਾ ਹੈ ਤਾਂ ਉਸਨੂੰ ਪੱਥਰ ਨਹੀਂ ਮਾਰਨਾ ਚਾਹੀਦਾ, ਕਿਉਂਕਿ ਪੱਥਰ ਮਾਰਨਾ ਪੰਜਾਬ ਦਾ ਕਲਚਰ (Culture of Punjab) ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਚੰਨੀ ਸਰਕਾਰ ‘ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾਣ ‘ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਦ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਮੁੱਖ ਮੰਤਰੀ ਸਨ, ਉਸ ਸਮੇਂ ਆਖੀ ਗਏ ਕਿ ਖ਼ਜਾਨਾ ਖਾਲੀ ਹੈ, ਪਰ ਹੁਣ ਮੇਰੀ ਸਰਕਾਰ ਨੇ ਲੋਕਾਂ ਲਈ 33 ਹਜ਼ਾਰ ਰੁਪਏ ਵੰਡੇ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਬਿੱਲ ਮੁਆਫ਼ ਕਰਨਾ, ਪਾਣੀ ਦੇ ਬਿੱਲ ਮੁਆਫ਼ ਕਰਨਾ, ਬਿਜਲੀ ਦੇ ਰੇਟ ਘੱਟ ਕਰਨਾ, ਪੈਟਰੋਲ ਦੇ ਰੇਟ ਕਰਨਾ ਬਰਬਾਦੀ ਹੈ ਤਾਂ ਮੈਨੂੰ ਇਹ ਬਰਬਾਦੀ ਮੰਜ਼ੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜਾਨੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਅਤੇ ਉਹ ਪੰਜਾਬ ਦੇ ਲੋਕਾਂ ਲਈ ਹੀ ਵਰਤਿਆ ਜਾਵੇਗਾ।
ਇਹ ਵੀ ਪੜ੍ਹੋ:ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਕੀਤਾ CM ਚੰਨੀ ਦਾ ਗੁਣਗਾਣ, ਦੱਸਿਆ ‘ਅਲਾਦੀਨ ਦਾ ਚਿਰਾਗ’