ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦੁਆਪਰ ਜੁਗ ਦੇ 5 ਹਜ਼ਾਰ ਸਾਲ ਪੁਰਾਣੇ ਰਣੀਕੇ ਮੰਦਰ ਵਿੱਚ ਨਤਮਸਤਕ ਹੋਏ (CM Bhagwant Mann bows at the 5,000 year old Ranike Shiva Temple) ਹਨ। ਇਸ ਮੌਕੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਮਹੰਤ ਸ਼੍ਰੀ ਹਰਦੇਵ ਗਿਰੀ ਜੀ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਪਦਮਸ੍ਰੀ ਡਾ.ਰਜਿੰਦਰ ਗੁਪਤਾ ਨੇ ਸੀਐਮ ਭਗਵੰਤ ਮਾਨ ਦਾ ਸਵਾਗਤ ਕੀਤਾ।
![CM ਭਗਵੰਤ ਮਾਨ ਨੇ 5 ਹਜ਼ਾਰ ਸਾਲ ਪੁਰਾਣੇ ਰਣੀਕੇ ਸ਼ਿਵ ਮੰਦਰ ’ਚ ਟੇਕਿਆ ਮੱਥਾCM ਭਗਵੰਤ ਮਾਨ ਨੇ 5 ਹਜ਼ਾਰ ਸਾਲ ਪੁਰਾਣੇ ਰਣੀਕੇ ਸ਼ਿਵ ਮੰਦਰ ’ਚ ਟੇਕਿਆ ਮੱਥਾ](https://etvbharatimages.akamaized.net/etvbharat/prod-images/pb-bnl-cminranikemandir-pb10017_10042022165455_1004f_1649589895_786.jpg)
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਮੈਨੂੰ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ ਅਤੇ ਮੰਦਰ ਦਾ ਪੁਨਰ ਨਿਰਮਾਣ ਦੇਖ ਕੇ ਹੋਰ ਵੀ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਟਰਾਈਡੈਂਟ ਗਰੁੱਪ ਵੱਲੋਂ ਜਿੱਥੇ ਖੇਤਰ ਵਿੱਚ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਧਾਰਮਿਕ ਕੰਮਾਂ ਵਿੱਚ ਵੀ ਰਾਜਿੰਦਰ ਗੁਪਤਾ ਜੀ ਵੱਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ।
![CM ਭਗਵੰਤ ਮਾਨ ਨੇ 5 ਹਜ਼ਾਰ ਸਾਲ ਪੁਰਾਣੇ ਰਣੀਕੇ ਸ਼ਿਵ ਮੰਦਰ ’ਚ ਟੇਕਿਆ ਮੱਥਾ](https://etvbharatimages.akamaized.net/etvbharat/prod-images/pb-bnl-cminranikemandir-pb10017_10042022165455_1004f_1649589895_348.jpg)
ਮੰਦਰ ਕਮੇਟੀ ਦੇ ਪ੍ਰਬੰਧਕ ਪਦਮ ਸ਼੍ਰੀ ਰਜਿੰਦਰ ਗੁਪਤਾ ਨੇ ਦੱਸਿਆ ਕਿ ਮੰਦਰ ਨਿਰਮਾਣ ਵਿੱਚ ਇੱਕ ਵੀ ਲੋਹੇ ਦੀ ਚੀਜ਼ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੀ ਕਈ ਵਾਰ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਦੌਰਾ ਸੀ। ਉਨ੍ਹਾਂ ਦੀ ਇਸ ਮੰਦਰ ਪ੍ਰਤੀ ਅਥਾਹ ਸ਼ਰਧਾ ਹੈ।
![CM ਭਗਵੰਤ ਮਾਨ ਨੇ 5 ਹਜ਼ਾਰ ਸਾਲ ਪੁਰਾਣੇ ਰਣੀਕੇ ਸ਼ਿਵ ਮੰਦਰ ’ਚ ਟੇਕਿਆ ਮੱਥਾ](https://etvbharatimages.akamaized.net/etvbharat/prod-images/pb-bnl-cminranikemandir-pb10017_10042022165455_1004f_1649589895_880.jpg)
ਹਰ ਸਾਲ ਮਹਾ ਸ਼ਿਵਰਾਤਰੀ ’ਤੇ ਇੱਥੇ ਭਾਰੀ ਮੇਲਾ ਲਗਦਾ ਹੈ। ਲੱਖਾਂ ਲੋਕ ਆਪਣੀ ਸ਼ਰਧਾ ਦੇ ਫੁੱਲ ਭਗਵਾਨ ਸ਼ਿਵ ਨੂੰ ਭੇਟ ਕਰਦੇ ਹਨ। ਟਰਾਈਡੈਂਟ ਗਰੁੱਪ ਵੱਲੋਂ ਪਦਮ ਸ੍ਰੀ ਰਜਿੰਦਰ ਗੁਪਤਾ ਦੀ ਅਗਵਾਈ ਵਿੱਚ ਇਸ ਮੰਦਰ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਂਦੇਵ ਮੰਦਿਰ ਰਣੀਕੇ ਵਿਖੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਚੋਣਾਂ ਤੋਂ ਪਹਿਲਾਂ ਵੀ ਇੱਥੇ ਮੱਥਾ ਟੇਕਣ ਲਈ ਆਇਆ ਸੀ ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਬਤੌਰ ਮੁੱਖਮੰਤਰੀ ਮੈਂ ਪਹਿਲੀ ਵਾਰ ਹਲਕਾ ਧੂਰੀ ਵਿਖੇ ਆਇਆ ਸੀ ਅਤੇ ਮੈਂ ਪਹਿਲਾਂ ਇੱਥੇ ਮੱਥਾ ਟੇਕਣ ਆਇਆ ਹਾਂ ਅਤੇ ਰੱਬ ਅੱਗੇ ਅਰਦਾਸ ਕੀਤੀ ਹੈ ਕਿ ਜੋ ਉਸ ਨੇ ਸਾਡੀ ਪਾਰਟੀ ਨੂੰ ਤਾਕਤ ਬਖ਼ਸ਼ੀ ਹੈ ਅਤੇ ਜੋ ਪੈੱਨ ਸਾਡੇ ਹੱਥ ਵਿੱਚ ਫੜਿਆ ਹੈ ਉਹ ਹਮੇਸ਼ਾ ਲੋੜਵੰਦਾਂ ਦੇ ਹੱਕ ਵਿਚ ਚੱਲੇ।
ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਅਜੇ ਅਫ਼ਸਰ ਕੁਰਸੀਆਂ ਉੱਤੇ ਬੈਠੇ ਹਨ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ ਸਭ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਮੈਂ ਪ੍ਰਦਰਸ਼ਨਕਾਰੀਆਂ ਨੂੰ ਕਹਾਂਗਾ ਕਿ ਉਹ ਥੋੜ੍ਹਾ ਜਿਹਾ ਸਬਰ ਕਰਨ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜਿਹੜੀ ਮੈਨੂੰ ਮੂੰਹ ਜ਼ੁਬਾਨੀ ਯਾਦ ਨਾ ਹੋਵੇ। ਉਨ੍ਹਾਂ ਕਿਹਾ ਪੰਜਾਬ ਨੂੰ ਜਲਦ ਹੀ ਦੁਬਾਰਾ ਰੰਗਲਾ ਪੰਜਾਬ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਪਹਿਲੀ ਵਾਰ ਧੂਰੀ ਪਹੁੰਚੇ CM ਭਗਵੰਤ ਮਾਨ ਦਾ ਵੱਡਾ ਐਲਾਨ, ਕਿਹਾ...