ਬਰਨਾਲਾ: ਸਫਾਈ ਸੇਵਕ ਯੂਨੀਅਨ ਬਰਨਾਲਾ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਲੰਮਾ ਸਮਾਂ ਹੁੰਦਾ ਜਾ ਰਿਹਾ ਹੈ, ਪਰ ਇਹ ਹੜਤਾਲ ਖਤਮ ਹੋਣ 'ਤੇ ਨਹੀਂ ਆ ਰਹੀ ਅਤੇ ਸਫਾਈ ਸੇਵਕ ਵੀ ਆਪਣੀ ਜਿੱਦ ਉੱਤੇ ਅੜੇ ਹੋਏ ਹਨ ਕਿ ਉਹ ਆਪਣਾ ਹੱਕ ਲੈਕੇ ਹੀ ਉੱਠਣਗੇ। ਇੰਨਾ ਹੀ ਨਹੀਂ ਹੁਣ ਸਫਾਈ ਸੇਵਕਾਂ ਨੇ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਰੋਸ ਦਿਵਸ ਮੌਕੇ ਮਨਾਉਣਗੇ। ਦਰਅਸਲ ਬਰਨਾਲਾ ਦੇ ਪਿੰਡ ਭਦੌੜ ਵਿਖੇ ਨਗਰ ਕੌਂਸਲ ਦੇ ਅਧੀਨ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ ਠੇਕੇਦਾਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤਨਖਾਹ ਨਹੀਂ ਦਿੱਤੀ ਗਈ। ਜਿਸ ਕਰਕੇ ਨਗਰ ਕੌਂਸਲਰਾਂ ਸਫਾਈ ਸੇਵਕ ਆਰਥਿਕ ਮੰਦਹਾਲੀ ਅਤੇ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਜਿਸ ਦੇ ਚਲਦਿਆਂ ਸਫਾਈ ਸੇਵਕਾਂ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਆਪਣਾ ਕੰਮ ਨਹੀਂ ਕਰਨਗੇ। ਸਗੋਂ ਸਰਕਾਰ ਦੇ ਖਿਲਾਫ ਹੁਣ ਆਰ ਪਾਰ ਦੀ ਲੜਾਈ ਲੜਨਗੇ। ਜਿਸ ਦੀ ਪੂਰੀ ਜਿੰਮੇਵਾਰੀ ਨਗਰ ਕੌਂਸਲ ਪ੍ਰਸ਼ਾਸਨ ਅਤੇ ਸਫਾਈ ਠੇਕੇਦਾਰ ਦੀ ਹੋਵੇਗੀ। ਕਿਉਂਕਿ ਉਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਹੜਤਾਲ ਕਰਕੇ ਆਜ਼ਾਦੀ ਦਿਵਸ ਨੂੰ ਰੌਸ ਦਿਵਸ ਵੱਜੋਂ ਮਨਾਉਣਗੇ।
ਆਜ਼ਾਦੀ ਦਿਵਸ ਨੂੰ ਰੌਸ ਦਿਵਸ ਵੱਜੋਂ ਮਨਾਉਣਗੇ: ਜਾਣਕਾਰੀ ਦਿੰਦਿਆਂ ਸਫ਼ਾਈ ਸੇਵਕ ਆਗੂਆਂ ਜਸਵੀਰ ਸਿੰਘ, ਸੰਦੀਪ ਸਿੰਘ, ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੱਚੇ ਸਫ਼ਾਈ ਸੇਵਕ ਵੱਜੋਂ ਠੇਕੇਦਾਰੀ ਸਿਸਟਮ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਉਨ੍ਹਾਂ ਨੂੰ ਨਗਰ ਕੌਂਸਲ ਅਧੀਨ ਕੀਤਾ ਜਾਵੇ। ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਉਹ ਮੁਕੰਮਲ ਹੜਤਾਲ ਕਰਕੇ ਆਜ਼ਾਦੀ ਦਿਵਸ ਨੂੰ ਰੌਸ ਦਿਵਸ ਵੱਜੋਂ ਮਨਾਉਣਗੇ। ਸਫਾਈ ਸੇਵਕਾਂ ਨਾਲ ਪਹਿਲਾਂ ਅਕਾਲੀ ਸਰਕਾਰ ਸਮੇਂ ਧੱਕੇਸ਼ਾਹੀ ਹੋਈ ਉਸ ਤੋਂ ਬਾਅਦ ਕਾਂਗਰਸ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।
- ਸੀਐੱਮ ਮਾਨ ਪਟਿਆਲਾ ਦਾ ਪੱਬਰਾ ਜਲ ਸਪਲਾਈ ਪ੍ਰਾਜੈਕਟ ਜਲਦ ਕਰਨਗੇ ਲੋਕ ਅਰਪਿਤ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਦਾਅਵਾ
- ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਲਈ ਕੀਤੇ ਰਵਾਨਾ
- ਮਾਸਟਰ ਤਿਰਲੋਚਨ ਸਿੰਘ ਦੇ ਅੰਤਿਮ ਸਸਕਾਰ ਮੌਕੇ ਰੋਏ ਗਾਇਕ ਬੱਬੂ ਮਾਨ, ਕਿਹਾ-ਵੱਡਾ ਭਰਾ ਖੋਹ ਲਿਆ
ਘਰ ਦਾ ਗੁਜ਼ਾਰਾ ਹੋਇਆ ਮੁਸ਼ਕਿਲ: ਆਮ ਆਦਮੀ ਸਰਕਾਰ ਉਹਨਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਉੱਪਰ ਧਿਆਨ ਦਿੱਤਾ ਜਾਵੇਗਾ। ਲੇਕਿਨ ਇਸ ਸਰਕਾਰ ਨੇ ਵੀ ਉਹਨਾਂ ਨੂੰ ਨਿਰਾਸ਼ ਹੀ ਕੀਤਾ ਹੈ। ਇਸ ਲਈ ਉਨ੍ਹਾਂ ਕੋਲੇ ਸਿਰਫ ਇੱਕ ਸੰਘਰਸ਼ ਦਾ ਹੀ ਰਾਹ ਬਚਿਆ ਹੈ। ਅਗਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਉਪਰ ਹਾਲੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਤਕੜਾ ਵਿਰੋਧ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਠੇਕੇਦਾਰ ਨੇ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਅਤੇ ਟਾਲ-ਮਟੋਲ ਕਰ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਕੋਲ ਘਰ ਵਿੱਚ ਰਾਸ਼ਨ ਲਿਆਉਣ ਲਈ ਪੈਸੇ ਵੀ ਨਹੀਂ ਬਚੇ ਹਨ। ਆਰਥਿਕ ਮੰਦਹਾਲੀ ਕਾਰਨ ਘਰਾਂ ਦੇ ਚੁੱਲ੍ਹੇ ਠੰਡੇ ਹੋਣ ਦੀ ਕਗਾਰ ਤੇ ਹਨ। ਜੇਕਰ ਲੋੜ ਪਈ ਤਾਂ ਉਹ ਆਜ਼ਾਦੀ ਦਿਵਸ 'ਤੇ ਵੀ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।