ETV Bharat / state

ਬਰਨਾਲਾ ਤੋਂ ਕੋਰੋਨਾ ਮਰੀਜ਼ਾਂ ਦੀ ਆਈ ਰੂਹ ਨੂੰ ਖੁਸ਼ ਕਰਨ ਵਾਲੀ ਵੀਡਿਓ - ਬਰਨਾਲਾ 'ਚ ਕੋਰੋਨਾ ਪੀੜਤਾਂ ਨੂੰ ਕਰਾਇਆ ਡਾਂਸ

ਬਰਨਾਲਾ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਨੂੰ ਖੁਸ਼ ਅਤੇ ਤੰਦਰੁਸਤ ਰੱਖਣ ਲਈ ਸਿਹਤ ਵਿਭਾਗ ਵਲੋਂ ਯੋਗ ਇਲਾਜ ਕਰਨ ਦੇ ਨਾਲ ਨਾਲ ਯੋਗਾ, ਬੈਡਮਿੰਟਨ, ਡਾਂਸ ਕਰਵਾਏ ਜਾ ਰਹੇ ਹਨ।

ਫ਼ੋਟੋ।
ਫ਼ੋਟੋ।
author img

By

Published : May 14, 2020, 7:29 PM IST

ਬਰਨਾਲਾ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 19 ਐਕਟਿਵ ਮਾਮਲੇ ਹਨ ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਮਰੀਜ਼ਾਂ ਨੂੰ ਖੁਸ਼ ਅਤੇ ਤੰਦਰੁਸਤ ਰੱਖਣ ਲਈ ਸਿਹਤ ਵਿਭਾਗ ਵਲੋਂ ਯੋਗ ਇਲਾਜ ਕਰਨ ਦੇ ਨਾਲ ਨਾਲ ਯੋਗਾ, ਬੈਡਮਿੰਟਨ, ਡਾਂਸ ਤੇ ਸੁਖਮਨੀ ਸਹਿਬ ਦੇ ਪਾਠ ਵੀ ਕਰਵਾਏ ਜਾ ਰਹੇ ਹਨ।

ਵੇਖੋ ਵੀਡੀਓ

ਮਰੀਜ਼ਾਂ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਗਤੀਵਿਧੀਆਂ ਨਾਲ ਤੰਦਰੁਸਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰਵੀਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਸਿਰਫ ਬਚਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਸਮੇਂ ਅਲੱਗ-ਅਲੱਗ ਵਾਰਡਾਂ ਵਿਚ 19 ਕੋਰੋਨਾ ਮਰੀਜ਼ ਹਨ ਪਰ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਉਨ੍ਹਾਂ ਦੀ ਚੰਗੀ ਖੁਰਾਕ ਅਤੇ ਭੋਜਨ ਦੇ ਨਾਲ ਸਰੀਰਕ ਤੰਦਰੁਸਤੀ ਲਈ ਯੋਗਾ, ਬੈਡਮਿੰਟਨ, ਭੰਗੜਾ ਆਦਿ ਸਿਖਾਇਆ ਜਾਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.