ETV Bharat / state

ਬਰਨਾਲਾ 'ਚ ਆਪਰੇਸ਼ਨ ਵਿਜਲ ਤਹਿਤ ਪੁਲਿਸ ਵੱਲੋਂ ਚੈਕਿੰਗ, ਧਾਰਮਿਕ ਸਥਾਨਾਂ ਸਮੇਤ ਬੱਸ ਅੱਡਿਆ ਤੇ ਹੋਰ ਜਨਤਕ ਥਾਵਾਂ 'ਤੇ ਲਿਆ ਸੁਰੱਖਿਆ ਦਾ ਜਾਇਜ਼ਾ

author img

By

Published : May 9, 2023, 7:13 PM IST

ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਆਪਰੇਸ਼ਨ ਵਿਜਲ ਚਲਾਇਆ ਗਿਆ ਹੈ। ਜਿਸ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ। ਬਰਨਾਲਾ ਜਿਲ੍ਹੇ ਵਿੱਚ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਵੱਡੇ ਪੱਧਰ ਉੱਤੇ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਗਈ।

Checking by the police under Operation Vijal in Barnala
ਬਰਨਾਲਾ 'ਚ ਆਪਰੇਸ਼ਨ ਵਿਜਲ ਤਹਿਤ ਪੁਲਿਸ ਵੱਲੋਂ ਚੈਕਿੰਗ, ਧਾਰਮਿਕ ਸਥਾਨਾਂ ਸਮੇਤ ਬੱਸ ਅੱਡਿਆ ਅਤੇ ਹੋਰ ਜਨਤਕ ਥਾਵਾਂ 'ਤੇ ਲਿਆ ਸੁਰੱਖਿਆ ਦਾ ਜਾਇਜ਼ਾ

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਉੱਤੇ ਆਈਜੀ ਛੀਨਾ ਦੀ ਦੇਖਰੇਖ ਵਿੱਚ ਪੁਲਿਸ ਨੇ ਚੈਕਿੰਗ ਕੀਤੀ। ਆਈਜੀ ਛੀਨਾ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਵਿਜਲ ਆਪਰੇਸ਼ਨ ਚਲਾਇਆ ਗਿਆ ਹੈ, ਜਿਸਦਾ ਮੁੱਖ ਮੰਤਵ ਸੂਬੇ ਵਿੱਚ ਅਮਨ ਕਾਨੂੰਨ ਅਤੇ ਸੁਰੱਖਿਆ ਪ੍ਰਬੰਧ ਬਹਾਲ ਰੱਖਣਾ ਹੈ, ਜਿਸ ਤਹਿਤ ਪੁਲਿਸ ਦੋ ਦਿਨ ਲਗਾਤਾਰ ਚੈਕਿੰਗ ਮੁਹਿੰਮ ਜਾਰੀ ਰੱਖੇਗੀ।

ਆਪ੍ਰੇਸ਼ਨ ਵਿਜਲ ਚਲਾਇਆ: ਇਸ ਮੌਕੇ ਗੱਲਬਾਤ ਕਰਦਿਆਂ ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਦੋ ਦਿਨ ਦਾ ਆਪ੍ਰੇਸ਼ਨ ਵਿਜਲ ਚਲਾਇਆ ਗਿਆ ਹੈ, ਜੋ ਅੱਜ ਅਤੇ ਕੱਲ੍ਹ ਦੋ ਦਿਨ ਚੱਲੇਗਾ। ਇਸ ਵਿੱਚ ਪੁਲਿਸ ਵੱਲੋਂ ਕਈ ਮਲਟੀਪਲ ਆਪਰੇਸ਼ਨ ਕੀਤੇ ਜਾਣਗੇ। ਜਿਸ ਤਹਿਤ ਅੱਜ ਬੱਸ ਸਟੈਂਡ, ਰੇਲਵੇ ਸਟੇਸ਼ਨ, ਸ਼ੋਪਿੰਗ ਮਾਲ ਅਤੇ ਹੋਰ ਜ਼ਰੂਰੀ ਥਾਵਾਂ ਉੱਤੇ ਚੈਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭੀੜ ਵਾਲੀਆਂ ਥਾਵਾਂ ਉੱਤੇ ਵੀ ਚੈਕਿੰਗ ਕੀਤੀ ਜਾਵੇਗੀ। ਦੂਜੇ ਪੜਾਅ ਤਹਿਤ ਕਈ ਥਾਵਾਂ ਉੱਤੇ ਪੁਲਿਸ ਵਲੋਂ ਨਾਕੇਬੰਦੀ ਕੀਤੀ ਗਈ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਰਾਤ ਸਮੇਂ ਵੀ ਵਿਸ਼ੇਸ਼ ਥਾਵਾਂ ਉੱਤੇ ਚੈਕਿੰਗ ਕੀਤੀ ਜਾਵੇਗੀ। ਇਤਿਹਾਸਕ ਧਾਰਮਿਕ ਥਾਵਾਂ ਦੇ ਸੀਸੀਟੀਵੀ ਕੈਮਿਰਿਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਉੱਥੋਂ ਦੇ ਪ੍ਰਬੰਧਕਾਂ ਨਾਲ ਵੀ ਖਾਸ ਮਿਲਣੀ ਕੀਤੀ ਜਾਵੇਗੀ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ਅਤੇ ਸਮਾਜ ਵਿਰੋਧ ਅਨਸਰ ਕੋਈ ਗਲਤ ਕਾਰਵਾਈ ਨੂੰ ਅੰਜ਼ਾਮ ਨਾ ਦੇ ਸਕਣ।

  1. ਨੌਜਵਾਨ ਦੇ ਕਤਲ 'ਚ ਆਇਆ ਕਾਂਗਰਸੀ ਵਿਧਾਇਕ ਦੇ ਪਿਤਾ ਦਾ ਨਾਂਅ, ਜਾਣੋ ਕੀ ਹੈ ਪੂਰਾ ਮਾਮਲਾ
  2. ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਦਾਸਪੁਰ ਵਿੱਚ ਨੌਜਵਾਨ ਦਾ ਕਤਲ, ਕੁੜੀ ਦੇ ਭਰਾਵਾਂ ਉੱਤੇ ਕਤਲ ਦਾ ਇਲਜ਼ਾਮ
  3. Heritage Street Blast: NIA ਤੋਂ ਬਾਅਦ ਹੁਣ NSG ਟੀਮ ਨੇ ਵੀ ਕੀਤੀ ਜਾਂਚ, ਅਲਰਟ ਉੱਤੇ ਪੁਲਿਸ

ਕਾਰਵਾਈਆਂ ਉੱਪਰ ਕੰਟਰੋਲ ਰੱਖਣਾ: ਉਹਨਾਂ ਕਿਹਾ ਕਿ ਇਸ ਅਪ੍ਰਰੇਸ਼ਨ ਦਾ ਮੁੱਖ ਮੰਤਵ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਉੱਤੇ ਨਜ਼ਰ ਰੱਖਣਾ ਅਤੇ ਉਹਨਾਂ ਦੀਆਂ ਕਾਰਵਾਈਆਂ ਉੱਪਰ ਕੰਟਰੋਲ ਰੱਖਣਾ ਹੈ। ਜਿਸ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਉਹਨਾਂ ਕਿਹਾ ਕਿ ਸਮਾਜ ਵਿੱਚ ਸਦਭਾਵਨਾ ਦਾ ਮਾਹੌਲ ਬਣਾ ਕੇ ਰੱਖਣ ਲਈ ਪੁਲਿਸ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਆਈਜੀ ਛੀਨਾ ਨੇ ਕਿਹਾ ਕਿ ਪੁਲਿਸ ਦਾ ਮੰਤਵ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ, ਬਲਕਿ ਆਮ ਲੋਕਾਂ ਦੀ ਸੁਰੱਖਿਆ ਬਹਾਲ ਰੱਖਣੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੇੜੇ ਧਮਾਕੇ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ, ਉਸ ਤਰ੍ਹਾਂ ਦੀਆਂ ਘਟਨਾਵਾਂ ਕਿਸੇ ਹੋਰ ਜ਼ਿਲ੍ਹੇ ਵਿੱਚ ਨਾ ਵਾਪਰਨ, ਇਸ ਲਈ ਪੁਲਿਸ ਹਰ ਇੱਕ ਗਤੀਵਿਧੀ ਉੱਤੇ ਨਜ਼ਰ ਰੱਖ ਜਾ ਰਹੀ ਹੈ। ਉਹਨਾਂ ਕਿਹਾ ਕਿ ਭਲਕੇ ਜਲੰਧਰ ਜਿਮਨੀ ਚੋਣ ਵੀ ਹੋਣੀ ਹੈ, ਉਸ ਲਈ ਵੀ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣੀ ਜ਼ਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.