ETV Bharat / state

Businessman kidnap in Barnala: ਬਰਨਾਲਾ 'ਚ ਸੰਗਰੂਰ ਦਾ ਵਪਾਰੀ ਅਗਵਾ, ਅਗਵਾਕਾਰਾਂ ਨੇ 7 ਲੱਖ ਦੀ ਫਿਰੌਤੀ ਲੈ ਕੇ ਵਪਾਰੀ ਤੇ ਡਰਾਈਵਰ ਨੂੰ ਛੱਡਿਆ - ransom of 7 lakhs

ਬਰਨਾਲਾ ਦੇ ਧਨੌਲਾ ਲਾਗੇ ਹਰੀਗੜ੍ਹ ਪੁਲ ਨਜ਼ਦੀਕ ਆਪਣੇ ਕੰਮ ਤੋਂ ਘਰ ਪਰਤ ਰਹੇ ਸੰਗਰੂਰ ਦੇ ਵਪਾਰੀ ਅਤੇ ਉਸ ਦੇ ਡਰਾਈਵਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਅਗਵਾਕਾਰਾਂ ਨੇ ਸੱਤ ਲੱਖ ਦੀ ਫਿਰੌਤੀ ਲੈਣ ਤੋਂ ਬਾਅਦ ਦੋਵਾਂ ਨੂੰ ਛੱਡਿਆ। (Businessman kidnap in Barnala)

Businessman kidnap in Barnala
Businessman kidnap in Barnala
author img

By ETV Bharat Punjabi Team

Published : Oct 24, 2023, 9:29 PM IST

ਬਰਨਾਲਾ: ਬੀਤੀ ਰਾਤ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਲਾਗੇ ਹਰੀਗੜ੍ਹ ਪੁਲ ਕੋਲ ਕੁੱਝ ਅਣਪਛਾਤੇ ਵਿਅਕਤੀਆਂ ਨੇ ਸੰਗਰੂਰ ਦੇ ਇੱਕ ਵਪਾਰੀ ਅਤੇ ਉਸ ਦੇ ਡਰਾਈਵਰ ਨੂੰ ਸਣੇ ਕਾਰ ਅਗਵਾ ਕਰ ਲਿਆ। ਅਗਵਾਕਾਰ ਵਪਾਰੀ ਤੇ ਡਰਾਈਵਰ ਨੂੰ ਕਈ ਘੰਟੇ ਪਿੰਡਾਂ ਦੇ ਕੱਚੇ ਰਾਹਾਂ 'ਤੇ ਘੁੰਮਾਉਂਦੇ ਰਹੇ ਅਤੇ ਫਿਰੌਤੀ ਵਜੋਂ 7 ਲੱਖ ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਅਤੇ ਲੁੱਟਖੋਹ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। (Businessman kidnap in Barnala)

ਘਰ ਜਾਂਦੇ ਸਮੇਂ ਕੀਤਾ ਅਗਵਾ: ਇਸ ਸਬੰਧੀ ਪੁਲਿਸ ਕੋਲ ਵਿਕਰਮ ਗਰਗ ਵੱਲੋਂ ਦਰਜ ਬਿਆਨ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਮਾਨਸਾ ਰੋਡ ਬਠਿੰਡਾ ਤੋਂ ਆਪਣੀ ਬੁਲਟ ਮੋਟਰਸਾਈਕਲ ਦੀ ਏਜੰਸੀ ਦਾ ਕਾਰੋਬਾਰ ਨਿਪਟਾ ਕੇ ਵਾਪਸ ਸੰਗਰੂਰ ਆਪਣੇ ਘਰ ਇਨੋਵਾ ਗੱਡੀ 'ਤੇ ਜਾ ਰਹੇ ਸਨ। ਇਨੋਵਾ ਨੂੰ ਸਾਡਾ ਡਰਾਈਵਰ ਬਡਰੁੱਖਾਂ ਵਾਸੀ ਬਲਜੀਤ ਸਿੰਘ ਚਲਾ ਰਿਹਾ ਸੀ। ਵਪਾਰੀ ਦੇ ਬਿਆਨ ਅਨੁਸਾਰ ਜਦੋਂ ਉਹ ਹਰੀਗੜ੍ਹ ਪੁਲ ਲਾਗੇ ਪੁੱਜੇ ਤਾਂ ਅਚਨਚੇਤ ਕੁੱਝ ਵਿਅਕਤੀਆਂ ਨੇ ਸਾਡੀ ਗੱਡੀ ਮੂਹਰੇ ਆਪਣੀ ਗੱਡੀ ਲਾਕੇ ਘੇਰ ਲਿਆ। ਗੱਡੀ ’ਚ ਕੁੱਝ ਅਣਪਛਾਤੇ ਵਿਅਕਤੀ ਨੇ ਆਕੇ ਡਰਾਈਵਰ ਨੂੰ ਧੱਕਾ ਦੇ ਕੇ ਡਰਾਈਵਰ ਸੀਟ 'ਤੇ ਕਬਜ਼ਾ ਕਰ ਲਿਆ ਅਤੇ ਦੋ ਵਿਅਕਤੀ ਪਿਛਲੀ ਸੀਟ 'ਤੇ ਮੇਰੇ ਆਲੇ ਦੁਆਲੇ ਆਕੇ ਬੈਠ ਗਏ।

ਐਕਸੀਡੈਂਟ ਦਾ ਬਹਾਨਾ ਮਾਰ ਮੰਗਵਾਏ ਪੈਸੇ: ਵਪਾਰੀ ਨੇ ਬਿਆਨਾਂ 'ਚ ਦੱਸਿਆ ਕਿ ਅਗਵਾਕਾਰਾਂ ਦੇ ਮੂੰਹ ਢੱਕੇ ਹੋਏ ਸਨ ਅਤੇ ਗੱਡੀ ’ਚ ਬੈਠਦਿਆਂ ਹੀ ਉਨ੍ਹਾਂ ਮੇਰੀ ਅਤੇ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਅਗਵਾਕਾਰ ਕਰੀਬ ਡੇਢ ਤੋਂ ਦੋ ਘੰਟੇ ਤੱਕ ਪਿੰਡਾਂ ਦੇ ਕੱਚੇ ਰਾਹਾਂ 'ਤੇ ਘੁੰਮਾਉਂਦੇ ਰਹੇ। ਅਗਵਾਕਾਰਾਂ ਨੇ ਧੱਕੇ ਨਾਲ ਮੇਰੇ ਕੋਲੋਂ ਮੇਰੀ ਮਾਤਾ ਨੂੰ ਐਕਸੀਡੈਂਟ ਦਾ ਬਹਾਨਾ ਕਰਕੇ 7 ਲੱਖ ਰੁਪਏ ਲਿਆਉਣ ਲਈ ਕਿਹਾ। ਜਿਸ ਤੋਂ ਬਾਅਦ ਮੇਰੇ ਡਰਾਈਵਰ ਬਲਜੀਤ ਸਿੰਘ ਨਾਲ ਕਿਸੇ ਅਣਪਛਾਤੇ ਵਿਅਕਤੀ ਨੂੰ 7 ਲੱਖ ਰੁਪਏ ਲਿਆਉਣ ਲਈ ਮੇਰੇ ਘਰ ਸੰਗਰੂਰ ਵਿਖੇ ਭੇਜਿਆ ਗਿਆ।

ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ: ਵਪਾਰੀ ਵਿਕਰਮ ਗਰਗ ਅਨੁਸਾਰ ਡਰਾਈਵਰ ਨਾਲ ਫਿਰੌਤੀ ਦੀ ਰਕਮ ਲੈਣ ਗਿਆ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੇਰਾ ਡਰਾਈਵਰ 7 ਲੱਖ ਰੁਪਏ ਲੈ ਕੇ ਮੋਟਰ ਸਾਈਕਲ ਰਾਹੀ ਬਡਰੁੱਖਾਂ ਪੁੱਜਿਆ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਮੇਰਾ ਅਤੇ ਡਰਾਈਵਰ ਬਲਜੀਤ ਸਿੰਘ ਦਾ ਫੋਨ ਖੋਹ ਲਿਆ ਅਤੇ 7 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਘਟਨਾ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਧਨੌਲਾ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁੱਖੀ ਸੰਦੀਪ ਮਲਿਕ ਨੇ ਕਿਹਾ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜਲਦ ਹੀ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.