ETV Bharat / state

ਜੋਗਿੰਦਰ ਉਗਰਾਹਾਂ ਦੀਆਂ ਟਿੱਪਣੀਆਂ ਤੋਂ ਭੜਕੇ ਸਿਮਰਨਜੀਤ ਸਿੰਘ ਮਾਨ ਦੇ ਸਮਰਥਕ, ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ - Comrades like Joginder Ugrahan

ਬਰਨਾਲਾ ਵਿੱਚ ਸਾਂਸਦ ਸਿਮਰਨਜੀਤ ਸਿੰਘ ਮਾਨ (MP Simranjit Singh) ਦੇ ਸਮਰਥਕਾਂ ਨੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਖ਼ਿਲਾਫ਼ ਤਿੱਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਗਰਾਹਾਂ ਸਿੱਖ ਆਗੂਆਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਕੌਮ ਵਿੱਚ ਤਰੇੜ ਪਾਉਣ ਦਾ ਕੰ ਕਰ ਰਿਹਾ ਹੈ।

Supporters of Simranjit Singh Mann, incensed by Joginder Ugrahan's comments, staged a protest by burning effigies.
ਜੋਗਿੰਦਰ ਉਗਰਾਹਾਂ ਦੀਆਂ ਟਿੱਪਣੀਆਂ ਤੋਂ ਭੜਕੇ ਸਿਮਰਨਜੀਤ ਸਿੰਘ ਮਾਨ ਦੇ ਸਮੱਰਥਕ, ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ
author img

By

Published : Oct 5, 2022, 4:10 PM IST

ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਸਿੱਖ ਬਨਾਮ ਕਾਮਰੇਡ (Sikhs vs Comrades) ਵਿਵਾਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਦੇ ਵਰਕਰਾਂ ਵਲੋਂ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਮਾਨ ਦਲ ਦੇ ਸਮੱਰਥਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ(BHARTI KISAN UNION UGRAHAN) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਬਰਨਾਲਾ ਵਿਖੇ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਾਂਸਦ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਵਿਰੁੱਧ ਕੀਤੀਆਂ ਟਿੱਪਣੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (BHARTI KISAN UNION UGRAHAN) ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਦਾ ਪੁਤਲਾ ਸਾੜ ਰਹੇ ਹਾਂ। ਇਸਦਾ ਕਾਰਨ ਇਹ ਹੈ ਕਿ ਕੁੱਝ ਦਿਨ ਪਹਿਲਾਂ ਬਰਨਾਲਾ ਵਿਖੇ ਰੈਲੀ ਦੌਰਾਨ ਜੋਗਿੰਦਰ ਉਗਰਾਹਾਂ ਵਲੋਂ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਗਲਤ ਟਿੱਪਣੀਆਂ (Wrong comments against Amritpal Singh ) ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਸਿੱਖਾਂ ਤੋਂ ਫ਼ੰਡ ਲੈ ਕੇ ਸਿੱਖਾਂ ਵਿਰੁੱਧ ਬਿਆਨਬਾਜ਼ੀ ਜੋਗਿੰਦਰ ਉਗਰਾਹਾਂ ਵਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿੱਖ ਕਿਸਾਨਾਂ ਨੂੰ ਇਸ ਜੱਥੇਬੰਦੀ ਤੋਂ ਦੂਰ ਰਹਿ ਕੇ ਸੁਚੇਤ ਰਹਿਣਾ ਚਾਹੀਦਾ ਹੈ, ਕਿਉਕਿ ਇਹ ਕਿਸਾਨ ਜੱਥੇਬੰਦੀ ਸਿੱਖ ਵਿਰੋਧੀ ਹੈ।

ਜੋਗਿੰਦਰ ਉਗਰਾਹਾਂ ਦੀਆਂ ਟਿੱਪਣੀਆਂ ਤੋਂ ਭੜਕੇ ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ, ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੋਗਿੰਦਰ ਉਗਰਾਹਾਂ ਵਰਗੇ ਕਾਮਰੇਡ (Comrades like Joginder Ugrahan) ਸਿੱਖਾਂ ਦੇ ਭੇਸ ਵਿੱਚ ਰਹਿ ਕੇ ਕਾਮਰੇਡ ਸੋਚ ਨੂੰ ਫੈਲਾਉਣਾ ਚਾਹੰਦੇ ਹਨ ਅਤੇ ਸਿੱਖੀ ਦਾ ਘਾਣ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸਮਾਂ ਰਹਿੰਦਿਆਂ ਜੋਗਿੰਦਰ ਸਿੰਘ ਉਗਰਾਹਾਂ ਅਖੌਤੀ ਆਗੂਆਂ ਤੋਂ ਸੁਚੇਤ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ: ਬੀਐਸਐਫ ਨੇ ਸਰਹੱਦ ਤੋਂ 4 ਪੈਕਟ ਹੈਰੋਇਨ ਕੀਤੀ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.