ਬਰਨਾਲਾ: ਟ੍ਰਾਈਡੈਂਟ ਗਰੁੱਪ ਦੀ ਗੈਰ-ਲਾਭਕਾਰੀ ਸੰਸਥਾ ਟ੍ਰਾਈਡੈਂਟ ਫਾਊਂਡੇਸ਼ਨ ਵਲੋਂ ਅੱਜ ਬਰਨਾਲਾ ਦੇ ਸੰਘੇੜਾ ਵਿਖੇ ਆਪਣੇ ਨਿਰਮਾਣ ਪਲਾਂਟ ਵਿੱਚ "ਬਲੱਡ ਬੈਂਕ ਬਰਨਾਲਾ" ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਨੂੰ ਇਲਾਕੇ ਵਿੱਚ ਖੂਨ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਖੂਨਦਾਨ ਦੀ ਲੋੜ ਨੂੰ ਪੂਰਾ ਕਰਨ ਲਈ ਟ੍ਰਾਈਡੈਂਟ ਫਾਊਂਡੇਸ਼ਨ ਦੇ ਯਤਨਾਂ ਨਾਲ ਲਗਾਇਆ ਗਿਆ ਸੀ। ਕੈਂਪ ਵਿੱਚ 125 ਵਿਅਕਤੀਆਂ ਵਲੋਂ ਖੂਨਦਾਨ ਕਰਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ ਗਿਆ।
ਸਮਾਜ ਦੀ ਬਿਹਤਰੀ ਲਈ ਵੱਡੇ ਪੱਧਰ 'ਤੇ ਯੋਗਦਾਨ: ਇਸ ਮੌਕੇ 'ਤੇ ਬੋਲਦਿਆਂ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਰਜਿੰਦਰ ਗੁਪਤਾ ਨੇ ਕਿਹਾ ਕਿ ਸਾਡੇ ਸਮਾਜ ਦੀ ਸਿਹਤ ਸੰਭਾਲ ਅਤੇ ਤੰਦਰੁਸਤੀ ਸਾਡੇ ਲਈ ਬਹੁਤ ਮਹੱਤਵ ਰੱਖਦੀ ਹੈ। ਸਾਨੂੰ ਵਿਸ਼ਵਾਸ ਹੈ ਕਿ ਅਜਿਹੇ ਯਤਨਾਂ ਦੁਆਰਾ ਅਸੀਂ ਜੀਵਨ ਨੂੰ ਬਿਹਤਰ ਬਣਾਉਣ ਦੇ ਯੋਗ ਹੋਵਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਜਿਹੀਆਂ ਪਹਿਲਕਦਮੀਆਂ ਰਾਹੀਂ ਅਸੀਂ ਲਗਾਤਾਰ ਸਮਾਜ ਦੀ ਬਿਹਤਰੀ ਲਈ ਵੱਡੇ ਪੱਧਰ 'ਤੇ ਯੋਗਦਾਨ ਪਾ ਰਹੇ ਹਾਂ।
ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਮਦਦ: ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਟ੍ਰਾਈਡੈਂਟ ਫਾਊਂਡੇਸ਼ਨ ਨੇ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਜਿਵੇਂ ਕਿ "ਸਵਾਸ", "ਸ੍ਰੀਜਨ" ਅਤੇ "ਸਮਰਪਣ" ਰਾਹੀਂ ਭਾਈਚਾਰੇ ਨੂੰ ਪਹੁੰਚਯੋਗ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਹੈ। ਟ੍ਰਾਈਡੈਂਟ ਫਾਊਂਡੇਸ਼ਨ ਦੀਆਂ ਅਜਿਹੀਆਂ ਗਤੀਵਿਧੀਆਂ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਸਿੱਖਿਆ, ਸਿਹਤ ਸੰਭਾਲ ਅਤੇ ਸੈਨੀਟੇਸ਼ਨ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ 'ਤੇ ਕੇਂਦਰਿਤ ਹਨ।
- Rishi Sunak On Khalistan Issue: ਖਾਲਿਸਤਾਨ ਦੇ ਮੁੱਦੇ 'ਤੇ ਰਿਸ਼ੀ ਸੁਨਕ ਦੀ ਦੋ ਟੁੱਕ, ਕਿਹਾ-ਦੇਸ਼ 'ਚ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਨਹੀਂ ਬਰਦਾਸ਼ਤ
- Dog park in Ludhiana: ਸੁਰਖੀਆਂ 'ਚ ਪੰਜਾਬ ਦਾ ਪਹਿਲਾ ਡਾਗ ਪਾਰਕ , ਇੰਨ੍ਹਾਂ ਗੱਲਾਂ ਨੂੰ ਲੈਕੇ PAC ਨੇ ਕੀਤੀ ਸ਼ਿਕਾਇਤ
- Australian MP Brad Batten : ਸਿੱਖ ਕੌਮ ਦੀ ਸੇਵਾ ਭਾਵਨਾ ਤੋਂ ਪੂਰਾ ਆਸਟ੍ਰੇਲੀਆ ਪ੍ਰਭਾਵਿਤ, ਸ੍ਰੀ ਦਰਬਾਰ ਸਾਹਿਬ ਪਹੁੰਚੇ ਲਿਬਰਲ ਪਾਰਟੀ ਦੇ ਆਗੂ ਦਾ ਬਿਆਨ, ਪੜ੍ਹੋ ਹੋਰ ਕੀ ਕਿਹਾ...
ਕਲਿਆਣਕਾਰੀ ਪ੍ਰੋਗਰਾਮਾਂ 'ਤੇ ਕੰਮ: ਇਸ ਮੌਕੇ ਟ੍ਰਾਈਡੈਂਟ ਫਾਊਂਡੇਸ਼ਨ ਦੀ ਸੀ.ਈ.ਓ. ਸ਼੍ਰੀਮਤੀ ਮਧੂ ਗੁਪਤਾ ਨੇ ਦੱਸਿਆ ਕਿ ਟ੍ਰਾਈਡੈਂਟ ਫਾਊਂਡੇਸ਼ਨ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਸਥਿਤ ਆਪਣੀਆਂ ਨਿਰਮਾਣ ਸੁਵਿਧਾਵਾਂ ਦੇ ਆਲੇ-ਦੁਆਲੇ ਸਥਾਨਕ ਭਾਈਚਾਰੇ ਨੂੰ ਸਿੱਖਿਅਤ ਅਤੇ ਸਸ਼ਕਤ ਕਰਨ ਲਈ ਕਈ ਕਲਿਆਣਕਾਰੀ ਪ੍ਰੋਗਰਾਮਾਂ 'ਤੇ ਕੰਮ ਕਰ ਰਹੀ ਹੈ। ਇਨ੍ਹਾਂ ਪ੍ਰੋਗਰਾਮਾਂ ਨੇ ਭਾਈਚਾਰੇ ਦੇ ਵਿਕਾਸ 'ਤੇ ਡੂੰਘਾ ਪ੍ਰਭਾਵ ਪਾਇਆ ਹੈ ਅਤੇ ਭਵਿੱਖ ਵਿੱਚ ਟਰਾਈਡੈਂਟ ਫਾਊਂਡੇਸ਼ਨ ਉਨ੍ਹਾਂ ਦੇ ਬਿਹਤਰ ਅਤੇ ਸਿਹਤਮੰਦ ਭਵਿੱਖ ਲਈ ਅਜਿਹੇ ਯਤਨ ਜਾਰੀ ਰੱਖੇਗੀ।