ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਸ਼ਹੀਦੀ ਦਿਹਾੜਾ ਅੱਜ ਬਰਨਾਲਾ ਦਾਣਾ ਮੰਡੀ ਵਿਖੇ ਮਨਾਇਆ ਗਿਆ, ਜਿੱਥੇ ਪੂਰੇ ਜ਼ਿਲ੍ਹੇ ਵਿੱਚੋਂ ਔਰਤਾਂ, ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਦੇ ਕਾਫਲੇ ਵੱਡੀ ਗਿਣਤੀ ਵਿੱਚ ਪਹੁੰਚੇ। ਸਭ ਪਹਿਲਾਂ ਦੋ ਮਿੰਟ ਦਾ ਮੌਨ ਧਾਰਕੇ ਸ਼ਹੀਦਾਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ।
'ਸਾਮਰਾਜੀਓ ਵਾਪਸ ਜਾਉ, ਸਾਮਰਾਜੀਓ ਵਾਪਸ ਜਾਉ' ਦੇ ਨਾਹਰੇ : ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਸ ਸਾਥੀਆਂ ਨੇ ਉਸ ਸਮੇਂ ਦੀ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਸੰਘਰਸ਼ ਕੀਤਾ ਸੀ। ਉਹ ਚਾਹੁੰਦੇ ਸਨ ਕਿ ਦੇਸ਼ ਵਿੱਚ ਵਸਦੇ ਕੁੱਲ ਵਰਗ ਦੀ ਲੁੱਟ ਨਾ ਹੋਵੇ। ਹਰ ਇਕ ਨੂੰ ਰੋਟੀ ਰੋਜ਼ੀ, ਕਪੜਾ, ਮਕਾਨ ਮਿਲੇ। ਅੱਜ ਵੀ ਭਾਰਤ ਅੰਦਰ 1931ਵਾਲੇ ਹਾਲਾਤ ਬਣੇ ਹੋਏ ਹਨ। ਭਾਰਤੀ ਹਾਕਮ ਅੱਜ ਵੀ ਸਾਮਰਾਜੀ ਕਾਰਪੋਰੇਟ ਘਰਾਣਿਆਂ ਨੂੰ ਵਿਕਾਸ ਦੇ ਨਾਂਅ ਹੇਠ ਧੋਖਾ ਦੇ ਕੇ ਭਾਰਤ ਦੇ ਮਾਲ ਖ਼ਜ਼ਾਨੇ ਲਟਾਉਣ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ G-20 ਸੰਮੇਲਣ ਕਰਵਾ ਕੇ ਦੇਸ਼ ਨੂੰ ਗਿਰਵੀ ਰੱਖਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਜਿਸ ਦੇ ਵਿਰੋਧ ਵਿੱਚ 15 ਮਾਰਚ ਨੂੰ ਪੰਜਾਬ ਭਰ ਵਿੱਚੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ। 'ਸਾਮਰਾਜੀਓ ਵਾਪਸ ਜਾਉ, ਸਾਮਰਾਜੀਓ ਵਾਪਸ ਜਾਉ' ਦੇ ਨਾਹਰੇ ਗੁਜਾਏ ਗਏ।
ਇਹ ਵੀ ਪੜ੍ਹੋ : Amritpal Singh In Haryana: ਕੀ ਸੱਚੀਂ 4 ਦਿਨ ਹਰਿਆਣਾ 'ਚ ਰਿਹਾ ਅੰਮ੍ਰਿਤਪਾਲ ਸਿੰਘ, ਹਰਿਆਣੇ ਦੀ ਇਕ ਮਹਿਲਾ ਕਰੇਗੀ ਵੱਡੇ ਖੁਲਾਸੇ !
ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪਰਨਾਲੇ ਲੱਖਾਂ ਲੋਕਾਂ ਨੇ ਪਰਨ ਕੀਤਾ ਕਿ ਭਾਰਤ ਨੂੰ ਵਸਤੀਵਾਦੀ ਦੀ ਮੰਡੀ ਨਹੀਂ ਬਣਨ ਦੇਵਾਂਗੇ। ਸ਼ਹੀਦ ਭਗਤ ਸਿੰਘ ਜੇਲ੍ਹ ਦੇ ਅੰਦਰ ਸਾਫ਼ ਆਪਣੀਆਂ ਲਿਖਤਾਂ ਵਿੱਚ ਕਹਿ ਗਿਆ ਸੀ ਕਿ ਸਾਡੀ ਸਾਮਰਾਜੀਆ ਦੀ ਲੁੱਟ-ਖਸੁੱਟ ਦੇ ਖਿਲਾਫ ਹੈ। ਪਰ ਜੇਕਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਾ ਹੋਈ ਸਾਨੂੰ ਭਾਰਤੀ ਹਾਕਮਾਂ ਦੇ ਖਿਲਾਫ ਵੀ ਲੜਾਈ ਹੋਰ ਤਿੱਖੀ ਕਰਨੀ ਪਵੇਗੀ। ਜਿਨ੍ਹਾਂ ਚਿਰ ਕਿਸਾਨ ਮਜ਼ਦੂਰ ਪੱਖੀਂ ਰਾਜ ਸਥਾਪਿਤ ਨਹੀਂ ਹੁੰਦਾ। ਵੱਖ-ਵੱਖ ਨੇ ਕਿਹਾ ਕਿ ਅੱਜ ਫਿਰ ਸਾਮਰਾਜੀ ਤਾਕਤਾਂ ਸਰਮਾਏਦਾਰੀ ਸੰਕਟ ਨੂੰ ਹੱਲ ਕਰਨ ਵਾਸਤੇ ਪਛੜੇ ਹੋਏ ਮੁਲਕਾਂ ਤੇ ਆਰਥਿਕ ਧਾਵੇ ਬੋਲ ਰਹੀਆਂ ਹਨ। ਭਗਤ ਸਿੰਘ ਕਹਿੰਦਾ ਸੀ ਕਿ ਜਮਾਤੀ ਚੇਤਨਾ ਹੀ ਸਾਰੇ ਧਰਮਾਂ ਫਿਰਕਿਆਂ ਜਾਤਾਂ ਅਤੇ ਕੌਮੀਅਤਾਂ ਦੇ ਸਵੈਮਾਨ ਕਾਇਮ ਰੱਖ ਸਕਦੀ ਹੈ। ਅਸੀਂ ਸਾਰੇ ਇਕੱਠੇ ਹੋ ਕੇ ਹੀ ਸਰਮਾਏਦਾਰ ਪੂੰਜੀਪਤੀਆਂ ਅਤੇ ਜਗੀਰਦਾਰਾਂ ਹੱਥ ਕੰਡਿਆਂ ਤੋਂ ਬਚ ਸਕਦੇ ਹਾਂ ਤੇ ਅਖੀਰ ਵਿੱਚ ਭਗਤ ਸਿੰਘ ਹੋਰੀਂ ਧਰਮ ਸਿਆਸਤ ਵਿੱਚ ਰਲਗੱਡ ਕਰਨ ਨੂੰ ਆਤਮ ਜ਼ਹਿਰ ਸਮਝਦੇ ਸਨ।