ETV Bharat / entertainment

ਇੱਕੋ ਸਮੇਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀਆਂ ਇਹ ਤਿੰਨ ਪੰਜਾਬੀ ਫਿਲਮਾਂ, ਜਾਣੋ ਕਿਸ ਫਿਲਮ ਨੇ ਕੀਤਾ ਦਰਸ਼ਕਾਂ ਦੇ ਦਿਲਾਂ ਉਤੇ ਕਬਜ਼ਾ - ਪਾਲੀਵੁੱਡ ਦੀਆਂ ਤਿੰਨ ਫਿਲਮਾਂ

ਇਸ ਸਮੇਂ ਪਾਲੀਵੁੱਡ ਦੀਆਂ ਤਿੰਨ ਫਿਲਮਾਂ ਲਗਾਤਾਰ ਸੁਰਖ਼ੀਆਂ ਬਟੋਰ ਰਹੀਆਂ ਹਨ, ਜੋ ਇੱਕੋ ਸਮੇਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀਆਂ ਹਨ।

Latest Punjabi Films
Latest Punjabi Films (Instagram)
author img

By ETV Bharat Entertainment Team

Published : Nov 22, 2024, 5:52 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਹ ਮੌਜੂਦਾ ਹਫ਼ਤਾ ਮੁੜ ਚੁਣੌਤੀਆਂ ਭਰਿਆ ਸਾਬਿਤ ਹੋਣ ਜਾ ਰਿਹਾ ਹੈ, ਜਿਸ ਸੰਬੰਧਤ ਬਣੇ ਮੰਜ਼ਰ ਦਾ ਭਲੀਭਾਂਤ ਪ੍ਰਗਟਾਵਾ ਕਰਵਾ ਰਹੀਆਂ ਹਨ ਇੱਕੋ ਸਮੇਂ ਹੋਈਆਂ ਰਿਲੀਜ਼ ਹੋਈਆਂ ਤਿੰਨ ਪੰਜਾਬੀ ਫਿਲਮਾਂ, ਜਿਸ ਵਿੱਚ 'ਕਰਮੀ ਆਪੋ ਅਪਣੀ', 'ਰੇਡੂਆ ਰਿਟਰਨਜ਼' ਅਤੇ 'ਹੇ ਸੀਰੀ ਵੇ ਸੀਰੀ' ਸ਼ਾਮਿਲ ਹਨ, ਜਿੰਨ੍ਹਾਂ ਨੂੰ ਮਿਲੀ-ਜੁਲੀ ਦਰਸ਼ਕ ਪ੍ਰਤੀਕਿਰਿਆ ਮਿਲ ਰਹੀ ਹੈ।

ਉਕਤ ਵਿੱਚੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਾਰਮਿਕ ਵਿਸ਼ੇ ਸ਼ਾਰ ਅਧੀਨ ਬਣਾਈ ਗਈ ਪੰਜਾਬੀ ਫਿਲਮ 'ਕਰਮੀ ਆਪੋ ਅਪਣੀ' ਦੀ ਜਿਸ ਦਾ ਨਿਰਮਾਣ 'ਮਿਊਜ਼ਿਕ ਪਲੈਨੇਟ' ਦੇ ਬੈਨਰ ਹੇਠ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਰਨ ਸਿੰਘ ਮਾਨ ਦੁਆਰਾ ਕੀਤਾ ਗਿਆ ਹੈ। ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਸਾਂਚੇ ਅਧੀਨ ਬਣਾਈ ਗਈ ਉਕਤ ਫਿਲਮ 'ਚ ਇੱਕ ਨਵੇਂ ਚਿਹਰੇ ਵਜੋਂ ਸਾਹਮਣੇ ਲਿਆਂਦੇ ਗਏ ਹਨ ਅਦਾਕਾਰਾ ਗੁਰੂ ਸਿੰਘ, ਜਿੰਨ੍ਹਾਂ ਵੱਲੋਂ ਬਤੌਰ ਲੀਡ ਐਕਟਰ ਕੰਮ ਕਰਨ ਦੇ ਨਾਲ-ਨਾਲ ਗੀਤਕਾਰ, ਕਹਾਣੀਕਾਰ ਅਤੇ ਗਾਇਕ ਵਜੋਂ ਵੀ ਕਈ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਦੂਸਰੀ ਜੋ ਪੰਜਾਬੀ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣਾਈ ਗਈ ਹੈ, ਉਹ ਹੈ 'ਹੇ ਸੀਰੀ ਵੇ ਸੀਰੀ, ਜਿਸ ਦਾ ਨਿਰਦੇਸ਼ਨ ਅਵਤਾਰ ਸਿੰਘ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਕਾਮੇਡੀ-ਡਰਾਮਾ ਕਹਾਣੀ ਸਾਰ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਆਰਿਆ ਬੱਬਰ, ਸ਼ਵੇਤਾ ਇੰਦਰ ਕੁਮਾਰ, ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਲੀਡ ਭੂਮਿਕਾਵਾਂ ਵਿੱਚ ਹਨ।

ਤੀਜੀ ਫਿਲਮ ਜੋ ਬਿੱਗ ਸੈਟਅੱਪ ਅਤੇ ਵੱਡੇ ਸ਼ੋਅ ਆਫ ਪੈਟਰਨ ਅਧੀਨ ਸਿਨੇਮਾਘਰਾਂ ਦਾ ਹਿੱਸਾ ਬਣਾਈ ਗਈ ਹੈ, ਉਹ ਹੈ ਸਾਇੰਸ ਫਿਕਸ਼ਨ 'ਰੇਡੂਆ ਰਿਟਰਨਜ਼', ਜਿਸ ਦਾ ਲੇਖਨ ਅਤੇ ਨਿਰਦੇਸ਼ਨ ਨਵ ਬਾਜਵਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸਾਲ 2018 ਵਿੱਚ ਆਈ ਪੰਜਾਬੀ ਫਿਲਮ 'ਰੇਡੂਆ' ਦੇ ਨਵੇਂ ਸੀਕਵਲ ਦੇ ਤੌਰ ਉਤੇ ਇਹ ਫਿਲਮ ਦਰਸ਼ਕਾਂ ਦੇ ਸਨਮੁੱਖ ਕੀਤੀ ਗਈ ਹੈ।

ਵੱਖੋ-ਵੱਖਰੇ ਕੰਟੈਂਟ ਅਧਾਰਿਤ ਉਕਤ ਫਿਲਮ ਦੇ ਮੁੱਢਲੇ ਓਪਨਿੰਗ ਨਤੀਜਿਆਂ ਅਤੇ ਮਿਲ ਰਹੀ ਮਿਲੀ ਜੁਲੀ ਦਰਸ਼ਕ ਪ੍ਰਤੀਕਿਰਿਆ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਨੂੰ ਤਿੰਨਾਂ ਵਿੱਚੋ ਕਿਸੇ ਦੇ ਪੱਖ ਵਿੱਚ ਵੀ ਸੰਤੋਸ਼ਜਨਕ ਨਹੀਂ ਕਿਹਾ ਜਾ ਸਕਦਾ, ਹਾਲਾਂਕਿ ਸਹੀ ਬਾਕਸ-ਆਫਿਸ ਤਸਵੀਰ ਸੋਮਵਾਰ ਤੱਕ ਸਪੱਸ਼ਟ ਹੋ ਪਾਵੇਗੀ। ਪਰ ਇੱਕ ਹੋਰ ਕਾਰਨ ਜੋ ਇੰਨ੍ਹਾਂ ਫਿਲਮਾਂ ਵਿੱਚੋ ਕਿਸੇ ਦੇ ਹੱਕ ਵਿੱਚ ਜਾਂਦਾ ਨਜ਼ਰ ਨਹੀਂ ਆ ਰਿਹਾ ਉਹ ਹੈ, ਇੰਨ੍ਹਾਂ ਦਾ ਇਕੱਠਿਆਂ ਇੱਕੋ ਵੇਲੇ ਰਿਲੀਜ਼ ਕੀਤਾ ਜਾਣਾ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.