ETV Bharat / state

ਨੌਜਵਾਨ ਨੇ ਏਜੰਟ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਦੀ ਠੱਗੀ ਮਾਰਨ ਦਾ ਲਗਾਇਆ ਇਲਜ਼ਾਮ - ਭੇਜਣ ਦੇ ਨਾਮ ’ਤੇ ਢਾਈ ਲੱਖ ਰੁਪਏ ਲੈ ਕੇ ਠੱਗੀ ਮਾਰਨ ਦੇ ਗੰਭੀਰ ਇਲਜ਼ਾਮ

ਪਿਛਲੇ ਸਮੇਂ ਦੌਰਾਨ ਵੱਖ-ਵੱਖ ਦੇਸ਼ਾਂ ਵਿਚ ਵਿਦੇਸ਼ ਭੇਜਣ ਦੇ ਨਾਮ ’ਤੇ ਟਰੈਵਲ ਏਜੰਟਾਂ ਵੱਲੋਂ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਸੰਬੰਧ ਵਿਚ ਕਈ ਟਰੈਵਲ ਏਜੰਟਾਂ ’ਤੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਵੀ ਭੇਜੇ ਹਨ ਪਰ ਅੱਜ ਵੀ ਅਜਿਹੇ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ ਜਿਸ ਵਿਚ ਵਿਦੇਸ ਭੇਜਣ ਦੇ ਨਾਮ ’ਤੇ ਸੈਂਕੜੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਅਜਿਹੀ ਹੀ ਉਦਾਹਰਨ ਵਿਧਾਨ ਸਭਾ ਹਲਕਾ ਭਦੌੜ ਵਿੱਚ ਵੇਖਣ ਨੂੰ ਮਿਲੀ ਹੈ।

ਭਦੌੜ ਦੇ ਨੌਜਵਾਨ ਨੇ ਟਰੈਵਲ ਏਜੰਟ ਉੱਪਰ ਲਗਾਏ ਲੱਖਾਂ ਦੀ ਠੱਗੀ ਮਾਰਨ ਦੇ ਇਲਜ਼ਾਮ

author img

By

Published : Apr 30, 2022, 10:58 PM IST

ਬਰਨਾਲਾ: ਹਲਕਾ ਭਦੌੜ ਅਧੀਨ ਪੈਂਦੇ ਪਿੰਡ ਸੰਧੂ ਕਲਾਂ ਦੇ ਇੱਕ ਨੌਜਵਾਨ ਨੇ ਲੁਧਿਆਣਾ ਦੇ ਟਰੈਵਲ ਏਜੰਟ ਉੱਤੇ ਵਿਦੇਸ਼ ਭੇਜਣ ਦੇ ਨਾਮ ’ਤੇ ਢਾਈ ਲੱਖ ਰੁਪਏ ਲੈ ਕੇ ਠੱਗੀ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਹਰਜੀਤ ਸਿੰਘ ਨਿਵਾਸੀ ਸੰਧੂ ਕਲਾਂ ਨੇ ਦੱਸਿਆ ਕਿ ਉਸ ਦਾ ਕੁਝ ਸਮਾਂ ਪਹਿਲਾਂ ਬਾਹਰ ਭੇਜਣ ਦੇ ਨਾਮ ’ਤੇ ਲੁਧਿਆਣਾ ਦਾ ਇੱਕ ਟਰੈਵਲ ਏਜੰਟ ਰਾਹੁਲ ਅਤੇ ਉਸ ਦੀ ਧਰਮ ਪਤਨੀ ਭਗਵੰਤ ਕੌਰ ਨਾਲ ਸੰਪਰਕ ਹੋਇਆ ਸੀ।

ਭਦੌੜ ਦੇ ਨੌਜਵਾਨ ਨੇ ਟਰੈਵਲ ਏਜੰਟ ਉੱਪਰ ਲਗਾਏ ਲੱਖਾਂ ਦੀ ਠੱਗੀ ਮਾਰਨ ਦੇ ਇਲਜ਼ਾਮ

ਨੌਜਵਾਨ ਨੇ ਦੱਸਿਆ ਕਿ ਰਾਹੁਲ ਨਾਮ ਦੇ ਏਜੰਟ ਨੇ ਉਸਨੂੰ ਨੌਕਰੀ ਕਰਨ ਲਈ ਦੁਬਈ ਵਿਖੇ ਭੇਜਣ ਲਈ ਉਸ ਨਾਲ ਇੱਕ ਇਕਰਾਰਨਾਮਾ ਕੀਤਾ ਜਿਸ ਵਿੱਚ ਉਸ ਨੇ ਉਸਨੂੰ ਇੱਕ ਵੱਡੀ ਨਾਮੀ ਕੰਪਨੀ ਵਿੱਚ ਬਤੌਰ ਸਕਿਓਰਿਟੀ ਗਾਰਡ ਭੇਜਣ ਦੀ ਸ਼ਰਤ ਲਿਖੀ ਸੀ ਅਤੇ ਵੀਜ਼ਾ ਵੀ ਇਸੇ ਪੋਸਟ ਦੇ ਆਧਾਰ ’ਤੇ ਲੈ ਕੇ ਦੇਣਾ ਸੀ ਜਿਸ ਦੇ ਬਦਲੇ ਏਜੰਟ ਨੇ ਉਸ ਤੋਂ ਵੱਖ-ਵੱਖ ਅਕਾਊਂਟ ਨੰਬਰਾਂ ਵਿੱਚ 1.75 ਲੱਖ ਰੁਪਏ ਪਵਾ ਲਏ ਅਤੇ ਬਾਕੀ ਰਕਮ ਉਸ ਤੋਂ ਕਿਸ਼ਤਾਂ ਵਿੱਚ ਨਕਦ ਲੈ ਲਈ।

ਅਕਾਸ਼ਦੀਪ ਨੇ ਦੱਸਿਆ ਕਿ ਜਦੋਂ ਉਸ ਨੂੰ ਏਜੰਟ ਨੇ ਦੁਬਈ ਭੇਜਿਆ ਤਾਂ ਜਿਸ ਹੋਟਲ ਵਿੱਚ ਬੁਕਿੰਗ ਕਰਕੇ ਏਜੰਟ ਨੇ ਉਸਨੂੰ ਭੇਜਿਆ ਸੀ। ਨੌਜਵਾਨ ਨੇ ਦੱਸਿਆ ਕਿ ਉਸ ਦੇੇ ਦੁਬਈ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਬੁਕਿੰਗ ਏਜੰਟ ਵੱਲੋਂ ਰੱਦ ਕਰ ਦਿੱਤੀ ਗਈ ਜਿਸ ਕਾਰਨ ਸਾਰੀ ਰਾਤ ਸੜਕ ਤੇ ਕੱਟਣੀ ਪਈ ਅਤੇ ਉਸ ਤੋਂ ਬਾਅਦ ਏਜੰਟ ਵੱਲੋਂ ਮੇਰਾ ਸੰਪਰਕ ਇੱਕ ਆਦਮੀ ਨਾਲ ਕਰਵਾ ਦਿੱਤਾ ਜਿਸ ਨੇ ਉਸਨੂੰ ਨਾਲ ਲਿਜਾ ਕੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਜਿੱਥੇ ਕਿ ਪਹਿਲਾਂ ਹੀ ਪੰਦਰਾਂ ਵੀਹ ਨੌਜਵਾਨ ਬੈਠੇ ਸਨ ਅਤੇ ਉਸਨੂੰ ਕਈ ਦਿਨ ਉਸ ਕਮਰੇ ਵਿੱਚ ਰੱਖਿਆ ਜਿੱਥੇ ਕਿ ਉਸਨੂੰ ਪੈਣ ਲਈ ਅਤੇ ਖਾਣ ਪੀਣ ਲਈ ਕੋਈ ਵੀ ਪ੍ਰਬੰਧ ਨਹੀਂ ਸੀ ਅਤੇ ਮੇਰਾ ਵੀਜ਼ਾ ਸਿਰਫ਼ ਇੱਕ ਮਹੀਨੇ ਲਈ ਟੂਰਿਸਟ ਲਗਵਾ ਕੇ ਭੇਜਿਆ ਸੀ।

ਨੌਜਵਾਨ ਨੇ ਦੱਸਿਆ ਕਿ ਉਸਦੇੇ ਵਾਰ ਵਾਰ ਸੰਪਰਕ ਕਰਨ ’ਤੇ ਵੀ ਰਾਹੁਲ ਨੇ ਉਸਦੀਆ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਕਿਹਾ ਕਿ ਜੇਕਰ ਤੂੰ ਕੰਮ ਕਰਨਾ ਹੈ ਤਾਂ ਇਹ ਸਭ ਕਰਨਾ ਪਵੇਗਾ ਅਤੇ ਰਹੀ ਗੱਲ ਵੀਜ਼ੇ ਦੀ ਤਾਂ ਇਹ ਪਹਿਲਾ ਵਿਜ਼ਿਟਰ ਵੀਜ਼ਾ ਹੀ ਲੱਗਦਾ ਹੈ ਉਸ ਤੋਂ ਬਾਅਦ ਤੇਰਾ ਇੱਥੇ ਲਾਇਸੈਂਸ ਬਣੇਗਾ ਅਤੇ ਉਸ ਤੋਂ ਬਾਅਦ ਤੈਨੂੰ ਕੰਮ ਮਿਲ ਜਾਵੇਗਾ ਜੋ ਕਿ ਮੇਰੇ ਨਾਲ ਹੋਏ ਇਕਰਾਰਨਾਮੇ ਮੁਤਾਬਕ ਇਹ ਗੱਲਾਂ ਬਿਲਕੁਲ ਉਲਟ ਸੀ।

ਨੌਜਵਾਨ ਨੇ ਕਿਹਾ ਕਿ ਉਹ ਕਈ ਦਿਨ ਉੱਥੇ ਭੁੱਖਾ ਰਿਹਾ ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਰਾਹੁਲ ਨਾਮ ਦੇ ਲੁਧਿਆਣੇ ਦੇ ਟਰੈਵਲ ਏਜੰਟ ਨੇ ਉਸ ਨੂੰ ਬਾਹਰ ਭੇਜਣ ਦੇ ਨਾਮ ’ਤੇ ਠੱਗੀ ਮਾਰੀ ਹੈ ਤਾਂ ਉਸਨੇ ਆਪਣੇ ਘਰਦਿਆਂ ਨਾਲ ਸੰਪਰਕ ਕਰਕੇ ਹੋਰ ਪੈਸਿਆਂ ਦਾ ਬੰਦੋਬਸਤ ਕਰ ਕੇ ਟਿਕਟ ਲੈ ਕੇ ਭਾਰਤ ਆ ਗਿਆ। ਉਸ ਨੇ ਅੱਗੇ ਦੱਸਿਆ ਕਿ ਜਦੋਂ ਹੁਣ ਉਹ ਰਾਹੁਲ ਨਾਮ ਦੇ ਟਰੈਵਲ ਏਜੰਟ ਅਤੇ ਉਸ ਦੀ ਪਤਨੀ ਨਾਲ ਬਾਹਰ ਭੇਜਣ ਦੇ ਨਾਮ ’ਤੇ ਹੋਏ ਇਕਰਾਰਨਾਮੇ ਮੁਤਾਬਕ ਸ਼ਰਤਾਂ ਤੋਂ ਭੱਜਣ ਬਾਰੇ ਅਤੇ ਪੈਸੇ ਵਾਪਸ ਮੋੜਨ ਬਾਰੇ ਗੱਲ ਕੀਤੀ ਤਾਂ ਉਹ ਆਪਣੀਆਂ ਗੱਲਾਂ ਤੋਂ ਭੱਜ ਰਹੇ ਹਨ ਅਤੇ ਪੈਸੇ ਮੋੜਨ ਤੋਂ ਟਾਲ ਮਟੋਲ ਕਰ ਰਹੇ ਹਨ।

ਪੀੜਤ ਨੇ ਦੱਸਿਆ ਕਿ ਇਸ ਸੰਬੰਧ ਵਿਚ ਉਸਨੇ ਥਾਣਾ ਭਦੌੜ ਵਿਖੇ ਇਕ ਦਰਖਾਸਤ ਦੇ ਦਿੱਤੀ ਅਤੇ ਜਿਸ ਦੇ ਸੰਬੰਧ ਵਿਚ ਸਾਨੂੰ ਦੋਨਾਂ ਧਿਰਾਂ ਨੂੰ ਪੁਲਿਸ ਨੇ ਬੁਲਾਇਆ ਸੀ ਪਰ ਸਾਡੇ ਆਉਣ ਤੋਂ ਪਹਿਲਾਂ ਹੀ ਲੁਧਿਆਣੇ ਦੇ ਟਰੈਵਲ ਏਜੰਟ ਥਾਣੇ ਵਿੱਚੋਂ ਰਫੂਚੱਕਰ ਹੋ ਗਏ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਉਕਤ ਟਰੈਵਲ ਏਜੰਟ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਹ ਸਜ਼ਾ ਦੇਵੇ ਤਾਂ ਜੋ ਮੇਰੇ ਵਾਂਗ ਹੋਰ ਭੋਲੇ ਭਾਲੇ ਲੋਕਾਂ ਨੂੰ ਇਹ ਆਪਣੀ ਠੱਗੀ ਦਾ ਸ਼ਿਕਾਰ ਨਾ ਬਣਾ ਸਕਣ।

ਜਦੋਂ ਇਸ ਸੰਬੰਧੀ ਥਾਣਾ ਭਦੌੜ ਦੇ ਐਸਐਚਓ ਸਬ ਇੰਸਪੈਕਟਰ ਬਲਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਕਾਸ਼ ਨਾਮ ਦੇ ਇੱਕ ਲੜਕੇ ਵੱਲੋਂ ਲੁਧਿਆਣਾ ਦੇ ਟਰੈਵਲ ਏਜੰਟਾਂ ਦੇ ਖ਼ਿਲਾਫ਼ ਸ਼ਿਕਾਇਤ ਆਈ ਹੈ ਜਿਸ ਦੇ ਸੰਬੰਧ ਵਿੱਚ ਅੱਜ ਦੋਵਾਂ ਪਾਰਟੀਆਂ ਨੂੰ ਬੁਲਾਇਆ ਸੀ ਅਤੇ ਪਹਿਲਾਂ ਲੁਧਿਆਣੇ ਵਾਲੀ ਪਾਰਟੀ ਆ ਗਈ ਸੀ ਅਤੇ ਬਾਅਦ ਵਿੱਚ ਅਕਾਸ਼ਦੀਪ ਆ ਗਿਆ ਪਰ ਅਕਾਸ਼ਦੀਪ ਹੁਰਾਂ ਦੇ ਆਉਣ ਤੋਂ ਪਹਿਲਾਂ ਹੀ ਦੂਜੀ ਧਿਰ ਵਾਪਸ ਚਲੀ ਗਈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵੱਲੋਂ ਪੈਸੇਪੇਮੇਂਟ ਲੁਧਿਆਣਾ ਏਰੀਏ ਵਿੱਚ ਦਿੱਤੇ ਗਏ ਹਨ ਇਸ ਕਰਕੇ ਇੰਨ੍ਹਾਂ ਨੂੰ ਇੱਕ ਦਰਖਾਸਤ ਲੁਧਿਆਣਾ ਦੇ ਥਾਣਾ ਵਿਖੇ ਦੇਣੀ ਪਵੇਗੀ ਅਤੇ ਸਾਡੇ ਵੱਲੋਂ ਇਹ ਸ਼ਿਕਾਇਤ ਨੂੰ ਦਾਖਲ ਦਫਤਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਨਗਰ ਕੌਂਸਲ ਨਕੋਦਰ ਦੇ ਤਿੰਨ ਕਲਰਕ ਸਸਪੈਂਡ, ਦੋ ਇੰਸਪਕੈਟਰਾਂ ਨੂੰ ਨੋਟਿਸ ਜਾਰੀ, ਇਹ ਹੈ ਮਾਮਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.