ਬਰਨਾਲਾ : ਬਰਨਾਲਾ ਦੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵਲੋਂ ਅੱਜ ਮਾਰਕੀਟ ਕਮੇਟੀ ਬਰਨਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇੱਕ ਹੋਰ ਨਵਾਂ ਟੈਕਸ ਲਗਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੇ ਕਹਿਣ ਅਨੁਸਾਰ ਉਹ ਪਹਿਲਾਂ ਹੀ ਟੈਕਸ ਦੇ ਕੇ ਆਪਣਾ ਸਮਾਨ ਵੇਚ ਕੇ ਗੁਜ਼ਾਰਾ ਕਰ ਰਹੇ ਹਨ। ਇਸੇ ਕਾਰਨ ਅੱਜ ਪ੍ਰਦਰਸ਼ਨਕਾਰੀ ਮਾਰਕੀਟ ਕਮੇਟੀ ਵਲੋਂ ਨਵਾਂ ਟੈਕਸ ਲਗਾਏ ਜਾਣ ਕਾਰਨ ਰੋਸ ਜਤਾਇਆ ਜਾ ਰਿਹਾ ਹੈ। ਹੁਣ ਨਵਾਂ ਟੈਕਸ ਉਹਨਾਂ ਨੂੰ ਉਜਾੜਨ ਦਾ ਕੋਝਾ ਯਤਨ ਹੈ, ਜਿਸਨੂੰ ਉਹ ਬਰਦਾਸ਼ਤ ਨਹੀਂ ਕਰਨਗੇ।
ਰੇਹੜੀ ਫੜੀ ਵਾਲਿਆਂ ਤੇ ਦੁਕਾਨਦਾਰਾਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ : ਅੱਜ ਬਰਨਾਲਾ ਦੀ ਸਬਜ਼ੀ ਮੰਡੀ ਦੇ ਸੈਂਕੜੇ ਰੇਹੜੀ-ਫੜੀ ਤੇ ਦੁਕਾਨਦਾਰਾਂ ਵੱਲੋਂ ਬਰਨਾਲਾ ਮਾਰਕੀਟ ਕਮੇਟੀ ਦੇ ਦਫ਼ਤਰ ਦਾ ਘਿਰਾਓ ਕਰ ਕੇ ਜ਼ੋਰਦਾਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਉਹ ਫਲ ਅਤੇ ਸਬਜ਼ੀਆਂ ਵੇਚਣ ’ਤੇ 9 ਫੀਸਦੀ ਟੈਕਸ ਭਰ ਰਹੇ ਹਨ, ਪਰ ਹੁਣ ਸਰਕਾਰ ਦੀਆਂ ਨਵੀਆਂ ਨੀਤੀਆਂ ਦੇ ਆਧਾਰ ’ਤੇ ਮਾਰਕੀਟ ਕਮੇਟੀ ਬਰਨਾਲਾ ਵੱਲੋਂ ਰੋਜ਼ਾਨਾ 50 ਰੁਪਏ ਦੇ ਹਿਸਾਬ ਨਾਲ ਨਵਾਂ ਟੈਕਸ ਵਸੂਲਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੂੰ ਲੈ ਕੇ ਅੱਜ ਦੁਕਾਨਦਾਰਾਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਦਾ ਜ਼ਬਰਦਸਤੀ ਘਿਰਾਓ ਕਰ ਕੇ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਕਿ ਉਹ ਇਹ ਟੈਕਸ ਬਿਲਕੁਲ ਵੀ ਨਹੀਂ ਭਰਨਗੇ। ਪ੍ਰਦਰਸ਼ਨਕਾਰੀ ਰੇਹੜੀ ਵਾਲਿਆਂ ਨੇ ਕਿਹਾ ਕਿ ਪਹਿਲਾਂ ਹੀ ਮਾਰਕੀਟ ਵਿੱਚ ਮੰਦੀ ਦਾ ਦੌਰ ਹੈ ਅਤੇ ਉਹ ਮਸਾਂ ਗੁਜ਼ਾਰਾ ਕਰ ਰਹੇ ਹਨ, ਪ੍ਰੰਤੂ ਹੁਣ ਮਾਰਕੀਟ ਕਮੇਟੀ ਵਲੋਂ ਲਗਾਇਆ ਜਾ ਰਿਹਾ ਨਵਾਂ ਟੈਕਸ ਉਹਨਾਂ ਦੇ ਚੁੱਲ੍ਹੇ ਠੰਢੇ ਕਰ ਦੇਵੇਗਾ। ਜਿਸ ਸਰਕਾਰ ਅਤੇ ਮਾਰਕੀਟ ਕਮੇਟੀ ਤੁਰੰਤ ਇਸ ਨਵੇਂ ਟੈਕਸ ਨੂੰ ਵਾਪਸ ਲਵੇ।
ਇਹ ਵੀ ਪੜ੍ਹੋ : Ludhiana Police Action: ਮਨੀ ਐਕਸਚੇਂਜਰ ਦੇ ਕਤਲ ਮਾਮਲੇ ਪੁਲਿਸ ਦੀ ਵੱਡੀ ਕਾਰਵਾਈ, ਇਕ ਔਰਤ ਸਣੇ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ
ਫਿਲਹਾਲ ਲਈ ਕੋਈ ਟੈਕਸ ਨਹੀਂ, ਪਰ ਸਰਕਾਰ ਦੀ ਪਾਲਿਸੀ ਅਧੀਨ ਲਾਗੂ ਕਰਾਂਗੇ ਟੈਕਸ : ਇਸ ਸਬੰਧੀ ਜਦੋਂ ਸਬੰਧਤ ਮਾਰਕੀਟ ਕਮੇਟੀ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੇਹੜੀ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹ ਫਿਲਹਾਲ ਕੋਈ ਵੀ ਟੈਕਸ ਨਹੀਂ ਲਗਾਉਣਗੇ, ਪਰ ਪੰਜਾਬ ਸਰਕਾਰ ਦੀ ਪਾਲਿਸੀ ਦੇ ਆਧਾਰ ਉਤੇ ਜੋ ਵੀ ਨਵੇਂ ਕੰਟਰੈਕਟ ਪਾਲਿਸੀ ਲਾਗੂ ਕੀਤੀ ਜਾਵੇਗੀ, ਉਸੇ ਦੇ ਆਧਾਰ ਤੇ ਕੰਟਰੈਕਟ ਹੋਣ ਦੇ ਬਾਵਜੂਦ ਜੋ ਵੀ ਫ਼ੀਸ ਹੋਵੇਗੀ, ਉਹੀ ਵਸੂਲੀ ਜਾਵੇਗੀ।
ਇਹ ਵੀ ਪੜ੍ਹੋ : ਸ਼ਹੀਦ ਡਿਪਟੀ ਕਮਾਂਡੈਂਟ ਸੁਭਾਸ਼ ਸ਼ਰਮਾ ਨੂੰ ਸ਼ਰਧਾਂਜਲੀ ਭੇਟ, ਸ਼ਹੀਦ ਦੇ ਨਾਂ ਉਤੇ ਰੱਖਿਆ ਪਠਾਨਕੋਟ ਦੇ ਬਮਿਆਲ ਸੈਕਟਰ ਦੀ ਢੀਂਡਾ ਪੋਸਟ ਦਾ ਨਾਮ