ETV Bharat / state

ਬਰਨਾਲਾ ਪੁਲਿਸ ਨੇ ਗਵਾਤੇ ਹੋਏ 540 ਮੋਬਾਈਲ ਫੋਨ ਲੱਭ ਕੇ ਵਾਰਸਾਂ ਨੂੰ ਸੌਂਪੇ

ਬਰਨਾਲਾ ਪੁਲਿਸ ਨੂੰ ਦੂਜੇ ਪੜਾਅ ਤਹਿਤ 120 ਲੋਕਾਂ ਦੇ ਗੁੰਮ ਹੋਏ ਫੋਨ ਲੱਭ ਕੇ ਵਾਰਸਾਂ ਨੂੰ ਸੌਂਪੇ ਗਏ ਹਨ। ਪੁਲਿਸ ਵੱਲੋਂ ਕੁੱਲ 540 ਮੋਬਾਈਲ ਫ਼ੋਨ ਲੱਭੇ ਜਾ ਚੁੱਕੇ ਹਨ, ਜਿਨ੍ਹਾਂ ਦੀ ਔਸਤਨ ਕੀਮਤ 70 ਤੋਂ 80 ਲੱਖ ਦੱਸੀ ਜਾ ਰਹੀ ਹੈ।

ਬਰਨਾਲਾ ਪੁਲਿਸ ਨੇ ਗਵਾਤੇ ਹੋਏ 540 ਮੋਬਾਈਲ ਫੋਨ ਲੱਭ ਕੇ ਵਾਰਸਾਂ ਨੂੰ ਸੌਂਪੇ
ਬਰਨਾਲਾ ਪੁਲਿਸ ਨੇ ਗਵਾਤੇ ਹੋਏ 540 ਮੋਬਾਈਲ ਫੋਨ ਲੱਭ ਕੇ ਵਾਰਸਾਂ ਨੂੰ ਸੌਂਪੇ
author img

By

Published : Jul 5, 2021, 5:12 PM IST

ਬਰਨਾਲਾ: ਜ਼ਿਲ੍ਹਾ ਪੁਲਿਸ ਵੱਲੋਂ ਆਮ ਲੋਕਾਂ ਦੇ ਮੋਬਾਈਲ ਫੋਨ ਚੋਰੀ ਅਤੇ ਡਿੱਗਣ ਦੀਆਂ ਆਈਆਂ ਸ਼ਿਕਾਇਤਾਂ ਨੂੰ ਲੈ ਕੇ ਇੱਕ ਸਪੈਸ਼ਲ ਟੀਮ ਬਣਾ ਕੇ ਫੋਨ ਲੱਭਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਬਰਨਾਲਾ ਪੁਲਿਸ ਨੂੰ ਦੂਜੇ ਪੜਾਅ ਤਹਿਤ 120 ਲੋਕਾਂ ਦੇ ਗੁੰਮ ਹੋਏ ਫੋਨ ਲੱਭ ਕੇ ਵਾਰਸਾਂ ਨੂੰ ਸੌਂਪੇ ਗਏ ਹਨ। ਹੁਣ ਤੱਕ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਬਰਨਾਲਾ ਪੁਲਿਸ ਵੱਲੋਂ ਕੁੱਲ 540 ਮੋਬਾਈਲ ਫ਼ੋਨ ਲੱਭੇ ਜਾ ਚੁੱਕੇ ਹਨ, ਜਿਨ੍ਹਾਂ ਦੀ ਔਸਤਨ ਕੀਮਤ 70 ਤੋਂ 80 ਲੱਖ ਦੱਸੀ ਜਾ ਰਹੀ ਹੈ।

ਬਰਨਾਲਾ ਪੁਲਿਸ ਨੇ ਗਵਾਤੇ ਹੋਏ 540 ਮੋਬਾਈਲ ਫੋਨ ਲੱਭ ਕੇ ਵਾਰਸਾਂ ਨੂੰ ਸੌਂਪੇ
ਇਹ ਵੀ ਪੜੋ: ਭਾਰਤੀ ਸਟੇਟ ਬੈਂਕ ‘ਤੇ ਕਿਸਾਨਾਂ ਦੇ ਖਾਤਿਆ ਨਾਲ ਛੇੜਛਾੜ ਦੇ ਇਲਜ਼ਾਮਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਸਪੀ ਬਰਨਾਲਾ ਸੰਦੀਪ ਗੋਇਲ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਮੋਬਾਇਲ ਫੋਨ ਰਸਤੇ ਵਿੱਚ ਡਿੱਗ ਜਾਂਦੇ ਸਨ ਜਾਂ ਫਿਰ ਕੋਈ ਵਿਅਕਤੀ ਉਨ੍ਹਾਂ ਦਾ ਫੋਨ ਚੋਰੀ ਕਰ ਲੈਂਦਾ ਸੀ। ਉਸ ਨੂੰ ਲੈ ਕੇ ਬਰਨਾਲਾ ਪੁਲੀਸ ਵੱਲੋਂ ਡੀਐਸਪੀ (ਡੀ) ਦੀ ਅਗਵਾਈ ਵਿਚ ਇਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ। ਜੋ ਲੋਕਾਂ ਦੇ ਗੁੰਮ ਹੋਏ ਫੋਨ ਲੱਭ ਰਹੀ ਹੈ।

ਹੁਣ ਤੱਕ ਬਰਨਾਲਾ ਪੁਲਸ ਨੂੰ ਇਸ ਸੰਬੰਧੀ ਸਾਂਝ ਕੇਂਦਰ ਵਿੱਚ 800 ਦੇ ਕਰੀਬ ਸ਼ਿਕਾਇਤਾਂ ਦਰਜ ਹੋਈਆਂ ਹਨ। ਬਰਨਾਲਾ ਪੁਲੀਸ ਵੱਲੋਂ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ਤੇ ਕੰਮ ਕਰਨਾ ਸ਼ੁਰੂ ਕੀਤਾ ਗਿਆ ਅਤੇ ਹੁਣ ਤਕ 540 ਮੋਬਾਇਲ ਫੋਨ ਲੱਭ ਕੇ ਇਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਜਾ ਚੁੱਕੇ ਹਨ।

ਤਾਜ਼ਾ 120 ਮੋਬਾਇਲ ਫੋਨ ਲੱਭ ਕੇ ਇਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਸਬੰਧੀ ਜੋ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਸਬੰਧੀ ਪੁਲਿਸ ਵੱਲੋਂ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਉਧਰ ਜਿਨ੍ਹਾਂ ਵਿਅਕਤੀਆਂ ਦੇ ਮੋਬਾਇਲ ਗੁੰਮੇ ਸਨ, ਉਨ੍ਹਾਂ ਨੇ ਆਪਣਾ ਮੋਬਾਇਲ ਮਿਲਣ ਤੇ ਖੁਸ਼ੀ ਜ਼ਾਹਰ ਕਰਦਿਆਂ ਜਿੱਥੇ ਬਰਨਾਲਾ ਪੁਲਿਸ ਦਾ ਧੰਨਵਾਦ ਕੀਤਾ। ਉਥੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਇਲ ਫੋਨ ਗੁੰਮ ਹੋਏ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਅਤੇ ਉਨ੍ਹਾਂ ਨੂੰ ਮੋਬਾਇਲ ਵਾਪਸ ਮਿਲਣ ਦੀ ਉਮੀਦ ਨਹੀਂ ਸੀ, ਪ੍ਰੰਤੂ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੇ ਯਤਨਾਂ ਸਦਕਾ ਉਨ੍ਹਾਂ ਦਾ ਮੋਬਾਇਲ ਮਿਲ ਸਕਿਆ ਹੈ।
ਇਹ ਵੀ ਪੜੋ: ਕਈ ਸਦੀਆਂ ਦਾ ਇਤਿਹਾਸ ਸਮੋਈ ਬੈਠੀ ਹੈ ਪਿੰਡ ਗੋਬਿੰਦਪੁਰਾ ਦੀ ਝਿੜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.