ਬਰਨਾਲਾ : ਏਟੀਐਮ ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਬਰਨਾਲਾ ਪੁਲਿਸ ਨੇ ਪਰਦਾਫ਼ਾਸ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਔਰਤ ਸਣੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਾਜ਼ਮਾਂ ਤੋਂ ਇੱਕ ਕਾਰ, 108 ਵੱਖ-ਵੱਖ ਬੈਂਕਾਂ ਦੇ ਏਟੀਐਮ ਅਤੇ 2 ਲੱਖ ਦੇ ਕਰੀਬ ਨਕਦੀ ਬਰਾਮਦ ਹੋਈ ਹੈ। ਸਾਰੇ ਮੁਲਜ਼ਮ ਹਰਿਆਣਾ ਦੇ ਪਲਵਲ ਦੇ ਰਹਿਣ ਵਾਲੇ ਹਨ, ਜੋ ਪੰਜਾਬ ਸਮੇਤ ਹਰਿਆਣਾ, ਦਿੱਲੀ, ਯੂਪੀ ਅਤੇ ਰਾਜਸਥਾਨ ਵਿੱਚ ਵੀ ਏਟੀਐਮ ਦੀ ਹੇਰਾਫ਼ੇਰੀ ਕਰਕੇ ਲੱਖਾਂ ਰੁਪਏ ਦੀ ਠੱਗੀ ਕਰ ਚੁੱਕੇ ਹਨ। ਮੁਲਜ਼ਮ ਏਟੀਐਮ ਕੇਂਦਰਾਂ ਉੱਤੇ ਲੋਕਾਂ ਦੇ ਏਟੀਐਮ ਬਦਲ ਕੇ ਜਾਂ ਉਹਨਾਂ ਦੇ ਧੋਖੇ ਨਾਲ ਪਾਸਵਰਡ ਜਾਣ ਕੇ ਪੈਸੇ ਕਢਵਾ ਲੈਂਦੇ ਸਨ। ਮੁਲਜ਼ਮਾਂ ਤੋਂ ਬਰਾਮਦ ਹੋਈ ਗੱਡੀ ਵੀ ਆਨਲਾਈਨ ਤਰੀਕੇ ਨਾਲ ਧੋਖਾ ਕਰਕੇ ਖਰੀਦੀ ਗਈ ਹੈ।
ਇਹ ਸਮਾਨ ਹੋਇਆ ਬਰਾਮਦ : ਐੱਸਐੱਸਪੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਨੂੰ ਲਗਾਤਾਰ ਸਿਕਾਇਤਾਂ ਮਿਲ ਰਹੀਆਂ ਸਨ ਕਿ ਲੋਕਾਂ ਨਾਲ ਬੈਂਕਾਂ ਉੱਤੇ ਏਟੀਐਮ ਵਿੱਚੋਂ ਪੈਸੇ ਕਢਵਾ ਕੇ ਠੱਗੀ ਕੀਤੀ ਜਾ ਰਹੀ ਹੈ। ਇਸ ਤਹਿਤ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਤੋਂ 108 ਵੱਖ-ਵੱਖ ਬੈਂਕਾਂ ਦੇ ਏਟੀਐਮ ਬਰਾਮਦ ਕੀਤੇ ਗਏ ਹਨ। ਇਹਨਾਂ ਤੋਂ 2 ਲੱਖ 5 ਹਜ਼ਾਰ ਕੈਸ਼ ਅਤੇ ਇੱਕ ਗੱਡੀ ਬਰਾਮਦ ਹੋਈ ਹੈ। ਉਹਨਾਂ ਦਿੱਸਿਆ ਕਿ ਇਹ ਚਾਰੇ ਮੁਲਜ਼ਮ ਹਰਿਆਣਾ ਦੇ ਪਲਵਲ ਦੇ ਰਹਿਣ ਵਾਲੇ ਹਨ। ਇਹਨਾਂ ਉਪਰ ਪਹਿਲਾਂ 6 ਪਰਚੇ ਦਰਜ ਹਨ। ਇਹ ਲੋਕ 2017 ਤੋਂ ਇਸ ਤਰ੍ਹਾਂ ਲੋਕਾਂ ਨਾਲ ਠੱਗੀਆਂ ਮਾਰਦੇ ਆ ਰਹੇ ਹਨ।
- Global Tiger Day 2023: ਇਸ ਵਾਰ ਕਾਰਬੇਟ ਟਾਈਗਰ ਰਿਜ਼ਰਵ ਵਿੱਚ ਮਨਾਇਆ ਜਾਵੇਗਾ ਵਿਸ਼ਵ ਟਾਈਗਰ ਦਿਵਸ
- Rahul Gandhi reached Manipur :ਰਾਹੁਲ ਗਾਂਧੀ ਨੇ ਮਣੀਪੁਰ 'ਚ ਪੀੜਤਾਂ ਨਾਲ ਕੀਤੀ ਮੁਲਾਕਾਤ, ਕਿਹਾ- ਦਿਲ ਕੰਬਾਊ ਹੈ ਹਾਲਾਤ
- ਜਗਨਮੋਹਨ ਰੈੱਡੀ ਦੀ ਪਾਰਟੀ ਤੋਂ ਨਵੀਂ ਸਿਆਸੀ ਪਾਰੀ ਖੇਡਣ ਦੀ ਤਿਆਰੀ 'ਚ ਅੰਬਾਤੀ ਰਾਇਡੂ, ਜਲਦ ਹੋਵੇਗਾ ਖੁਲਾਸਾ
ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੱਕ ਇਹ ਗਿਰੋਹ ਇਸ ਤਰ੍ਹਾਂ ਠੱਗੀ ਮਾਰਦਾ ਆ ਰਿਹਾ ਹੈ। ਇਹਨਾ ਦੇ ਖਾਤਿਆਂ ਦੀ ਡਿਟੇਲ ਤੋਂ ਪਤਾ ਲੱਗਿਆ ਹੈ ਕਿ ਇਹਨਾ ਵਲੋਂ 30 ਤੋਂ 40 ਲੱਖ ਰੁਪਏ ਟ੍ਰਾਂਸਫਰ ਵੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਇਸ ਤਰ੍ਹਾਂ ਦੀ ਠੱਗੀ ਦੇ ਸਿਕਾਰ ਲੋਕਾਂ ਦੀਆਂ ਸਿਕਾਇਤਾਂ ਆਉਂਦੀਆਂ ਰਹਿੰਦੀ ਹਨ। ਪੁਲਿਸ ਦੇ ਸਾਈਬਰ ਸੈਲ ਦੀ ਮੱਦਦ ਨਾਲ ਇਸ ਤਰ੍ਹਾਂ ਦੇ ਗਿਰੋਹ ਤੱਕ ਪਹੁੰਚਣ ਦੀ ਕਾਮਯਾਬੀ ਹਾਸਲ ਹੋਈ ਹੈ।