ਬਰਨਾਲਾ: ਜੇ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਿਲ ਉੱਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਹੁਨਰ ਅਤੇ ਸ਼ੌਂਕ ਨਾਲ ਇਸ਼ਕ ਪੁੱਗ ਹੀ ਜਾਂਦਾ ਹੈ। ਬਰਨਾਲਾ ਦੇ ਯਾਦਵਿੰਦਰ ਸਿੰਘ ਨੂੰ ਵੇਖ ਕੇ ਅਜਿਹਾ ਹੀ ਲਗਦਾ ਹੈ।
ਯਾਦਵਿੰਦਰ ਬੜੇ ਲੰਮੇ ਸਮੇਂ ਤੋਂ ਕ੍ਰਿਕਟ ਖੇਡ ਰਹੇ ਹਨ ਅਤੇ ਇੱਕ ਲੱਤ ਤੋਂ ਤੁਰਨ ਵਿੱਚ ਦਿੱਕਤ ਆਉਂਦੀ ਹੈ। ਕ੍ਰਿਕਟ ਦਾ ਜਨੂੰਨ ਤਕਲੀਫ਼ ਨੂੰ ਸਰ ਕਰ ਗਿਆ ਅਤੇ ਹੁਣ ਯਾਦਵਿੰਦਰ ਨੇਪਾਲ ਨਾਲ ਹੋਣ ਵਾਲੀ ਸੀਰੀਜ਼ ਵਿੱਚ ਭਾਰਤ ਦੀ ਫਿਜ਼ਿਕਲੀ ਚੈਲੰਜ਼ਡ ਕ੍ਰਿਕਟ ਟੀਮ ਦੀ ਕਪਤਾਨੀ ਕਰਨ ਨੇਪਾਲ ਦੇ ਕਾਠਮੰਡੂ ਸ਼ਹਿਰ ਜਾ ਰਹੇ ਹਨ।
ਇਹ ਵੀ ਪੜ੍ਹੋ: ਪਿੰਜੌਰ ਵਿਖੇ ਲੱਗਿਆ 'ਮੈਂਗੋ ਮੇਲਾ',180 ਅੰਬਾਂ ਦੀਆਂ ਕਿਸਮਾਂ ਦੀ ਪ੍ਰਦਰਸ਼ਨੀ (ਵੇਖੋ ਵੀਡੀਓ)
ਯਾਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਅਤੇ ਤਿੰਨ ਸਾਲ ਪਹਿਲਾਂ ਉਨ੍ਹਾਂ ਨੂੰ ਫਿਜ਼ਿਕਲੀ ਚੈਲੰਜ਼ਡ ਖਿਡਾਰੀਆਂ ਦੀ ਕ੍ਰਿਕਟ ਟੀਮ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਕ੍ਰਿਕਟ ਪ੍ਰਤੀ ਲਗਨ ਹੋਰ ਵੱਧ ਗਈ। ਯਾਦਵਿੰਦਰ ਹੁਣ ਬਰਨਾਲਾ ਦੇ ਕਈ ਸਕੂਲਾਂ ਵਿੱਚ ਬੱਚਿਆਂ ਨੂੰ ਕ੍ਰਿਕਟ ਦੀ ਸਿਖਲਾਈ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੀਤੇ ਸਾਲ ਨੇਪਾਲ ਨਾਲ ਉਨ੍ਹਾਂ ਦੇ ਮੈਚ ਹੋਏ ਸਨ ਅਤੇ ਉਨ੍ਹਾਂ ਨੇ ਤਿੰਨ ਮੈਚਾਂ ਵਿੱਚ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ ਸੀ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਦੇ ਗੁਰ ਵੀ ਦੱਸੇ ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਫਿਜ਼ਿਕਲੀ ਚੈਲੰਜਡ ਕ੍ਰਿਕਟ ਖਿਡਾਰੀਆਂ ਦੀ ਟੀਮ ਵਿੱਚ ਬਤੌਰ ਕਪਤਾਨ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਨੂੰ ਬੀਸੀਸੀਆਈ ਵੱਲ਼ੋਂ ਮਾਨਤਾ ਹੈ ਪਰ ਯਾਦਵਿੰਦਰ ਨੇ ਦੱਸਿਆ ਕਿ ਭਾਰਤ ਦੀ ਫਿਜ਼ਿਕਲੀ ਚੈਲੰਜ਼ਡ ਟੀਮ ਨੂੰ ਬੀਸੀਸੀਆਈ ਵੱਲ਼ੋਂ ਆਪਣਾ ਲੋਗੋ ਵੀ ਨਹੀਂ ਦਿੱਤਾ ਗਿਆ।