ਬਰਨਾਲਾ: ਕੋਰੋਨਾ ਵਾਇਰਸ ਦੇ ਪੰਜਾਬ ਸਮੇਤ ਦੇਸ਼ ਭਰ ਵਿੱਚ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਖ਼ਤੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਹਫ਼ਤੇ ਦੇ ਆਖ਼ਰੀ ਦੋ ਦਿਨ ਪੱਕੇ ਤੌਰ ਤੇ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਉੱਥੇ ਹੀ ਬਾਕੀ ਬਚਦੇ ਪੰਜ ਦਿਨਾਂ ਵਿੱਚ ਸ਼ਾਮ ਪੰਜ ਵਜੇ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। 6 ਵੱਜਦੇ ਹੀ ਕਰਫਿਊ ਲਾਗੂ ਹੋ ਜਾਂਦਾ ਹੈ। ਬਰਨਾਲਾ ਸ਼ਹਿਰ ਵਿਚ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਸਾਥੀ ਨਾਲ ਕੋਰੋਨਾ ਕਰਫਿਊ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ। ਸ਼ਾਮ ਦੇ ਛੇ ਵੱਜਦੇ ਹੀ ਬਰਨਾਲਾ ਦੇ ਬਾਜ਼ਾਰਾਂ ਵਿਚਲੀਆਂ ਸਾਰੀਆਂ ਦੁਕਾਨਾਂ ਮੁਸਤੈਦੀ ਨਾਲ ਬੰਦ ਕਰਵਾਈਆਂ ਗਈਆਂ। ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਕਰਫਿਊ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਪਰ ਸਰਕਾਰ ਵੱਲੋਂ ਲਗਾਏ ਇਸ ਕਰਫਿਊ ਤੋਂ ਦੁਕਾਨਦਾਰ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ।
![ਛੇ ਵੱਜਦੇ ਹੀ ਬੰਦ ਹੋਏ ਬਰਨਾਲਾ ਦੇ ਬਾਜ਼ਾਰ, ਸਖ਼ਤੀ ਨਾਲ ਲਾਗੂ ਕਰਵਾਇਆ ਕੋਰੋਨਾ ਕਰਫਿਊ](https://etvbharatimages.akamaized.net/etvbharat/prod-images/11561473_barnala.jpg)