ETV Bharat / state

ਨਰਸਰੀ ਤੋਂ ਚੋਖੀ ਕਮਾਈ ਕਰ ਰਿਹੈ ਅਗਾਂਹਵਧੂ ਕਿਸਾਨ - ਬੂਟਿਆਂ ਦੀ ਨਰਸਰੀ

ਕਿਸਾਨ ਹਰਜਿੰਦਰ ਸਿੰਘ 3 ਏਕੜ ਵਿੱਚੋਂ 30 ਏਕੜ ਜਿੰਨੀ ਕਮਾਈ ਕਰ ਰਿਹਾ ਹੈ। ਹਰਜਿੰਦਰ ਦੀ ਸਲਾਨਾ ਟਰਨਓਵਰ 1 ਕਰੋੜ ਦੇ ਕਰੀਬ ਹੈ। ਹਰਜਿੰਦਰ ਸਿੰਘ ਵੱਲੋਂ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਵੱਖ ਵੱਖ ਬੂਟਿਆਂ ਦੀ ਨਰਸਰੀ ਲਗਾਈ ਗਈ ਹੈ।

ਨਰਸਰੀ ਤੋਂ ਚੋਖੀ ਕਮਾਈ ਕਰ ਰਿਹੈ ਅਗਾਂਹਵਧੂ ਕਿਸਾਨ

author img

By

Published : Sep 1, 2020, 2:23 PM IST

ਬਰਨਾਲਾ: ਪੰਜਾਬ ਦੀ ਕਿਸਾਨੀ ਜਿੱਥੇ ਦਿਨੋਂ ਦਿਨ ਆਰਥਿਕ ਸੰਕਟਾਂ ਦਾ ਸਾਹਮਣਾ ਕਰਦੀ ਜਾ ਰਹੀ ਹੈ, ਉਥੇ ਕੁਝ ਅਗਾਂਹਵਧੂ ਕਿਸਾਨ ਆਪਣੀ ਮਿਹਨਤ ਅਤੇ ਵੱਖਰੀ ਸੋਚ ਸਦਕਾ ਇੱਕ ਚੰਗਾ ਮੁਕਾਮ ਹਾਸਲ ਕਰ ਰਹੇ ਹਨ। ਬਰਨਾਲਾ ਦੇ ਪਿੰਡ ਚੀਮਾ ਦਾ ਹਰਜਿੰਦਰ ਸਿੰਘ ਵੀ ਅਜਿਹੇ ਸਫ਼ਲ ਕਿਸਾਨਾਂ ਵਿੱਚੋਂ ਇੱਕ ਹੈ।

3 ਏਕੜ ਵਿੱਚੋਂ 30 ਏਕੜ ਜਿੰਨੀ ਕਮਾਈ

ਕਿਸਾਨ ਹਰਜਿੰਦਰ ਸਿੰਘ 3 ਏਕੜ ਵਿੱਚੋਂ 30 ਏਕੜ ਜਿੰਨੀ ਕਮਾਈ ਕਰ ਰਿਹਾ ਹੈ। ਹਰਜਿੰਦਰ ਦੀ ਸਲਾਨਾ ਟਰਨਓਵਰ 1 ਕਰੋੜ ਦੇ ਕਰੀਬ ਹੈ। ਹਰਜਿੰਦਰ ਸਿੰਘ ਵੱਲੋਂ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਵੱਖ ਵੱਖ ਬੂਟਿਆਂ ਦੀ ਨਰਸਰੀ ਲਗਾਈ ਗਈ ਹੈ। ਇਸ ਵਿੱਚ ਬਹੁ ਗਿਣਤੀ ਬੂਟੇ ਹਰਜਿੰਦਰ ਖੁਦ ਤਿਆਰ ਕਰ ਰਿਹਾ ਹੈ ਅਤੇ ਕੁਝ ਬੂਟੇ ਬਾਹਰੀ ਰਾਜਾਂ ਤੋਂ ਲਿਆ ਕੇ ਵੇਚ ਰਿਹਾ ਹੈ। ਹਰਜਿੰਦਰ ਪਿਛਲੇ ਪੰਜ ਸਾਲਾਂ ਤੋਂ ਇਹ ਨਰਸਰੀ ਚਲਾ ਰਿਹਾ ਹੈ ਅਤੇ ਇਹ ਕੰਮ ਉਸ ਨੂੰ ਖ਼ੂਬ ਰਾਸ ਆ ਰਿਹਾ ਹੈ।

ਨਰਸਰੀ ਤੋਂ ਚੋਖੀ ਕਮਾਈ ਕਰ ਰਿਹੈ ਅਗਾਂਹਵਧੂ ਕਿਸਾਨ

ਮਧੂ ਮੱਖੀਆਂ ਦਾ ਕਾਰੋਬਾਰ

ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਨੇ ਮਧੂ ਮੱਖੀਆਂ ਦਾ ਕਾਰੋਬਾਰ ਵੀ ਕੀਤਾ ਜਿਸ ਵਿੱਚ ਚੰਗੀ ਕਮਾਈ ਕੀਤੀ, ਪਰ ਪੰਜਾਬ ਵਿੱਚ ਰਸਾਇਣਕ ਕੀਟਨਾਸ਼ਕ ਦਵਾਈਆਂ ਦੀ ਵਧੇਰੇ ਵਰਤੋਂ ਹੋਣ ਕਾਰਨ ਮਧੂ ਮੱਖੀਆਂ ਦਾ ਕਾਰੋਬਾਰ ਛੱਡ ਦਿੱਤਾ। ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਹਰਜਿੰਦਰ ਨੂੰ ਉਸ ਦੇ ਕੰਮ ਵਿੱਚ ਖੂਬ ਮਦਦ ਕਰ ਰਹੇ ਹਨ। ਹਰਜਿੰਦਰ ਦਾ ਕਹਿਣਾ ਹੈ ਕਿ ਸਲਾਨਾ 30 ਲੱਖ ਦੀ ਕਮਾਈ ਉਸ ਨੂੰ ਹੁੰਦੀ ਹੈ, ਜਦੋਂਕਿ 70 ਲੱਖ ਦੇ ਬੂਟਿਆਂ ਨੂੰ ਖਰੀਦਣ, ਲੇਬਰ ਸਮੇਤ ਹੋਰ ਕਈ ਤਰ੍ਹਾਂ ਦੇ ਉਸਦੇ ਖਰਚੇ ਹੋ ਜਾਂਦੇ ਹਨ।

ਰਸਾਇਣਕ ਕੀਟਨਾਸ਼ਕ ਦਵਾਈਆਂ

ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਮਧੂ ਮੱਖੀਆਂ ਦਾ ਕਾਰੋਬਾਰ ਕਰਦਾ ਸੀ ਅਤੇ ਸ਼ਹਿਦ ਵੇਚ ਕੇ ਕਮਾਈ ਕਰ ਰਿਹਾ ਸੀ। ਭਾਵੇਂ ਉਸ ਕਾਰੋਬਾਰ ਨੇ ਵੀ ਉਸ ਨੂੰ ਚੰਗੀ ਕਮਾਈ ਦਿੱਤੀ, ਪਰ ਪੰਜਾਬ ਵਿੱਚ ਰਸਾਇਣਕ ਕੀਟਨਾਸ਼ਕ ਦਵਾਈਆਂ ਦੀ ਵਧੇਰੇ ਵਰਤੋਂ ਕਾਰਨ ਇਹ ਕਾਰੋਬਾਰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਕਰੀਬ 5 ਸਾਲ ਪਹਿਲਾਂ ਉਸ ਨੇ ਨਰਸਰੀ ਦੀ ਸ਼ੁਰੂਆਤ ਕੀਤੀ। ਸ਼ੁਰੂ ਵਿੱਚ ਉਸ ਨੇ ਸਿਰਫ਼ ਇੱਕ ਏਕੜ ਵਿੱਚ ਨਰਸਰੀ ਚਾਲੂ ਕੀਤੀ ਸੀ।

ਨਰਸਰੀ ਦਾ ਕਾਰੋਬਾਰ

ਇਸ ਦੇ ਨਾਲ ਹੀ ਉਸ ਨੇ ਕੁਦਰਤੀ ਤਰੀਕੇ ਨਾਲ ਬਿਨਾਂ ਸਪਰੇਅ ਤੋਂ ਸਬਜ਼ੀਆਂ ਦੀ ਵੀ ਕੰਮ ਸ਼ੁਰੂ ਕੀਤਾ ਪਰ ਉਸ ਵਿੱਚ ਵੀ ਉਸ ਨੂੰ ਸਫ਼ਲਤਾ ਨਾ ਮਿਲੀ। ਇਸ ਤੋਂ ਬਾਅਦ ਹੌਲੀ ਹੌਲੀ ਨਰਸਰੀ ਦਾ ਕਾਰੋਬਾਰ ਵਧਾ ਕੇ ਤਿੰਨ ਏਕੜ ਵਿੱਚ ਕਰ ਲਿਆ। ਇਸ ਨਰਸਰੀ ਵਿੱਚ 15 ਦੇ ਕਰੀਬ ਮਜ਼ਦੂਰ ਨਰਸਰੀ ਵਿੱਚ ਲਗਾਤਾਰ ਕੰਮ ਕਰ ਰਹੇ ਹਨ।

ਅਗਾਂਹਵਧੂ ਕਿਸਾਨ

ਕਿਸਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਸਮੇਂ ਅਨੁਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਾਂ ਅਤੇ ਸੈਮੀਨਾਰਾਂ ਵਿੱਚ ਵੀ ਭਾਗ ਲੈਂਦਾ ਰਿਹਾ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਖੇਤੀਬਾੜੀ ਅਧਿਕਾਰੀ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ। ਕਿਸਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਏਕੜ ਵਿੱਚ ਕਣਕ ਅਤੇ ਝੋਨਾ ਵੀ ਪੈਦਾ ਕਰ ਰਿਹਾ ਹੈ, ਜਿਸ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਦਾ ਛਿੜਕਾਅ ਨਹੀਂ ਕੀਤਾ ਜਾਂਦਾ। ਇਸ ਇੱਕ ਏਕੜ ਦੀ ਫ਼ਸਲ ਦੇ ਝਾੜ ਵਿੱਚ ਬਿਲਕੁਲ ਵੀ ਫ਼ਰਕ ਨਹੀਂ ਹੁੰਦਾ।

ਮਿਹਨਤ ਦੀ ਲੋੜ

ਹਰਜਿੰਦਰ ਸਿੰਘ ਨੇ ਕਿਹਾ ਕਿ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ, ਉਸ ਨੂੰ ਕਰਨ ਲਈ ਮਿਹਨਤ ਦੀ ਲੋੜ ਹੈ। ਅੱਜ ਦੀ ਘੜੀ ਪੰਜਾਬ ਦੇ ਕਿਸਾਨ ਕੰਮ ਤੋਂ ਪਾਸਾ ਵਟਦੇ ਜਾ ਰਹੇ ਹਨ। ਇਸ ਕਰਕੇ ਕਿਸਾਨਾਂ ਨੂੰ ਆਪਣੇ ਖੇਤਾਂ ਵੱਲ ਮੁੜਨ ਦੀ ਲੋੜ ਹੈ।

ਮਿਹਨਤ ਸਦਕਾ ਹਾਸਲ ਕੀਤਾ ਚੰਗਾ ਮੁਕਾਮ

ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ.ਬਲਦੇਵ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ। ਜਿਸ ਨੇ ਆਪਣੀ ਮਿਹਨਤ ਸਦਕਾ ਇੱਕ ਚੰਗਾ ਮੁਕਾਮ ਹਾਸਲ ਕੀਤਾ ਹੈ। ਹਰਜਿੰਦਰ ਸਿੰਘ ਨੇ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਪੰਜ ਸਾਲ ਪਹਿਲਾਂ ਇੱਕ ਨਰਸਰੀ ਸ਼ੁਰੂ ਕੀਤੀ ਸੀ, ਜਿਸ ਵਿੱਚੋਂ ਅੱਜ ਦੀ ਘੜੀ ਉਹ ਚੰਗੀ ਕਮਾਈ ਕਰ ਰਿਹਾ ਹੈ।

ਸਲਾਨਾ ਕਮਾਈ

ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਤਿੰਨ ਏਕੜ ਦੀ ਇਸ ਨਰਸਰੀ ਵਿੱਚੋਂ ਇੱਕ ਕਰੋੜ ਦੇ ਕਰੀਬ ਆਪਣੀ ਸਲਾਨਾ ਟਰਨਓਵਰ ਕਵਰ ਕਰ ਰਿਹਾ ਹੈ। ਜਿਸ ਵਿੱਚੋਂ ਤੀਹ ਲੱਖ ਦੀ ਹਰਜਿੰਦਰ ਨੂੰ ਸਲਾਨਾ ਕਮਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਕਿਸਾਨ ਵੀ ਹਰਜਿੰਦਰ ਸਿੰਘ ਵਾਂਗ ਸਫਲ ਹੋ ਸਕਦੇ ਹਨ, ਜੇਕਰ ਉਹ ਫ਼ਸਲੀ ਚੱਕਰ ਚੋਂ ਨਿਕਲ ਕੇ ਮਿਹਨਤ ਕਰਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.