ETV Bharat / state

ਮੀਂਹ ਨਾਲ ਫਸਲਾਂ ਦੇ ਨੁਕਸਾਨ ਦਾ ਦੌਰ ਜਾਰੀ, ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵੀ ਚਿੰਤਤ

author img

By

Published : Apr 5, 2023, 1:48 PM IST

ਬਰਨਾਲਾ 'ਚ ਮੁੜ ਮੁੜ ਪਏ ਮੀਂਹ ਨੇ ਕਿਸਾਨਾਂ ਦੀ ਰਹਿੰਦੀ ਫ਼ਸਲ ਵੀ ਖ਼ਰਾਬ ਕਰ ਦਿੱਤੀ ਹੈ। ਜਿਸ ਕਾਰਨ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦੀ ਚਿੰਤਾ ਵੀ ਵੱਧ ਗਈ ਹੈ। ਇਸੇ ਨੂੰ ਲੈ ਕੇ ਹੁਣ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਰਾਸ਼ੀ 'ਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ।

ਮੀਂਹ ਨਾਲ ਫਸਲਾਂ ਦੇ ਨੁਕਸਾਨ ਦਾ ਦੌਰ ਜਾਰੀ, ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵੀ ਚਿੰਤਤ
ਮੀਂਹ ਨਾਲ ਫਸਲਾਂ ਦੇ ਨੁਕਸਾਨ ਦਾ ਦੌਰ ਜਾਰੀ, ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵੀ ਚਿੰਤਤ
ਮੀਂਹ ਨਾਲ ਫਸਲਾਂ ਦੇ ਨੁਕਸਾਨ ਦਾ ਦੌਰ ਜਾਰੀ, ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵੀ ਚਿੰਤਤ

ਬਰਨਾਲਾ: ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਇਹ ਸਤਰਾਂ ਕਿਸਾਨਾਂ ਦੇ ਹਾਲ 'ਤੇ ਬਿਲਕੁਲ ਸਹੀ ਬੈਠ ਰਹੀਆਂ ਹਨ, ਕਿਉਂਕਿ ਹੁਣ ਤੱਕ ਕਿਸਾਨਾਂ ਦੀ ਫ਼ਸਲ ਬਹੁਤ ਵਧੀਆ ਖੇਤਾਂ ਵਿੱਚ ਖੜ੍ਹੀ ਸੀ। ਇਸ ਬਾਰ ਉਮੀਦ ਸੀ ਕਿ ਪਿਛਲ਼ੀ ਵਾਰ ਨਾਲੋਂ ਜਿਆਦਾ ਕਣਕ ਦਾ ਝਾੜ ਨਿਕਲੇਗਾ , ਪਰ ਸ਼ਾਇਦ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ । ਖੇਤਾਂ 'ਚ ਝੂਮਦੀ ਦੀ ਫ਼ਸਲ ਨੂੰ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਬਿਲਕੁਲ ਹੀ ਤਬਾਹ ਕਰ ਰੱਖ ਦਿੱਤਾ ਹੈ। ਉਧਰ ਬੀਤੀ ਰਾਤ ਵੀ ਬਰਨਾਲਾ ਵਿੱਚ ਪਏ ਮੀਂਹ ਨੇ ਫ਼ਸਲਾਂ ਨੂੰ ਮੁੜ ਤੋਂ ਨੁਕਸਾਨ ਪਹੁੰਚਾਇਆ ਹੈ।

ਕਿਸਾਨਾਂ ਦੀ ਚਿੰਤਾ 'ਚ ਵਾਧਾ: ਰਾਤ ਮੁੜ ਫ਼ਸਲਾਂ ਉੱਤੇ ਵਰਸੇ ਮੀਂਹ ਨੇ ਕਿਸਾਨਾਂ ਦੀ ਚਿੰਤਾਂ 'ਚ ਹੋਰ ਵੀ ਵਾਧਾ ਕਰ ਦਿੱਤਾ ਹੈ। ਜਿੱਥੇ ਥੋੜ੍ਹੀ ਬਹੁਤ ਫ਼ਸਲ ਖਰਾਬ ਹੋਣ ਤੋਂ ਬਚੀ ਸੀ ਉਹ ਰਾਤ ਹੋਈ ਬਰਸਾਤ ਨੇ ਬਿਲਕੁਲ ਖ਼ਰਾਬ ਕਰ ਦਿੱਤੀ ਹੈ। ਮੀਂਹ ਕਾਰਨ ਸਾਰੀ ਫ਼ਸਲ ਡਿੱਗ ਗਈ ਹੈ। ਜਿਸ ਦੀ ਹੱਥਾਂ ਨਾਲ ਵਾਢੀ ਵੀਂ ਨਹੀਂ ਕੀਤੀ ਜਾ ਸਕਦੀ। ਇਸ ਨੂੰ ਵੇਖਦੇ ਹੋਏ ਕਿਸਾਨਾਂ ਦੇ ਨਾਲ- ਨਾਲ ਹੁਣ ਮਜ਼ਦੂਰਾਂ ਨੂੰ ਵੀ ਦਿਨ ਰਾਤ ਕੰਮ ਦੀ ਚਿੰਤਾਂ ਸਤਾਉਣ ਲੱਗੀ ਹੈ। ਕਿਉਂ ਕਿਸਾਨਾਂ ਦੀ ਫ਼ਸ਼ਲ ਨਾਲ ਹੀ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲਦਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਹੀ ਮਜ਼ਦੂਰ ਹੁੰਦੇ ਹਨ। ਇੰਨ੍ਹਾਂ ਦੇ ਸਿਰ 'ਤੇ ਸਾਡੇ ਘਰ ਚੱਲਦੇ ਹਨ ਪਰ ਇਸ ਰੱਬ ਦੀ ਕਰੋਪੀ ਨੇ ਜਿੱਥੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ ਉੱਥੇ ਹੁਣ ਮਜ਼ਦੂਰਾਂ ਨੂੰ ਵੀ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ।

ਸਰਕਾਰ ਤੋਂ ਮੁਆਵਜ਼ੇ ਦੀ ਮੰਗ: ਕੁਦਰਤ ਦੀ ਮਾਰ ਝੱਲ ਰਹੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਉਮੀਦ ਲਗਾਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ 30-40 ਫੀਸਦੀ ਤੋਂ ਘੱਟ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।ਇਸ ਤੋਂ ਇਲਾਵਾ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਤੋਂ ਮੁਆਵਜ਼ਾ ਬੋਨਸ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਥੋੜ੍ਹੇ-ਥੋੜ੍ਹੇ ਦਿਨ ਮਗਰੋਂ ਹੋ ਰਹੀ ਬਰਸਾਤ ਕਿਸਾਨਾਂ ਦੇ ਸਾਹ ਸੁਕਾ ਰਹੀ ਹੈ। ਇਸ ਬਰਸਾਤ ਨਾਲ ਫ਼ਸਲਾਂ ਦਾ ਹੋਰ ਵੀ ਜਿਆਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਹਾਲੇ ਤਾਂ ਪਹਿਲਾ ਪਾਣੀ ਹੀ ਖੇਤਾਂ ਵਿੱਚੋਂ ਸੁੱਕਿਆ ਨਹੀਂ ਸੀ ਰਾਤ ਪਈ ਬਰਸਾਤ ਨੇ ਬਾਕੀ ਕਸਰ ਵੀ ਪੂਰੀ ਕਰ ਦਿੱਤੀ ਹੈ। ਇਸ ਵੱਡੇ ਨੁਕਸਾਨ ਨੂੰ ਲੈ ਕੇ ਪੀੜਤ ਕਿਸਾਨਾਂ ਨੇ ਪੰਜਾਬ ਸਰਾਕਰ ਤੋਂ ਮੁਆਵਜ਼ੇ ਦੀ ਰਕਮ ਵਿੱਚ ਵਾਧੇ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਇਸ ਬੇਮੌਸਮੀ ਬਰਸਾਤ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ । ਜਿਸ ਨੇ ਕਿਸਾਨਾਂ ਨੂੰ ਬਿਲਕੁਲ ਹੀ ਤੋੜ ਕੇ ਰੱਖ ਦਿੱਤਾ ਹੈ। ਇਸ ਲਈ ਜੇਕਰ ਸਰਕਾਰ ਕਿਸਾਨਾਂ ਨੂੰ ਇਸ ਸਕੰਟ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ ਤਾਂ ਮੁਆਵਜ਼ੇ ਦੀ ਮੰਗ 'ਚ ਵਾਧੇ ਕਰੇ ਅਤੇ ਨਾਲ ਹੀ ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਜਾਰੀ ਕਰੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ: Amritpal Search Operation: ਅੰਮ੍ਰਿਤਪਾਲ ਦੀ 10 ਦਿਨ ਪਹਿਲਾਂ ਪੀਲੀਭੀਤ 'ਚ ਮਿਲੀ ਲੋਕੇਸ਼ਨ, ਨੇਪਾਲ ਸਰਹੱਦ 'ਤੇ ਵਧਾਈ ਚੌਕਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.