ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਨੂੰ ਲੱਭਣ ਲਈ ਕੰਪਿਊਟਰ ਅਧਿਆਪਕਾਂ ਵੱਲੋਂ 'ਮੁੱਖ ਮੰਤਰੀ ਭਾਲ ਯਾਤਰਾ' ਕੱਢੀ ਗਈ। ਇਸ ਰੈਲੀ ਜ਼ਰੀਏ ਜਿੱਥੇ ਗੁੰਮ ਹੋਏ ਮੁੱਖ ਮੰਤਰੀ ਨੂੰ ਲੱਭਿਆ ਗਿਆ ਉੱਥੇ ਹੀ ਆਪਣਾ ਰੋਸ ਵੀ ਜ਼ਾਹਿਰ ਕੀਤਾ ਗਿਆ। ਇਸ ਰੈਲੀ ਜ਼ਰੀਏ 90 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ ਦਿਵਾਉਣ, 6500 ਦੇ ਲਗਭਗ ਸਰਕਾਰੀ ਸਕੂਲਾਂ ਵਿੱਚ 18 ਸਾਲ ਤੋਂ ਸੇਵਾ ਨਿਭਾ ਰਹੇ ਅਧਿਆਪਕ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਕਾਫ਼ੀ ਨਿਰਾਸ਼ ਹਨ।
ਵਾਅਦੇ ਭੁੱਲੇ ਮੁੱਖ ਮੰਤਰੀ: ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਲੱਭਦਿਆਂ ਅੱਜ ਦੀ ਯਾਤਰਾ ਸਥਾਨਕ ਭਗਤ ਸਿੰਘ ਪਾਰਕ ਤੋਂ ਸ਼ੁਰੂ ਕਰਦੇ ਹੋਏ ਬੱਸ ਸਟੈਂਡ, ਸਦਰ ਬਜ਼ਾਰ, ਨਹਿਰੂ ਚੌਂਕ ਤੋਂ ਕਚਹਿਰੀ ਚੌਂਕ ਤੋਂ ਗੁਜ਼ਰਦੇ ਹੋਏ ਸਮਾਪਤੀ ਮੀਤ ਹੇਅਰ ਦੀ ਕੋਠੀ ਵਿਖੇ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਦੱਸਿਆ ਕਿ 40 ਤੋਂ ਵੱਧ ਮੀਟਿੰਗਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਸਬ-ਕਮੇਟੀ ਪੰਜਾਬ ਸਰਕਾਰ ਅਤੇ ਵਿੱਤ ਅਤੇ ਸਿੱਖਿਆ ਵਿਭਾਗ ਦੇ ਆਲਾ ਅਫਸਰਾਂ ਨਾਲ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਪੰਜ-ਸੱਤ ਵਾਰ ਮੁੱਖ ਮੰਤਰੀ ਪੰਜਾਬ ਨੇ ਜੱਥੇਬੰਦੀ ਨੂੰ ਮੀਟਿੰਗ ਦਿੱਤੀ ਪਰ ਜੱਥੇਬੰਦੀ ਨਾਲ ਅੱਜ ਤੱਕ ਮੁੱਖ ਮੰਤਰੀ ਨੇ ਕੋਈ ਮੀਟਿੰਗ ਨਹੀਂ ਕੀਤੀ। ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਹ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ।
- ਬੱਸ ਹਾਦਸੇ ਵਿੱਚ ਮਾਰੇ ਗਏ ਪੁਲਿਸ ਜਵਾਨਾਂ ਦੇ ਪਰਿਵਾਰਾਂ ਨੂੰ 2-2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ
- ਸੀਐੱਮ ਮਾਨ ਦਾ ਜਾਨੋਂ ਮਾਰਨ ਦੀਆਂ ਧਮਕੀਆਂ ਉੱਤੇ ਬਿਆਨ, ਕਿਹਾ- ਪੰਜਾਬ ਦੀ ਖੁਸ਼ਹਾਲੀ ਲਈ ਕੋਈ ਵੀ ਕੁਰਬਾਨੀ ਮਨਜ਼ੂਰ, ਧਮਕੀਆਂ ਦੀ ਨਹੀਂ ਕੋਈ ਪਰਵਾਹ
- ਸੀਐੱਮ ਮਾਨ ਨੇ ਸੂਬੇ ’ਚ ਵਿਦੇਸ਼ੀ ਨਿਵੇਸ਼ ਲਈ ਡਿਪਲੋਮੈਟਾਂ ਨਾਲ ਕੀਤੀ ਮੈਰਾਥਨ ਮੁਲਾਕਾਤ, ਡਿਪਲੋਮੈਂਟਾਂ ਨੇ ਸੂਬੇ 'ਚ ਨਿਵੇਸ਼ ਕਰਨ ਦੀ ਵਿਖਾਈ ਦਿਲਚਸਪੀ
ਯਾਤਰਾ ਦੀ ਸਮਾਪਤੀ: ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੀ ਹੋਈ 21 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ ਸਮਾਪਤ ਕੀਤੀ ਜਾਵੇਗੀ। ਪ੍ਰਦਰਸ਼ਨਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ ਤਾਂ ਸਮੂਹ ਕੰਪਿਊਟਰ ਅਧਿਆਪਕਾਂ ਦਾ ਰੋਸ ਝੱਲਣ ਲਈ ਤਿਆਰ ਰਹਿਣ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।