ਬਰਨਾਲਾ: ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਈਲੈਟਸ ਸੈਂਟਰ, ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਸੈਂਟਰਾਂ ਉੱਤੇ ਛਾਪੇਮਾਰੀ ਕੀਤੀ ਗਈ। ਸ਼ਹਿਰ ਦੇ ਆਈਲੈਟਸ ਮਾਰਕੀਟ ਦੇ ਨਾਮ ਨਾਲ ਮਸ਼ਹੂਰ 16 ਏਕੜ ਵਿੱਚ ਏਡੀਸੀ ਸੁਖਪਾਲ ਸਿੰਘ ਵੱਲੋਂ ਛਾਪੇਮਾਰੀ ਦੌਰਾਨ 40 ਤੋਂ 50 ਸੈਂਟਰਾਂ ਵਿੱਚ ਲੋੜੀਂਦੇ ਡਾਕੂਮੈਂਟ ਚੈਕ ਕੀਤੇ ਗਏ। 11 ਸੈਂਟਰ ਮਾਲਕਾਂ ਕੋਲ ਕੋਈ ਲੋਂੜੀਂਦੇ ਕਾਗਜ਼ ਨਾ ਪਾਏ ਜਾਣ ਉੱਤੇ ਸੈਂਟਰਾਂ ਨੂੰ ਸੀਲ ਕਰਕੇ ਨੋਟਿਸ ਚਿਪਕਾ ਦਿੱਤੇ ਗਏ।
40 ਤੋਂ 50 ਸੈਂਟਰਾਂ ਦੀ ਜਾਂਚ: ਇਸ ਮੌਕੇ ਏਡੀਸੀ ਬਰਨਾਲਾ ਸੁਖਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਈਲੈਟਸ ਸੈਂਟਰ, ਇੰਮੀਗ੍ਰੇਸ਼ਨ ਸੈਂਟਰ ਜਾਂ ਦੀ ਸਮੇਂ ਸਿਰ ਚੈਕਿੰਗ ਕੀਤੀ ਜਾਂਦੀ ਹੈ। ਜਿਸ ਤਹਿਤ ਉਹਨਾਂ ਵਲੋਂ ਅੱਜ ਬਰਨਾਲਾ ਸ਼ਹਿਰ ਵਿੱਚ ਇਹਨਾਂ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਹੈ। ਅੱਜ ਕਰੀਬ 40 ਤੋਂ 50 ਸੈਂਟਰਾਂ ਦੀ ਜਾਂਚ ਕੀਤੀ ਗਈ ਹੈ। ਇਹਨਾਂ ਸੈਂਟਰਾਂ ਵਿੱਚੋਂ ਕੁੱਝ ਕੋਲ ਲੋੜੀਂਦੇ ਕਾਗਜ਼ ਜਾਂ ਡਾਕੂਮੈਂਟ ਨਹੀਂ ਸਨ ਅਤੇ ਮੌਕੇ ਤੇ ਡਾਕੂਮੈਂਟ ਪੇਸ਼ ਨਹੀਂ ਕਰ ਸਕੇ। ਜਿਸ ਕਰਕੇ 11 ਸੈਂਟਰਾਂ ਦੇ ਦਫ਼ਤਰਾਂ ਨੂੰ ਸੀਲ ਕੀਤਾ ਗਿਆ ਹੈ।
- ਪੀਆਰਟੀਸੀ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ, ਜਾਣੋ ਕਾਰਣ
- ਫਰਾਂਸ ਦੌਰੇ 'ਤੇ ਗਏ ਪੀਐੱਮ ਨੂੰ ਦਿੱਲੀ ਦੇ ਹੜ੍ਹ ਦੀ ਚਿੰਤਾ, ਐੱਲਜੀ ਨੂੰ ਲਾਇਆ ਫੋਨ ਤੇ ਸਾਰੇ ਪ੍ਰਬੰਧਾਂ ਦੀ ਲਈ ਜਾਣਕਾਰੀ, ਪੜ੍ਹੋ ਦਿੱਲੀ ਦੇ ਹਾਲਾਤ...
- SGPC Meeting Today: 24 ਜੁਲਾਈ ਤੋਂ ਸ਼ੁਰੂ ਹੋਵੇਗਾ SGPC ਦਾ ਆਪਣਾ LIVE ਗੁਰਬਾਣੀ ਪ੍ਰਸਾਰਣ, PTC ਨਾਲ ਕੰਟ੍ਰੈਕਟ ਹੋਇਆ ਖ਼ਤਮ
ਸੈਂਟਰਾਂ ਦੀ ਸੀਲ ਖੋਲ੍ਹ ਦਿੱਤੀ ਜਾਵੇਗੀ: ਪ੍ਰਸ਼ਾਸ਼ਨ ਵੱਲੋਂ ਇਹਨਾਂ ਸੈਂਟਰ ਮਾਲਕਾਂ ਨੂੰ ਸਮਾਂਬੱਧ ਮੌਕਾ ਦਿੱਤਾ ਗਿਆ ਹੈ, ਜਿਸ ਤਹਿਤ ਉਹ ਆਪਣੇ ਲੋੜੀਂਦੇ ਡਾਕੂਮੈਂਟ ਸਾਨੂੰ ਦਿਖਾਕੇ ਸਾਡੀ ਸੰਤੁਸ਼ਟੀ ਕਰ ਸਕਦੇ ਹਨ। ਜੇਕਰ ਉਹਨਾਂ ਦੇ ਡਾਕੂਮੈਂਟ ਸਹੀ ਪਾਏ ਜਾਂਦੇ ਹਨ ਤਾਂ ਸੈਂਟਰਾਂ ਦੀ ਸੀਲ ਖੋਲ੍ਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਇਹਨਾਂ ਸੈਂਟਰਾਂ ਵਾਲਿਆਂ ਨੇ ਕੋਈ ਲੋਂੜੀਂਦੇ ਡਾਕੂਮੈਂਟ ਅਪਲਾਈ ਨਹੀਂ ਕੀਤੇ ਤਾਂ ਇਹ ਸੈਂਟਰ ਨਹੀਂ ਖੋਲ੍ਹ ਸਕਦੇ। ਜਿੰਨਾਂ ਸਮਾਂ ਲੋਂੜੀਂਦੀ ਪ੍ਰਮੀਸ਼ਨ ਦੀ ਫ਼ਾਈਲ ਅਪਲਾਈ ਨਹੀਂ ਹੁੰਦੀ, ਉਨਾਂ ਸਮਾਂ ਇਹ ਸੈਂਟਰ ਸੀਲ ਹੀ ਰਹਿਣਗੇ। ਉਹਨਾਂ ਕਿਹਾ ਕਿ ਜੋ ਸੈਂਟਰ ਸੀਲ ਕੀਤੇ ਗਏ ਹਨ, ਜੇਕਰ ਉਹਨਾਂ ਕੋਲ ਲੋੜੀਂਦੇ ਡਾਕੂਮੈਂਟ ਨਾ ਮਿਲੇ ਤਾਂ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹਨਾਂ ਸੈਂਟਰਾਂ ਵਿੱਚ ਫ਼ਾਇਰ ਵਿਭਾਗ ਤੋਂ ਵੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਜਿਸ ਸੈਂਟਰ ਕੋਲ ਫਾਇਰ ਵਿਭਾਗ ਦੀ ਮਨਜ਼ੂਰੀ ਨਹੀਂ ਹੋਵੇਗੀ, ਉਹਨਾਂ ਉੱਪਰ ਵੀ ਕਾਰਵਾਈ ਹੋਵੇਗੀ, ਕਿਉਂਕਿ ਇਹਨਾਂ ਸੈਂਟਰਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਐਮਰਜੈਂਸੀ ਹਾਲਾਤ ਵਿੱਚ ਸੁਰੱਖਿਆ ਬਹੁਤ ਜ਼ਰੂਰੀ ਹੈ।