ਬਰਨਾਲਾ: ਚਾਇਨਾ ਡੋਰ ਦਾ ਕਹਿਰ ਬਹੁਤ ਵਧ ਗਿਆ ਹੈ। ਨਿੱਤ ਦਿਨ ਚਾਇਨਾ ਡੋਰ ਨਾਲ ਮੂੰਹ ਗਲਾ ਕੱਟੇ ਜਾਣ ਦੀਆਂ ਖ਼ਬਰਾ ਆ ਰਹੀਆਂ ਹਨ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕ ਚਾਇਨਾਂ ਡੋਰ ਕਾਰਨ ਜ਼ਖਮੀ ਹੋ ਰਹੇ ਹਨ। ਚਾਈਨਾ ਡੋਰ ਕਾਰਨ ਸਿਰਫ ਇਨਸਾਨ ਹੀ ਨਹੀਂ ਪੰਛੀ ਅਤੇ ਪਸ਼ੂ ਵੀ ਨੁਕਸਾਨੇ ਜਾ ਰਹੇ ਹਨ। ਜਿਸ ਕਾਰਨ ਬਰਨਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਕੂਲੀ ਬੱਚਿਆਂ ਵੱਲੋਂ ਚਾਈਨਾ ਡੋਰ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ।
ਵਿਦਿਆਰਥੀਆਂ ਨੇ ਲੋਕਾਂ ਨੂੰ ਚਾਈਨਾ ਡੋਰ ਖਿਲਾਫ ਕੀਤਾ ਜਾਗਰੂਕ: ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਕੂਲੀ ਵਿਦਿਆਰਥਣਾਂ ਬੇਅੰਤ ਕੌਰ, ਪਰਮਪ੍ਰੀਤ ਕੌਰ, ਵਨੀਤਾ ਰਾਣੀ, ਸੰਨੀ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਚਾਈਨਾ ਡੋਰ ਦੀ ਵਰਤੋਂ ਕਾਰਨ ਜਿੱਥੇ ਪੰਜਾਬ ਵਿੱਚ ਰੋਜ਼ਾਨਾ ਲੋਕ ਅਤੇ ਬੱਚੇ ਜ਼ਖਮੀ ਹੋ ਰਹੇ ਹਨ। ਉਥੇ ਹੀ ਚਾਈਨਾ ਡੋਰ ਪੰਛੀਆਂ ਲਈ ਵੀ ਘਾਤਕ ਸਿੱਧ ਹੋ ਰਹੀ ਹੈ। ਕਿਉਂਕਿ ਇਹ ਚਾਈਨਾ ਡੋਰ ਉੱਡਦੇ ਪੰਛੀਆਂ ਦੇ ਖੰਭਾਂ ਵਿੱਚ ਫਸ ਜਾਂਦੀ ਹੈ। ਜਿਸ ਕਾਰਨ ਪੰਛੀਆਂ ਦੇ ਖੰਭ ਟੁੱਟ ਜਾਂਦੇ ਹਨ। ਪੰਛੀਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ।
ਵਿਦਿਆਰਥੀਆਂ ਨੇ ਲਗਾਏ ਨਾਅਰੇ: ਚਾਈਨਾ ਡੋਰ ਕਾਰਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜ਼ਖਮੀ ਹੋ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਅੱਜ ਇਹ ਰੈਲੀ ਸਾਰੇ ਸਕੂਲੀ ਬੱਚਿਆਂ ਵੱਲੋਂ ਲੋਕਾਂ ਨੂੰ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਕੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਜਾਗਰੂਕਤਾ ਰੈਲੀ ਵਿਚ ਸ਼ਾਮਲ ਸਕੂਲੀ ਵਿਦਿਆਰਥੀ ਸੰਨੀ ਨੇ ਦੱਸਿਆ ਕਿ ਪਹਿਲਾਂ ਉਹ ਖੁਦ ਚਾਈਨਾ ਡੋਰ ਦੀ ਵਰਤੋਂ ਕਰਦਾ ਸੀ, ਪਰ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਚਾਈਨਾ ਡੋਰ ਪੰਛੀਆਂ ਅਤੇ ਇਨਸਾਨਾਂ ਲਈ ਕਿੰਨੀ ਖਤਰਨਾਕ ਹੈ, ਉਸ ਤੋਂ ਬਾਅਦ ਉਸ ਨੇ ਚਾਈਨਾ ਡੋਰ ਦੀ ਵਰਤੋਂ ਬੰਦ ਕਰ ਦਿੱਤੀ। ਵਿਦਿਆਰਥੀ ਜਾਗਰੂਕਤਾਂ ਰੈਲੀ ਵਿੱਚ 'ਜਾਗੋ ਜਾਗੋ ਜਾਗੋ ਚਾਈਨਾ ਡੋਰ ਤਿਆਗੋ' ਅਤੇ 'ਚਾਇਨਾ ਡੋਰ ਭਜਾਵਾਂਗੇ ਪੰਛੀਆਂ ਨੂੰ ਬਚਾਵਾਂਗੇ' ਵਰਗੇ ਨਾਅਰੇ ਲਗਾਏ ਜਾ ਰਹੇ ਸਨ।
ਇਹ ਵੀ ਪੜ੍ਹੋ: center gave relief to the cycle industry: ਸਾਇਕਲ ਇੰਡਸਟਰੀ ਨੂੰ ਕੇਂਦਰੀ ਨੇ ਦਿੱਤੀ ਵੱਡੀ ਰਾਹਤ, ਜਾਣੋ ਕੀ ?