ਬਰਨਾਲਾ: ਹਲਕਾ ਭਦੌਂੜ ਦੇ ਪਿੰਡ ਮੌੜ ਨਾਭਾ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾ ਕੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਸਬੰਧੀ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡਾ.ਮਿਸ਼ਰ ਸਿੰਘ ਪਹੁੰਚੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਪਸ਼ੂ ਪਾਲਕਾਂ ਲਈ ਵਧੀਆ ਸਕੀਮਾਂ ਕੱਢੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਜਾਣਕਾਰੀ ਦੇਣ ਲਈ ਇਹ ਕੈਂਪ ਲਗਾਇਆ ਗਿਆ ਹੈ ਤਾਂ ਜੋ ਸਾਰੇ ਪਸ਼ੂ ਪਾਲਕ ਇਸ ਦਾ ਲਾਭ ਚੰਗੀ ਤਰ੍ਹਾਂ ਚੁੱਕ ਸਕਣ ਅਤੇ ਪਸ਼ੂਆਂ ਦੀ ਦੇਖ ਭਾਲ ਵੀ ਚੰਗੀ ਤਰ੍ਹਾਂ ਕਰ ਸਕਣ। ਇਸ ਮੌਕੇ ਵੈਟਰਨਰੀ ਅਫ਼ਸਰ ਡਾ. ਸੁਖਹਰਮਨਦੀਪ ਸਿੰਘ ਨੇ ਕਿਹਾ ਕਿ ਪਸ਼ੂਆਂ ਦੇ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਰੱਖਣਾ ਚਾਹੀਦਾ ਹੈ।
ਜਾਣਕਾਰੀਆਂ ਹਾਸਿਲ ਕੀਤੀਆਂ ਜਾਣੀਆਂ ਚਾਹੀਦੀਆਂ: ਸਮੇਂ ਸਮੇਂ ਉੱਤੇ ਜਾਗਰੂਕਤਾ ਰੱਖਣੀ ਚਾਹੀਦੀ ਹੈ ਤਾਂ ਜੋ ਉਹਨਾਂ ਲਈ ਲਾਹੇਵੰਦ ਹੋ ਸਕੇ। ਉਨ੍ਹਾਂ ਕਿਹਾ ਕਿ ਰੱਖੇ ਗਏ ਸਾਰੇ ਪਸ਼ੂਆਂ ਦਾ ਸਮੇਂ-ਸਮੇਂ 'ਤੇ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਦੀਆਂ ਬਿਮਾਰੀਆਂ ਸਬੰਧੀ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀਆਂ ਜਾਂਦੀਆਂ ਉਹ ਜਾਣਕਾਰੀਆਂ ਹਾਸਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਇਹ ਜਾਣਕਾਰੀ ਹਰ ਇੱਕ ਪਸ਼ੂ ਪਾਲਕ ਕੋਲ ਹੋਣੀ ਚਾਹੀਦੀ ਹੈ। ਇਸ ਲਈ ਕਦੇ ਵੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਅਜਿਹੇ ਕੈਂਪ ਲਗਾਏ ਗਏ ਹਨ ਜਿੰਨਾ ਵਿੱਚ ਲਗਭਗ 100 ਪਸ਼ੂਆਂ ਪਾਲਕਾਂ ਦੀ ਇਕੱਤਰਤਾ ਕਰਕੇ ਉਹਨਾਂ ਨੂੰ ਹਰ ਪਹਿਲੂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਪਸ਼ੂਆਂ ਲਈ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਕੁੱਤਿਆਂ ਨੂੰ ਹਲਕਾਅ ਤੋਂ ਬਚਣ ਲਈ ਵੀ ਟੀਕੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਪਾਲਣ ਲਈ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਬਸਿਡੀ ਦਾ ਲਾਭ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਇਸ ਦਾ ਪਤਾ ਚੱਲਦਾ ਹੈ। ਜਿਸ ਕਾਰਨ ਸਾਰੇ ਕਿਸਾਨ ਮਹਿਕਮੇ ਦੇ ਸੰਪਰਕ ਵਿੱਚ ਰਹੇ।
ਪਸ਼ੂਆਂ ਦਾ ਚਮੜੀ ਦੀ ਭਿਆਨਕ ਬਿਮਾਰੀ ਕਾਰਨ ਨੁਕਸਾਨ: ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਪਾਲਣ ਲਈ ਕਰਜ਼ੇ ਵੀ ਦਿੱਤੇ ਜਾਂਦੇ ਹਨ। ਇਹ ਕਰਜ਼ਾ ਲੈਣ ਲਈ ਪਸ਼ੂ ਪਾਲਕ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਾ: ਅਵਨੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਕਈ ਵਾਰ ਪਸ਼ੂਆਂ ਦਾ ਚਮੜੀ ਦੀ ਭਿਆਨਕ ਬਿਮਾਰੀ ਕਾਰਨ ਨੁਕਸਾਨ ਹੋਇਆ ਸੀ। ਇਸ ਦੇ ਲੱਛਣ ਜਾਨਵਰਾਂ ਵਿੱਚ ਪਹਿਲਾਂ ਹੀ ਦਿਖਾਈ ਦਿੰਦੇ ਹਨ। ਜੇਕਰ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਪਸ਼ੂ ਠੀਕ ਹੋ ਸਕਦਾ ਹੈ। ਇਸ ਮੌਕੇ ਐਚ.ਡੀ.ਐਫ.ਸੀ ਬੈਂਕ ਦੀ ਤਰਫੋਂ ਜਸਵੀਰ ਸਿੰਘ ਅਤੇ ਨਰਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
- Chandrayaan-3 mission: ਚੰਨ ਦੇ ਧਰਾਤਲ 'ਤੇ ਪ੍ਰਗਿਆਨ ਰੋਵਰ ਨੇ ਕੀਤਾ ਲੈਂਡ, ਇਸਰੋ ਨੇ ਵੀਡੀਓ ਕੀਤਾ ਸਾਂਝਾ
- Speed Challans In Ludhiana: ਸਾਵਧਾਨ ! ਨਵੇਂ ਬਣੇ ਪੁਲ 'ਤੇ ਵਹੀਕਲ ਦੀ ਰਫ਼ਤਾਰ ਕੀਤੀ ਤੇਜ਼, ਤਾਂ ਹੋ ਸਕਦਾ ਹੈ ਚਲਾਨ
- Indian Spies Caught In Pakistan: 6 ਮਹੀਨੇ ਪਹਿਲਾਂ ਪਾਕਿਸਤਾਨ ਤੋਂ ਵਾਪਸ ਆਏ ਰਾਅ ਏਜੰਸੀ ਦੇ ਜਾਸੂਸ ਨੇ ਦੱਸੇ ਦਿਲ ਨੂੰ ਝੰਜੋੜਨ ਵਾਲੇ ਸੱਚ
ਪਸ਼ੂ ਪਾਲਕਾਂ ਲਈ ਸੇਵਾਵਾਂ : ਉਨ੍ਹਾਂ ਦੱਸਿਆ ਕਿ ਬੈਂਕਾਂ ਵੱਲੋਂ ਕਿਸਾਨਾਂ ਲਈ ਕਰਜ਼ਾ ਆਕਰਸ਼ਿਤ ਕਰਨ ਦੀਆਂ ਸਕੀਮਾਂ ਆਉਂਦੀਆਂ ਰਹਿੰਦੀਆਂ ਹਨ। ਪਸ਼ੂ ਪਾਲਕ ਬਣ ਕੇ ਕੋਈ ਵੀ ਵਿਅਕਤੀ ਆਸਾਨੀ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਦਾ ਹੈ। ਇਸਦੇ ਨਾਲ ਹੀ ਉਸਦੇ ਲਈ ਇੱਕ ਵੱਡਾ ਕਾਰੋਬਾਰੀ ਬਣਨ ਦੇ ਮੌਕੇ ਵੀ ਖੁੱਲੇ ਹਨ। ਬੈਂਕ ਹਮੇਸ਼ਾ ਕਿਸੇ ਵੀ ਵਿਅਕਤੀ ਲਈ ਸਕਾਰਾਤਮਕ ਹੁੰਗਾਰਾ ਦਿੰਦਾ ਹੈ ਜੋ ਸਖ਼ਤ ਮਿਹਨਤ ਕਰਨ ਦਾ ਇੱਛੁਕ ਹੈ ਅਤੇ ਅੱਗੇ ਵਧਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਕਰਜ਼ਾ ਲੈ ਕੇ ਆਪਣਾ ਕੰਮ ਕਰਨਾ ਚਾਹੁੰਦਾ ਹੈ। ਨਿਯਮਾਂ ਮੁਤਾਬਕ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਸ ਨੂੰ ਕਰਜ਼ਾ ਦਿੱਤਾ ਜਾ ਸਕਦਾ ਹੈ।