ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਹੋਣ ਨੂੰ ਸਿਰਫ਼ 2 ਮਹੀਨਿਆਂ ਦਾ ਸਮਾਂ ਬਚਿਆ ਹੈ। ਇਸ ਦੌਰਾਨ ਜਿੱਥੇ ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ ਕੁੱਝ ਕਿਸਾਨ ਜੱਥੇਬੰਦੀਆ ਅਤੇ ਕਿਸਾਨ ਆਗੂਆਂ ਦੇ ਚੋਣ ਲੜਨ ਦੇ ਚਰਚੇ ਚੱਲ ਰਹੇ ਹਨ। ਉਥੇ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚੋਣਾਂ ਸਬੰਧ ਸਥਿਤੀ ਬਿਲਕੁਲ ਸਪੱਸ਼ਟ ਕਰ ਦਿੱਤੀ ਹੈ।
ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਦਾ ਚੋਣਾਂ ਸਬੰਧੀ ਸਟੈਂਡ ਬਿਲਕੁਲ ਸਪੱਸ਼ਟ ਹੈ ਕਿ ਉਹ ਇਸ ਵਿੱਚ ਵਿਸਵਾਸ ਨਹੀਂ ਰੱਖਣੇ, ਪੰਜਾਬ ਵਿੱਚ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਮੰਗਾਂ ਅਤੇ ਮਸਲਿਆਂ ਦਾ ਹੱਲ ਸੰਘਰਸ਼ ਨਾਲ ਹੋਣਾ ਹੈ ਨਾ ਕਿ ਚੋਣਾਂ ਨਾਲ।
ਇਸ ਕਰਕੇ ਉਹ ਕਿਸੇ ਪਾਰਟੀ ਦਾ ਨਾ ਸਾਥ ਦੇਣਗੇ ਅਤੇ ਨਾ ਹੀ ਵਿਰੋਧ ਕਰਨਗੇ। ਉਥੇ ਇਸ ਸਬੰਧੀ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਵੀ ਕਿਹਾ ਕਿ ਉਹ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ ਕਿ ਕਿਸੇ ਵੀ ਸਿਆਸੀ ਧਿਰ ਦੇ ਨਾਲ ਨਾ ਚੱਲਣ। ਕਿਸਾਨਾਂ ਅਤੇ ਮਜ਼ਦੂਰਾਂ ਨੇ ਆਪਣੇ ਹੱਕ ਸੰਘਰਸ਼ ਕਰਕੇ ਹੀ ਲੈਣੇ ਹਨ ਨਾ ਕਿ ਚੋਣਾਂ ਲੜ ਕੇ, ਇਸ ਲਈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ ਜਾਰੀ ਰੱਖਣਗੇ।
ਇਹ ਵੀ ਪੜੋ:- ਰੇਲਵੇ ਟਰੈਕ 'ਤੇ ਮਾਲਵਾ ਜ਼ੋਨ ਦਾ ਧਰਨਾ ਜਾਰੀ, ਕਈ ਟ੍ਰੇਨਾਂ ਪ੍ਰਭਾਵਿਤ