ਬਰਨਾਲਾ: ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦੀ ਗੱਲ ਆਖੀ ਗਈ ਸੀ। ਪਰ ਪਿਛਲੇ ਦਿਨੀਂ ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰੀਖਿਆ ਰੱਦ ਹੋਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਵਾਅਦਾ ਠੁੱਸ ਦਿਖਾਈ ਦਿੰਦਾ ਨਜ਼ਰ ਆਉਦਾ ਹੈ। ਦੱਸ ਦਈਏ ਕਿ ਪੰਜਾਬ ਰਾਜ ਅਧਿਆਪਨ ਯੋਗਤਾ ਪ੍ਰੀਖਿਆ PTET EXAM 2023 ਦੌਰਾਨ ਸਵਾਲਾਂ ਦੇ ਜਵਾਬ ਪ੍ਰਸ਼ਨ ਪੱਤਰ ਵਿੱਚ ਵੀ ਮੌਜੂਦ ਸਨ।
ਪ੍ਰਸ਼ਨ ਪੱਤਰ ਵਿੱਚ ਉੱਤਰ ਹਾਈ ਲਾਈਟ:- ਜਾਣਕਾਰੀ ਅਨੁਸਾਰ ਦੱਸ ਦੱਈਏ ਕਿ ਮਾਸਟਰ ਕੇਡਰ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਲਈ 4 ਪ੍ਰਕਾਰ ਦੇ ਪੇਪਰ ਪਾਏ ਗਏ। ਜਿੰਨ੍ਹਾਂ ਵਿੱਚ ਏ,ਬੀ ,ਸੀ ਅਤੇ ਡੀ ਸੈੱਟ ਸਨ। ਕੁੱਲ੍ਹ 60 ਸਵਾਲਾਂ ਲਈ, ਹਰੇਕ ਸਵਾਲ ਦੇ ਉੱਤਰ ਲਈ 4-4 ਵਿਕਲਪ ਦਿੱਤੇ ਗਏ ਸਨ। ਜਿਨ੍ਹਾਂ ਵਿੱਚੋ ਕੋਈ ਇਕ ਢੁੱਕਵਾਂ ਉੱਤਰ ਬਣਦਾ ਸੀ। ਪਰ ਇੱਥੇ ਇਹ ਵੱਡੀ ਗੱਲ ਸੀ ਕਿ ਸਹੀ ਉੱਤਰ ਨੂੰ ਪਹਿਲਾ ਹੀ ਹਾਈ ਲਾਈਟ ਕੀਤਾ ਹੋਇਆ ਸੀ। ਜਿਸ ਤੋਂ ਹਰ ਪ੍ਰੀਖਿਆ ਦੇਣ ਵਾਲਾ ਉਮੀਦਵਾਰ ਅੰਦਾਜ਼ਾ ਲਗਾ ਸਕਦਾ ਸੀ ਸਹੀ ਉੱਤਰ ਕਿਹੜਾ ਹੈ। ਸੋ ਇਸ ਤਰ੍ਹਾਂ ਦੀ ਪ੍ਰੀਖਿਆ ਹੋਣ ਨਾਲ ਜਿੱਥੇ ਬਿਨ੍ਹਾਂ ਤਿਆਰੀ ਵਾਲੇ ਉਮੀਦਵਾਰ ਵੀ ਪਾਸ ਹੋਣਗੇ। ਉੱਥੇ ਹੀ ਤਿਆਰੀ ਵਾਲੇ ਉਮੀਦਵਾਰਾਂ ਇਹ ਹੱਕ ਵੀ ਮਾਰਨਗੇ।
ਬੇਰੁਜ਼ਗਾਰ ਉਮੀਦਵਾਰਾਂ ਦਾ ਸਰਕਾਰ ਉੱਤੇ ਆਰੋਪ:- ਇਸ ਦੌਰਾਨ ਹੀ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਸਰਕਾਰ 'ਤੇ ਬੇਰੁਜ਼ਗਾਰ ਉਮੀਦਵਾਰਾਂ ਨੂੰ ਖੱਜਲ-ਖੁਆਰ ਕਰਨ ਤੇ ਪੈਸਿਆਂ ਦੀ ਲੁੱਟ ਕਰਨ ਦਾ ਆਰੋਪ ਲਗਾਇਆ। ਉਹਨਾਂ ਪਾਰਦਰਸ਼ੀ ਭਰਤੀ ਅਤੇ ਪ੍ਰੀਖਿਆ ਕਰਵਾਉਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੀ ਫੂਕ ਨਿਕਲਣ ਦੀ ਗੱਲ ਆਖੀ। ਉਕਤ ਕੋਤਾਹੀ ਦਾ ਪਤਾ ਲੱਗਣ ਤੇ ਕਾਫੀ ਸੈਂਟਰਾਂ ਵਿੱਚ ਉਮੀਦਵਾਰਾਂ ਕੋਲੋਂ ਪ੍ਰਸ਼ਨ ਪੱਤਰ ਵਾਪਸ ਜਮਾ ਕਰਵਾ ਲਏ ਗਏ। ਜਦਕਿ ਬਰਨਾਲਾ ਵਿਖੇ ਸਰਵਹਿੱਤਕਾਰੀ ਸਕੂਲ ਵਿੱਚ ਹੋਏ ਸਮਾਜਿਕ ਸਿੱਖਿਆ ਪੇਪਰ ਉਮੀਦਵਾਰ ਆਪਣੇ ਕੋਲ ਘਰਾਂ ਨੂੰ ਲੈਕੇ ਗਏ ਹਨ। ਪਾਈ ਗਈ ਫੋਟੋ ਪੇਪਰ ਸੈੱਟ ਡੀ ਦੀ ਹੈ।ਜਦਕਿ ਬਾਕੀ ਸੈਟਾਂ ਵਿੱਚ ਵੀ ਇੰਝ ਹੀ ਹੋਇਆ ਹੈ। ਸਰੀਰਕ ਸਿੱਖਿਆ ਦੇ ਪੇਪਰ ਵਿੱਚ ਵੀ ਅਜਿਹਾ ਹੋਣ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜੋ:- App Mega Membership Campaign: 'ਆਪ' ਆਗੂਆਂ ਨੇ ਚੰਡੀਗੜ੍ਹ ਵਿਖੇ 'ਮੈਗਾ ਮੈਂਬਰਸ਼ਿਪ ਮੁਹਿੰਮ' ਦੀ ਕੀਤੀ ਸ਼ੁਰੂਆਤ