ਬਰਨਾਲਾ: ਬਰਨਾਲਾ ਦੀ ਜੇਲ੍ਹ ਵਿਚ ਇੱਕ ਕੈਦੀ (Detainee) ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ ਸੀ, ਉਸ ਦੀ ਪਿੱਠ 'ਤੇ ਅੱਤਵਾਦੀ (Terrorists) ਲਿਖ ਦਿੱਤਾ ਗਿਆ ਸੀ।
ਬਰਨਾਲਾ ਦੀ ਜੇਲ੍ਹ ਵਿੱਚ ਸਜਾ ਕੱਟ ਰਹੇ ਕਰਮਜੀਤ ਸਿੰਘ ਨੇ ਪਿਛਲੇ ਦਿਨਾਂ 'ਚ ਜਿਲ੍ਹਾ ਮਾਨਸਾ ਦੀ ਅਦਾਲਤ ਵਿੱਚ ਇਹ ਬਿਆਨ ਦਿੱਤਾ ਸੀ ਕਿ ਬਰਨਾਲਾ ਦੇ ਜੇਲ੍ਹ ਸੁਪਰਡੈਂਟ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਉਸਦੀ ਪਿੱਠ ਉੱਤੇ ਅੱਤਵਾਦੀ ਲਿਖਿਆ ਗਿਆ ਹੈ।
ਜਿਸਨੂੰ ਲੈ ਕੇ ਕੈਦੀ ਕਰਮਜੀਤ ਸਿੰਘ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਘਟਨਾ ਦੇ ਬਾਅਦ ਕਈ ਰਾਜਨੀਤਕ ਪਾਰਟੀ ਨੇਤਾਵਾਂ ਵਲੋਂ ਵੀ ਇਸ ਤਰੀਕੇ ਦੀ ਘਟਨਾ ਨੂੰ ਨਿੰਦਣਯੋਗ ਦੱਸਿਆ ਗਿਆ।
ਹੁਣ ਇਹ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਜਿਸਦੇ ਚੱਲਦੇ ਅੱਜ (ਸ਼ਨੀਵਾਰ) ਬਰਨਾਲਾ ਦੇ ਰੈਸਟ ਹਾਊਸ ਵਿੱਚ ਪੰਜਾਬੀ ਕਿਰਤੀ ਮਜਦੂਰ ਯੂਨੀਅਨ ਪੰਜਾਬ ਦੇ ਪਰਮਜੀਤ ਸਿੰਘ ਸੇਖੋਂ ਪੰਜਾਬ ਪ੍ਰਧਾਨ ਵਲੋਂ ਵੱਡਾ ਐਲਾਨ ਕੀਤਾ ਗਿਆ।
ਉਹਨਾਂ 8 ਨਵੰਬਰ ਨੂੰ ਬਰਨਾਲਾ ਜੇਲ੍ਹ ਦੇ ਬਾਹਰ ਪੰਜਾਬੀ ਕਿਰਤੀ ਮਜਦੂਰ ਯੂਨੀਅਨ ਵਲੋਂ ਸੰਕੇਤਕ ਭੁੱਖ ਹੜਤਾਲ ਕਰਕੇ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ।
ਇਸ ਸੰਘਰਸ਼ ਵਿੱਚ ਸੰਘਰਸ਼ਸ਼ੀਲ ਸੰਗਠਨ ਪੰਥਕ, ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਤੋਂ ਅਪੀਲ ਕੀਤੀ ਗਈ ਹੈ, ਕਿ ਇਸ ਸੰਘਰਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਇੱਕਜੁਟ ਹੋ ਕੇ ਜੇਲ੍ਹ ਵਿੱਚ ਹੋਏ।
ਇਸ ਤਸ਼ੱਦਦ ਦੇ ਖਿਲਾਫ਼ ਸੰਘਰਸ਼ ਕਰਨ। ਉਹਨਾਂ ਮੰਗ ਕੀਤੀ ਕਿ ਸੰਬੰਧਤ ਦੋਸ਼ੀ ਜੇਲ੍ਹ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਉੱਤੇ ਮਾਮਲਾ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ: ਰਸੋਈ ਗੈਸ ਦੀ ਵੱਧਦੀ ਕੀਮਤਾਂ 'ਤੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ