ਬਰਨਾਲਾ: ਜ਼ਿਲ੍ਹੇ ਦੇ ਪਿੰਡ ਬਡਬਰ ਦੇ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਜਸਵੀਰ ਸਿੰਘ ਵੱਲੋਂ ਕਿੱਕ ਬਾਕਸਿੰਗ (Kick boxing) ਵਿੱਚ ਸਟੇਟ ਪੱਧਰ ‘ਤੇ ਗੋਲਡ ਅਤੇ ਨੈਸ਼ਨਲ ਪੱਧਰ ‘ਤੇ ਬ੍ਰਾਂਜ ਮੈਡਲ ਜਿੱਤ ਦੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਗਈ ਹੈ। ਕਿੱਕ ਬਾਕਸਿੰਗ ਇਹ ਖੇਡ ਮੁਕਾਬਲੇ ਪੰਜਾਬ ਪੱਧਰ ‘ਤੇ ਪਿਛਲੇ ਦਿਨੀਂ ਮਾਨਸਾ ਵਿਖੇ ਅਤੇ ਨੈਸ਼ਨਲ ਪੱਧਰ ‘ਤੇ ਗੋਆ ਵਿਖੇ ਹੋਏ ਸਨ। ਇਨ੍ਹਾਂ ਮੁਕਾਬਲਿਆਂ ਦੇ ਵਿੱਚ ਅਕਾਸ਼ਦੀਪ ਸਿੰਘ ਨੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਨੈਸ਼ਨਲ ਮੈਡਲ ਜੇਤੂ ਨੌਜਵਾਨ ਅਕਾਸ਼ਦੀਪ ਸਿੰਘ ਦੀ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪ੍ਰਸੰਸ਼ਾ ਕੀਤੀ ਗਈ, ਉਥੇ ਹੀ ਨੌਜਵਾਨ ਅਕਾਸ਼ਦੀਪ ਦਾ ਆਪਣੀ ਬਰਨਾਲਾ ਸਥਿਤ ਰਿਹਾਇਸ਼ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।
ਪੰਜਾਬ ਸਰਕਾਰ ਵਲੋਂ ਓਲੰਪਿਕ ਅਤੇ ਹੋਰ ਖੇਡਾਂ ਵਿੱਚ ਜੇਤੂ ਖਿਡਾਰੀਆਂ ਦੇ ਵੱਡੇ ਸਨਮਾਨ ਕਰਕੇ ਖਿਡਾਰੀਆਂ ਦਾ ਮਾਣ ਵੀ ਵਧਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂਂ ਵਿੱਚ ਬਰਨਾਲਾ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਕਿੱਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਨੌਜਵਾਨ ਅਕਾਸ਼ਦੀਪ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਬੀਪੀਈ ਪਹਿਲੇ ਸਮੈਸਟਰ ਦੀ ਪੜ੍ਹਾਈ ਕਰਦਿਆਂ ਇਹ ਪ੍ਰਾਪਤੀ ਹਾਸਲ ਕੀਤੀ ਗਈ ਹੈ। ਇਹ ਖੇਡਾਂ ਸਟੇਟ ਪੱਧਰ 'ਤੇ ਮਾਨਸਾ ਅਤੇ ਨੈਸ਼ਨਲ ਪੱਧਰ 'ਤੇ ਗੋਆ ਵਿਖੇ ਹੋਈਆਂ ਸਨ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਵਾਈਸ ਪ੍ਰਧਾਨ ਨਰਿੰਦਰ ਨੀਟਾ, ਪ੍ਰਦੀਪ ਸਿੰਘ ਬਡਬਰ ਬਲਾਕ ਸੰਮਤੀ ਮੈਂਬਰ, ਸਨੀ ਸਿੰਘ, ਪੀਏ ਦੀਪ ਸੰਘੇੜਾ, ਵਰੁੁਣ ਗੋਇਲ, ਸਰਪੰਚ ਚੰਦ ਸਿੰਘ,ਆਦਿ ਵੀ ਹਾਜ਼ਰ ਸਨ।