ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਗੁਰੂਘਰ ਮੰਜੀ ਸਾਹਿਬ ਰਾਏਕੋਟ ਰੋਡ ਬਰਨਾਲਾ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਮੇਤ ਸੂਬਾਈ ਆਗੂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਹਾਜ਼ਰ ਹੋਏ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਫ਼ਰੀਦਕੋਟ ਦੀ ਸਮੁੱਚੀ ਟੀਮ ਨੇ ਸੂਬਾ ਕਮੇਟੀ ਦੀ ਅਗਵਾਈ ਵਿੱਚ ਫ਼ਸਲੀ ਮੁਆਵਜ਼ੇ ਦਾ ਘੋਲ 54 ਦਿਨ ਲਗਾਤਾਰ ਐਸ.ਡੀ.ਐਮ. ਦਫਤਰ ਅੱਗੇ ਪੱਕਾ ਮੋਰਚਾ ਲਾਕੇ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ ਹੈ। ਕਿਉਂਕਿ ਜੈਤੋ ਦੇ ਇਲਾਕੇ ਜਿੰਨਾਂ ਵਿੱਚ ਗੜੇਮਰੀ ਕਾਰਨ ਫ਼ਸਲਾਂ ਤਬਾਹ ਹੋਈਆਂ ਸਨ। ਇਹਨਾਂ ਪਿੰਡਾਂ ਵਿੱਚ ਲੱਗਭਗ 19 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਪੈ ਚੁੱਕਾ ਹੈ। ਕੁੱਝ ਰਕਬੇ ਦਾ ਰਹਿੰਦਾ ਮੁਆਵਜ਼ਾ ਹਫ਼ਤੇ ਦੇ ਅੰਦਰ ਪਾ ਦਿੱਤਾ ਜਾਵੇਗਾ।
ਸੂਬਾ ਪ੍ਰਧਾਨ ਨੇ ਕਿਹਾ ਕੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕੀ ਫ਼ਸਲੀ ਮੁਆਵਜ਼ਾ ਹਫ਼ਤੇ ਦੇ ਅੰਦਰ ਭਾਵ ਵੈਸਾਖੀ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ, ਪਰ ਆਪਣਾ ਹੱਕ ਲੈਣ ਲਈ ਕਿਸਾਨਾਂ ਨੂੰ ਜੱਥੇਬੰਦੀ ਦੀ ਅਗਵਾਈ ਵਿੱਚ 55 ਦਿਨ ਲਗਾਤਾਰ ਜੂਝਣਾ ਪਿਆ। ਉਹਨਾਂ ਕਿਹਾ ਕੀ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਅਣਦੇਖੀ ਕਰ ਸਿਰਫ ਦੌਰੇ ਕਰਕੇ ਮੁੱਖਮੰਤਰੀ ਤੇ ਮੰਤਰੀ ਗੋਂਗਲੂਆਂ ਤੋ ਮਿੱਟੀ ਝਾੜ ਰਹੇ ਹਨ। ਹਾਲੇ ਤੱਕ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੋਈ ਰਾਹਤ ਪੈਕਜ ਦਾ ਐਲਾਨ ਨੀ ਕੀਤਾ ਅਤੇ ਨਾ ਹੀ ਕੋਈ ਠੋਸ ਵਿਉਂਤਬੰਦੀ ਉਲੀਕੀ ਹੈ, ਜਿਸ ਕਾਰਨ ਸੰਯੁਕਤ ਮੋਰਚਾ ਪੰਜਾਬ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਐਮ.ਐਲ.ਏ. ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਸੱਦਾ 19 ਅਗਸਤ ਦਾ ਦਿੱਤਾ ਹੈ। ਇਸ ਦਿਨ ਸਵੇਰੇ 11 ਵਜੇ ਤੋਂ ਲੈਕੇ ਪੰਜ ਵਜੇ ਤੱਕ ਘਿਰਾਓ ਕਰਕੇ ਰਾਹਤ ਪੈਕਜ ਦੇਣ ਲਈ ਚਿਤਵਨੀ ਪੱਤਰ ਦਿੱਤੇ ਜਾਣਗੇ ਅਤੇ ਇਹਨਾਂ ਆਗੂਆਂ ਨੂੰ ਇਸ ਦਿਨ ਘਰੇ ਹਾਜ਼ਰ ਰਹਿਣ ਦੀ ਚਿਤਾਵਨੀ ਪਹਿਲਾ ਹੀ ਸੰਯੁਕਤ ਮੋਰਚੇ ਵੱਲੋ ਦਿੱਤੀ ਜਾ ਚੁੱਕੀ ਹੈ।
ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਹਰੇਕ ਜ਼ਿਲ੍ਹੇ ਵਿੱਚ ਝੋਨੇ ਦੀਆਂ ਪਨੀਰੀਆਂ ਜੰਗੀ ਪੱਧਰ 'ਤੇ ਜੱਥੇਬੰਦੀ ਵੱਲੋਂ ਬਿਜਾਈਆ ਗਈਆਂ ਹਨ, ਜੋ ਥੋੜੇ ਦਿਨਾਂ ਵਿੱਚ ਤਿਆਰ ਹੋ ਜਾਣਗੀਆਂ। ਪਨੀਰੀਆਂ ਕੈਂਪਾਂ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁਹੱਈਆ ਕਰਵਾਉਣ ਦੀ ਗੱਲ ਵੀ ਉਹਨਾਂ ਆਖੀ। ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਨੈਣੇਵਾਲ ਪਿੰਡ ਦਾ ਆੜਤੀਆ ਕਿਸਾਨਾਂ ਨਾਲ 6 ਕਰੋੜ ਦੀ ਠੱਗੀ ਮਾਰ ਭੱਜਣ ਦੀ ਤਾਕ ਵਿੱਚ ਹੈ। ਇਸ ਬਾਬਤ ਪ੍ਰਸ਼ਾਸਨ ਨੂੰ ਇੱਕ ਮਹੀਨਾ ਪਹਿਲਾਂ ਜਾਣੂੰ ਕਰਵਾ ਵਾਰ ਵਾਰ ਮੁਕਦਮਾ ਦਰਜ ਕਰਨ ਦੀ ਮੰਗ ਕਰ ਰਹੇ ਹਾਂ। ਪਰ ਪ੍ਰਸ਼ਾਸਨ ਨੇ ਪੀੜ੍ਹਤ ਪਰਿਵਾਰਾਂ ਦੇ ਬਿਆਨ ਤਾਂ ਦਰਜ਼ ਕਰ ਲਏ, ਪ੍ਰੰਤੂ ਉਸ ਆੜਤੀਏ ਤੇ ਮੁਕੱਦਮਾ ਦਰਜ਼ ਕਰਨ ਤੇ ਟਾਲਾ ਵੱਟਦਾ ਨਜ਼ਰ ਆ ਰਿਹਾ। ਜੇਕਰ ਇਸ ਮੁੱਦੇ 'ਤੇ ਢਿੱਲ ਮੱਠ ਹੋਈ ਤਾਂ ਵੱਡਾ ਐਕਸ਼ਨ ਉਲੀਕਣ ਤੋਂ ਜੱਥੇਬੰਦੀ ਗੁਰੇਜ਼ ਨਹੀਂ ਕਰੇਗੀ।
- ਡਰੋਨਾਂ ਰਾਹੀਂ ਨਸ਼ਾ ਤਸਕਰੀ 'ਤੇ ਬੋਲੇ ਮੁੱਖ ਮੰਤਰੀ ਮਾਨ, ਪਾਕਿਸਤਾਨ ਤੋਂ ਨਸ਼ਾ ਲੈਣ ਲਈ ਭਾਰਤ ਵੱਲੋਂ ਜਾਂਦੇ ਨੇ ਡਰੋਨ, ਪੜ੍ਹੋ ਪੂਰੀ ਖ਼ਬਰ...
- DCW: ਸਵਾਤੀ ਮਾਲੀਵਾਲ ਨੇ ਮਣੀਪੁਰ ਹਿੰਸਾ ਨੂੰ ਲੈ ਕੇ ਰਾਸ਼ਟਰਪਤੀ ਨੂੰ ਭੇਜੀਆਂ ਅੰਤਰਿਮ ਸਿਫ਼ਾਰਸ਼ਾਂ
- Paracetamol In Pregnancy: ਗਰਭਵਤੀ ਔਰਤਾਂ ਲਈ ਠੀਕ ਨਹੀਂ ਪੈਰਾਸਿਟਾਮੌਲ, ਕੀ ਹੈ ਸਿਹਤ ਮਾਹਿਰ ਦੀ ਰਾਏ,ਵੇਖੋ ਖਾਸ ਰਿਪੋਰਟ
ਐੱਸ.ਐੱਸ. ਇੰਟਰਨੈਸ਼ਨਲ ਸਕੂਲ ਦੇ ਮਾਲਕਾਂ ਵੱਲੋ ਬਜ਼ੁਰਗ ਬਲਦੇਵ ਸਿੰਘ ਨਾਲ ਮਾਰੀ ਠੱਗੀ ਦਾ ਵੀ ਸੂਬਾ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਵੀ ਅਗਰ ਇਸ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸੂਬਾ ਕਮੇਟੀ ਵੱਲੋ ਮਨੀਪੁਰ ਵਿੱਖੇ ਔਰਤਾਂ ਤੇ ਹੋਏ ਅਤਿਆਚਾਰ ਦੇ ਵਿਰੋਧ ਵਿੱਚ ਨਿੰਦਾ ਮਤਾ ਵੀ ਪਾਸ ਕੀਤਾ ਗਿਆ।