ETV Bharat / state

Barnala Accident News: ਚੀਮਾ-ਜੋਧਪੁਰ ਦੇ ਖ਼ੂਨੀ ਕੱਟ ਕਾਰਨ 2 ਹੋਰ ਮੌਤਾਂ ! - ਸਕੌਡਾ ਕਾਰ

ਬਰਨਾਲਾ ਦੇ ਪਿੰਡ ਚੀਮਾ-ਜੋਧਪੁਰ ਦੇ ਬੱਸ ਅੱਡੇ ਤੇ ਬਰਨਾਲਾ-ਮੋਗਾ ਕੌਮੀ ਹਾਈਵੇ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਹ ਗਲਤ ਕੱਟ ਛੱਡਿਆ ਹੈ, ਜਿਸ ਕਾਰਨ ਇਹ ਹਾਦਸੇ ਵਾਪਰ ਰਹੇ ਹਨ।

Accident near Cheema-Jodhpur bus stand at Barnala
ਚੀਮਾ-ਜੋਧਪੁਰ ਦੇ ਖ਼ੂਨੀ ਕੱਟ ਨੇ ਦੋ ਹੋਰ ਦੀ ਲਈ ਜਾਨ
author img

By

Published : Feb 14, 2023, 9:51 AM IST

ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ-ਜੋਧਪੁਰ ਦੇ ਬੱਸ ਅੱਡੇ ਤੇ ਬਰਨਾਲਾ-ਮੋਗਾ ਕੌਮੀ ਹਾਈਵੇ ਉੱਤੇ ਛੱਡੇ ਕੱਟ ਨੇ ਖੂਨੀ ਰੂਪ ਧਾਰ ਲਿਆ ਹੈ। ਬੀਤੀ ਰਾਤ ਇੱਕ ਗਲਤ ਕੱਟ ਕਾਰਨ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਸਮੇਤ ਦੋ ਵਿਅਕਤੀ ਦੀ ਮੌਤ ਹੋ ਗਈ। ਤਿੰਨ ਦਿਨਾਂ ਵਿੱਚ ਇਸ ਗਲਤ ਕੱਟ ਉੱਤੇ ਦੂਜਾ ਸੜਕ ਹਾਦਸਾ ਹੈ ਅਤੇ ਤਿੰਨ ਮੌਤਾਂ ਹੋ ਚੁੱਕੀਆਂ ਹਨ। ਇਸ ਗੰਭੀਰ ਮਸਲੇ ਪ੍ਰਤੀ ਪ੍ਰਸ਼ਾਸਨ ਦੀ ਨਜ਼ਰਅੰਦਾਜ਼ੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।

ਇਹ ਵੀ ਪੜੋ: Tribute To Martyrs of Pulwama Attack : ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸਿਆਸੀ ਨੇਤਾਵਾਂ ਵੱਲੋਂ ਸ਼ਰਧਾਂਜਲੀ

2 ਦੀ ਹੋਈ ਮੌਤ: ਜਾਣਕਾਰੀ ਅਨੁਸਾਰ ਬੀਤੀ ਰਾਤ ਪ੍ਰਵਾਸੀ ਮਜ਼ਦੂਰ ਮੋਤੀ ਲਾਲ ਪੁੱਤਰ ਕਾਂਤੀ ਲਾਲ (42) ਵਾਸੀ ਯੂਪੀ ਹਾਲ ਆਬਾਦ ਚੀਮਾ, ਸਾਈਕਲ ਉਪਰ ਸਵਾਰ ਹੋ ਕੇ ਆਪਣੇ ਸਾਥੀਆਂ ਨੂੰ ਮਿਲਣ ਉਪਰੰਤ ਪਿੰਡ ਚੀਮਾ ਵਾਪਸ ਪਰਤ ਰਿਹਾ ਸੀ। ਜਦੋਂ ਉਹ ਬੱਸ ਅੱਡੇ ਦੇ ਕੱਟ ਤੋਂ ਮੁੜਨ ਲੱਗਿਆ ਤਾਂ ਤੇਜ਼ ਹਫ਼ਤ਼ਾਰ ਆ ਰਹੀ ਸਕੌਡਾ ਕਾਰ ਦੀ ਲਪੇਟ ਵਿੱਚ ਆ ਗਿਆ। ਹਾਦਸਾ ਏਨਾ ਭਿਆਨਕ ਸੀ ਕਿ ਮੋਤੀ ਲਾਲ ਦੇ ਸਰੀਰ ਦੇ ਦੋ ਟੋਟੇ ਹੋ ਗਏ ਅਤੇ ਉਸਦੀ ਮੌਕੇ ਤੇ ਮੌਤ ਹੋ ਗਈ। ਜਦਕਿ ਕਾਰ ਵਿੱਚ ਸਵਾਰ ਅਮਨਦੀਪ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਅਲਕੜਾ ਗੰਭੀਰ ਜ਼ਖ਼ਮੀ ਹੋ ਗਏ। ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ।

Accident near Cheema-Jodhpur bus stand at Barnala
ਚੀਮਾ-ਜੋਧਪੁਰ ਦੇ ਖ਼ੂਨੀ ਕੱਟ ਨੇ ਦੋ ਹੋਰ ਦੀ ਲਈ ਜਾਨ

ਪੁਲਿਸ ਨੇ ਮਾਮਲਾ ਕੀਤਾ ਦਰਜ: ਪੱਖੋ ਕੈਂਚੀਆਂ ਪੁਲਿਸ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਮ੍ਰਿਤਕ ਮੋਤੀ ਲਾਲ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰ ਚਾਲਕ ਸੁਖਮੰਦਰ ਸਿੰਘ ਵਾਸੀ ਭਦੌੜ ਵਿਰੁੱਧ ਧਾਰਾ 304ਏ ਆਈਪੀਸੀ ਅਧੀਨ ਮਾਮਲਾ ਦਰਜ਼ ਕਰ ਲਿਆ ਹੈ।

ਡੀਸੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ: ਉਥੇ ਇਸ ਸਬੰਧੀ ਪਿੰਡ ਚੀਮਾ ਦੇ ਸਰਪੰਚ ਸੁਖਮੰਦਰ ਸਿੰਘ ਅਤੇ ਆਪ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਲਗਾਤਾਰ ਇਸ ਗਲਤ ਕੱਟ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ, ਪਰ ਪ੍ਰਸ਼ਾਸ਼ਨ ਇਸਦਾ ਕੋਈ ਸਹੀ ਤਰੀਕੇ ਹੱਲ ਕਰਨ ਨੂੰ ਤਿਆਰ ਨਹੀਂ ਹੈ। ਜਦਕਿ ਇਸ ਕੱਟ ਨੂੰ ਬੰਦ ਕਰਕੇ ਇਸ ਜਗ੍ਹਾ ਅੰਡਰ ਜਾਂ ਓਵਰਬਿਜ਼ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਮਸਲੇ ਸਬੰਧੀ ਮੰਗਲਵਾਰ ਨੂੰ ਪੰਚਾਇਤ ਡੀਸੀ ਬਰਨਾਲਾ ਨੂੰ ਮਿਲ ਕੇ ਇਸਦੇ ਹੱਲ ਦੀ ਮੰਗ ਕਰੇਗੀ।

ਇਹ ਵੀ ਪੜੋ: Pulwama Terror Attack Anniversary: ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਪੜੋ ਕਾਲੇ ਦਿਨ ਦੀ ਪੂਰੀ ਕਹਾਣੀ

ETV Bharat Logo

Copyright © 2025 Ushodaya Enterprises Pvt. Ltd., All Rights Reserved.