ਬਰਨਾਲਾ: ਸ਼ਹਿਰ ਦੇ ਨਗਰ ਕੌਂਸਲ ਵਲੋਂ ਸ਼ਹਿਰ ਦੇ ਗਲੀਆਂ ਮੁਹੱਲਿਆਂ ਦੇ ਮੋੜਾਂ ਉੱਤੇ ਸ਼ਹਿਰ ਵਾਸੀਆਂ ਦੀ ਸੌਖ ਲਈ ਮਹੱਲੇ ਅਤੇ ਗਲੀਆਂ ਨੂੰ ਐਡਰੈੱਸ ਕਰਦੇ ਸਾਇਨ ਬੋਰਡ ਲਗਾਏ ਗਏ ਸਨ। ਪਰ ਇਹਨਾਂ ਇਸ ਸਾਇਨ ਬੋਰਡਾਂ 'ਚ ਨਗਰ ਕੌਂਸਲ ਵਲੋਂ ਘਪਲੇਬਾਜੀ ਕਰਨ ਦੇ ਦੋਸ਼ ਲੱਗੇ ਹਨ। ਜਿਸ ਸਬੰਧੀ ਅੱਜ ਬਰਨਾਲਾ ( Barnala) ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਮੀਤ ਹੇਅਰ (meet Hair) ਵਲੋਂ ਬਰਨਾਲਾ ਦੇ ਏਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਸਟੇਟ ਵਿਜਿਲੈਂਸ ਡਿਪਾਰਟਮੈਂਟ ਵਲੋਂ ਇਸ ਘਪਲੇ ਦੀ ਜਾਂਚ ਦੀ ਮੰਗ ਕੀਤੀ ਗਈ।
ਮੀਤ ਹੇਅਰ ਨੇ ਗੱਲ ਕਰਦੇ ਹੋਏ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਘੋਟਾਲਿਆਂ ਦਾ ਘਰ ਬਣ ਕੇ ਰਹਿ ਗਿਆ ਹੈ। ਜਿਸ ਵਿਚ ਇੱਕ ਘਪਲਾ ਇਨ੍ਹਾਂ ਨੇ ਸਾਇਨ ਬੋਰਡ ਵਿੱਚ ਕੀਤਾ ਹੈ। ਜੇਕਰ ਅਸੀ ਇੱਕ ਸਾਇਨ ਬੋਰਡ ਉੱਤੇ ਬਾਜ਼ਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਸਾਇਨ ਬੋਰਡ 1900 ਰੁਪਏ ਵਿੱਚ ਤਿਆਰ ਹੋ ਜਾਂਦਾ ਹੈ। ਪਰ ਨਗਰ ਕੌਂਸਲ ਅਧਿਕਾਰੀਆਂ ਨੇ ਇੱਕ ਸਾਇਨ ਬੋਰਡ (Sign board) ਉੱਤੇ 7400 ਰੁਪਿਆ ਖਰਚਾ ਪਾਕੇ ਲੱਖਾਂ ਰੁਪਏ ਦੀ ਘਪਲੇਬਾਜ਼ੀ ਕੀਤੀ ਹੈ। ਇਸਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਇਸਦੀ ਨਿਰਪਖਤਾ ਦੇ ਨਾਲ ਜਾਂਚ ਨਾ ਕੀਤੀ ਗਈ ਤਾਂ ਆਉਣ ਵਾਲੇ 4 ਮਹੀਨੀਆਂ ਬਾਅਦ ਵਿਧਾਨਸਭਾ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣਦੇ ਹੀ ਇਹਨਂ ਘਪਲੇਬਾਜਾਂ ਨੂੰ ਬਖਸ਼ਿਅ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...