ETV Bharat / state

ਗਰੀਬ ਪਰਿਵਾਰ ਦੀ ਲੜਕੀ ਦੇ ਇਲਾਜ 'ਤੇ ਹਰ ਮਹੀਨੇ ਖਰਚੇ ਜਾ ਰਹੇ ਹਨ 35 ਹਜ਼ਾਰ ਰੁਪਏ, ਲੋਕਾਂ ਤੋਂ ਮਦਦ ਦੀ ਕੀਤੀ ਅਪੀਲ - Brain TV disease

ਹਲਕਾ ਭਦੌੜ ਦੇ ਪਿੰਡ ਧੋਲਾ ਵਿੱਚ ਇੱਕ ਗਰੀਬ ਪਰਿਵਾਰ ਦੀ ਲੜਕੀ ਦਿਮਾਗੀ ਟੀਵੀ ਦੀ ਬਿਮਾਰੀ ਨਾਲ ਲੜ ਰਹੀ ਹੈ। ਪੀੜਤ ਪਰਿਵਾਰ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਇਸ ਕਰਕੇ ਉਹਨਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

A poor family in Barnala appealed for help for the treatment of their daughter

author img

By

Published : Aug 20, 2023, 7:00 AM IST

ਭਦੌੜ (ਬਰਨਾਲਾ) : ਹਲਕਾ ਭਦੌੜ ਦੇ ਪਿੰਡ ਧੋਲਾ ਦੀ ਰਹਿਣ ਵਾਲੀ ਮਹਿਕ ਦੀਪ ਦੇ ਪਰਿਵਾਰ ਵਾਲਿਆਂ ਨੇ ਗੰਭੀਰ ਬਿਮਾਰੀ ਦੇ ਇਲਾਜ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਮਹਿਕਦੀਪ ਉਮਰ 12 ਸਾਲ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੋ ਕਿ ਪਿਛਲੇ 2 ਮਹੀਨਿਆਂ ਤੋਂ ਦਿਮਾਗੀ ਟੀਵੀ ਦੀ ਬਿਮਾਰੀ ਤੋਂ ਪੀੜਤ ਹੈ। ਜਿਸ ਦੇ ਇਲਾਜ 'ਤੇ ਪ੍ਰਤੀ ਮਹੀਨਾ 35000 ਰੁਪਏ ਖਰਚ ਆ ਰਿਹਾ ਹੈ। ਮਹਿਕਦੀਪ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ, ਮਹਿਕਦੀਪ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਵਜੋਂ ਅਤੇ ਮਾਤਾ ਮਨਰੇਗਾ ਮਜ਼ਦੂਰ ਵਜੋਂ ਕੰਮ ਕਰਦੀ ਹੈ, ਘਰ ਦੀ ਹਾਲਤ ਵੀ ਬਹੁਤ ਖਰਾਬ ਹੈ।

ਲੋਕਾਂ ਤੋਂ ਮਦਦ ਦੀ ਅਪੀਲ: ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪਿੰਡ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਕ ਦੀਪ ਬਹੁਤ ਹੀ ਹੋਣਹਾਰ ਲੜਕੀ ਸੀ, ਪਰ ਉਸ ਨੂੰ ਅਚਾਨਕ ਦਿਮਾਗੀ ਟੀ.ਵੀ ਦੀ ਬਿਮਾਰੀ ਹੋ ਗਈ, ਜਿਸ ਦਾ ਇਲਾਜ ਫਰੀਦਕੋਟ ਮੈਡੀਕਲ ਕਾਲਜ ਵਿਖੇ ਚੱਲ ਰਿਹਾ ਹੈ ਅਤੇ ਉਸ ਦੇ ਇਲਾਜ 'ਤੇ ਹਰ ਮਹੀਨੇ ਕਰੀਬ 35 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਚਾਰ ਤੋਂ ਪੰਜ ਮਹੀਨੇ ਤੱਕ ਇਲਾਜ ਜਾਰੀ ਰਹਿ ਸਕਦਾ ਹੈ, ਜਿਸ ਵਿੱਚ ਬਹੁਤ ਖਰਚਾ ਆਵੇਗਾ।

ਮਦਦ ਕਰਨ ਲਈ ਇਹਨਾਂ ਨੰਬਰਾਂ ਤੇ ਕਰੋ ਸੰਪਰਕ: ਇਸ ਪਰਿਵਾਰ ਦੀ ਮਦਦ ਲਈ ਇਸ ਦੇ ਮਾਤਾ-ਪਿਤਾ ਦਾ ਮੋਬਾਈਲ ਨੰਬਰ +91 86997 47543 ਹੈ। ਜੇਕਰ ਕੋਈ ਇਨਸਾਨ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਉਹ ਇਸ ਨੰਬਰ 'ਤੇ ਸੰਪਰਕ ਕਰਕੇ ਜੋ ਵੀ ਮਦਦ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ।

ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਇਲਾਜ਼: ਬਰਨਾਲਾ ਦੇ ਪਿੰਡ ਧੌਲਾ ਦੀ ਰਹਿਣ ਵਾਲੀ 12 ਸਾਲਾ ਲੜਕੀ ਮਹਿਕਦੀਪ ਜੋ ਕਿ ਪਿਛਲੇ ਡੇਢ ਮਹੀਨੇ ਤੋਂ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹੈ, ਬਰੇਨ ਟੀਵੀ ਮੁਰਾਦ ਨਾਂ ਦੀ ਬਿਮਾਰੀ ਤੋਂ ਪੀੜਤ ਹੈ। ਪਰਿਵਾਰ ਦੀ ਮੈਂਬਰ ਬਿੰਦੂ ਬਾਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਮਹਿਕਦੀਪ ਦੇ ਪਿਤਾ ਇੱਕ ਦਿਹਾਰੀਦਾਰ ਹਨ ਅਤੇ ਉਸਦੀ ਮਾਂ ਵੀ ਰੋਜ਼ੀ-ਰੋਟੀ ਕਮਾਉਣ ਲਈ ਮਨਰੇਗਾ ਵਿੱਚ ਦਿਹਾਰੀ ਦਾ ਕੰਮ ਕਰਦੀ ਹੈ ਤੇ ਘਰ ਦੀ ਹਾਲਤ ਬਹੁਤ ਮਾੜੀ ਹੈ। ਮਹਿਕਦੀਪ ਦੀਆਂ ਤਿੰਨ ਭੈਣਾਂ ਅਤੇ ਭਰਾ ਹਨ।

3 ਤੋਂ 4 ਮਹੀਨੇ ਚੱਲ ਸਕਦਾ ਇਲਾਜ: ਬਿਮਾਰੀ ਕਾਰਨ ਪੀੜਤਾ ਕੋਮਾ ਵਿੱਚ ਚਲੀ ਗਈ ਸੀ, ਪਰ ਹੁਣ ਕੁਝ ਰਿਕਵਰੀ ਹੋ ਰਹੀ ਹੈ, ਪਰ ਫਰੀਦਕੋਟ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਇਸ 'ਤੇ ਮਹੀਨਾਵਾਰ ਖਰਚਾ 35000 ਆ ਰਿਹਾ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਠੀਕ ਹੋਣ 'ਚ ਘੱਟੋ-ਘੱਟ 3 ਤੋਂ 4 ਮਹੀਨੇ ਲੱਗ ਸਕਦੇ ਹਨ, ਪਰ ਹੁਣ ਮਹਿਕਦੀਪ ਦੇ ਪਰਿਵਾਰ ਕੋਲ ਉਸਦੇ ਇਲਾਜ ਲਈ ਪੈਸੇ ਨਹੀਂ ਹਨ, ਉਸਦੇ ਘਰ ਦੀ ਹਾਲਤ ਨੂੰ ਵੇਖਦੇ ਹੋਏ ਪਿੰਡ ਧੌਲਾ ਦੇ ਕੁੱਝ ਨੌਜਵਾਨ ਅਤੇ ਪਰਿਵਾਰ ਇਸ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਪਿੰਡ ਵਿੱਚੋਂ ਕੁੱਝ ਪੈਸੇ ਇਕੱਠੇ ਕਰਕੇ ਦਿੱਤੇ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.