ਬਰਨਾਲਾ: ਕੌਮੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਪ੍ਰੇਮੀਆਂ ਵਲੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਮਾਰਚ ਬਰਨਾਲਾ ਸ਼ਹਿਰ ਵਿੱਚ ਕੱਢਿਆ ਗਿਆ। ਇਸ ਮਾਰਚ ਵਿੱਚ ਬਰਨਾਲਾ ਦੀਆਂ ਸਾਹਿਤ ਸਭਾਵਾਂ, ਸਾਹਿਤਕਾਰ, ਲੇਖਕ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ। ਇਸ ਮਾਰਚ ਦੌਰਾਨ ਆਮ ਲੋਕਾਂ ਅਤੇ ਬਰਨਾਲਾ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬੋਰਡਾਂ ਉਪਰ ਪੰਜਾਬੀ ਭਾਸ਼ਾ ਉਪਰਾਲੇ ਸਥਾਨ 'ਤੇ ਲਿਖਣ ਦੀ ਅਪੀਲ ਕੀਤੀ।
ਪੰਜਾਬੀ ਭਾਸ਼ਾ ਨੂੰ ਸਮਰਪਿਤ ਮਾਰਚ: ਇਸ ਮੌਕੇ ਗੱਲਬਾਤ ਕਰਦਿਆਂ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਅਮਨਦੀਪ ਸਿੰਘ ਟੱਲੇਵਾਲੀਆ ਅਤੇ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ ਨੇ ਦੱਸਿਆ ਕਿ ਅੱਜ ਦੁਨੀਆਂ ਭਰ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਦੁਨੀਆਂ ਭਰ ਦੇ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦਿਵਸ ਮਨਾ ਰਹੇ ਹਾਂ। ਇਸੇ ਤਹਿਤ ਬਰਨਾਲਾ ਸ਼ਹਿਰ ਦੀਆਂ ਸਾਹਿਤਕ ਸਭਾਵਾਂ ਅਤੇ ਲੇਖਕਾਂ ਨੇ ਇਕੱਠੇ ਹੋ ਕੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਮਾਰਚ ਕੱਢਿਆ ਗਿਆ ਹੈ।
ਬੋਲੀ ਦੇ ਵਿਕਾਸ ਲਈ ਕੋਸ਼ਿਸ : ਇਸ ਮਾਰਚ ਤਹਿਤ ਲੋਕਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਬਰਨਾਲਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬੋਰਡਾਂ 'ਤੇ ਪੰਜਾਬੀ ਭਾਸ਼ਾ ਉਪਰ ਲਿਖਣ ਲਈ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣਾ ਫਰਜ਼ ਸਮਝਦੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਗੁਰਮ ਨੇ ਕਿਹਾ ਕਿ ਸਾਰੀਆਂ ਭਸ਼ਾਵਾ ਹੀ ਸਤਿਕਾਰਯੋਗ ਹਨ ਪਰ ਸਾਡੀ ਮਾਂ ਬੋਲੀ ਪੰਜਾਬੀ ਸਾਰੇ ਲਈ ਸਾਡੀ ਮਿੱਟੀ ਨਾਲ ਜੁੜੀ ਹੋਈ ਹੈ। ਸਾਨੂੰ ਮਾਂ ਬੋਲੀ ਪੰਜਾਬੀ ਬੋਲਣੀ ਅਤੇ ਸਿੱਖਣੀ ਚਾਹੀਦੀ ਹੈ। ਸਾਨੂੰ ਆਪਣੀ ਬੋਲੀ ਨੂੰ ਪ੍ਰੋਫੁਲਿਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਾਡਾ ਇਤਿਹਾਸ ਹੈ ਇਹ ਸਾਡੀ ਵਿਰਾਸਤ ਹੈ ਜਿਸ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ ਜੋ ਕੌਮਾਂ ਆਪਣੀ ਭਾਸ਼ਾ ਤੋ ਵਿਸਰ ਜਾਂਦੀਆਂ ਹਨ ਉਨ੍ਹਾਂ ਦੀ ਹੋਦ ਵੀ ਖ਼ਤਮ ਹੋ ਜਾਂਦੀ ਹੈ। ਸਾਡੀ ਹੋਂਦ ਨੂੰ ਬਚਾਉਣ ਲਈ ਸਾਡੀ ਭਾਸ਼ਾ ਸਭ ਤੋਂ ਜਰੂਰੀ ਹੈ।
ਰੈਲੀ ਵਿੱਚ ਔਰਤਾਂ ਦੀ ਖਾਸ ਸਮੂਲੀਅਤ: ਇਹ ਰੈਲੀ ਵਿੱਚ ਖਾਸ ਤੌਰ ਉਤੇ ਔਰਤਾਂ ਨੇ ਵੀ ਸਮੂਲੀਅਤ ਕੀਤੀ। ਔਰਤਾਂ ਹੱਥ ਵਿੱਚ ਵੈਨਰ ਫੜ ਕੇ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਸਨ। ਉਨ੍ਹਾਂ ਆਪਣੇ ਹੱਥ ਵਿੱਚ ਫੜੇ ਵੈਨਰਾਂ ਉਤੇ ਮਾਂ ਬੋਲੀ ਦੇ ਪਿਆਰ ਨੂੰ ਦਰਸਾਉਦੇ ਨਾਅਰੇ ਲਿਖੇ ਹੋਏ ਸੀ। ਇਸ ਮਾਂ ਬੋਲੀ ਨੂੰ ਸਮਰਪਿਤ ਰੈਲੀ ਮੌਕੇ ਵਿੱਚ ਔਰਤਾਂ ਨੇ ਵੱਧ ਚੜ ਕੇ ਹਿੱਸਾ ਲਿਆ।
ਇਹ ਵੀ ਪੜ੍ਹੋ:- Delhi Mayor Election:'ਆਪ' ਦੀ ਸ਼ੈਲੀ ਓਬਰਾਏ ਬਣੀ ਦਿੱਲੀ ਦੀ ਮੇਅਰ, ਭਾਜਪਾ ਦੀ ਰੇਖਾ ਨੂੰ ਹਰਾਇਆ