ਬਰਨਾਲਾ: ਸਥਾਨਕ ਇਲਾਕੇ 'ਚ ਰਹਿਣ ਵਾਲੀ ਇਕ ਨਾਬਾਲਗ ਕੁੜੀ ਅਰਸ਼ਦੀਪ ਕੌਰ ਨੇ ਆਪਣੇ ਘਰ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। 17 ਸਾਲਾਂ ਦੀ ਅਰਸ਼ਦੀਪ ਕੌਰ ਬਾਰਵ੍ਹੀਂ 'ਚ ਪੜ੍ਹਦੀ ਸੀ। ਮ੍ਰਿਤਕ ਅਰਸ਼ਦੀਪ ਦੇ ਪਰਿਵਾਰ ਨੇ ਕੁੜੀ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਇਲਜ਼ਾਮ ਨਾਲ ਪੜ੍ਹਦੀ ਦੂਜੀ ਕੁੜੀ 'ਤੇ ਲਾਇਆ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਾਲ ਪੜ੍ਹਨ ਵਾਲੀ ਕੁੜੀ ਅਰਸ਼ਦੀਪ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕਰ ਰਹੀ ਸੀ ਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਬਲੈਕਮੇਲ ਵੀ ਕਰ ਰਹੀ ਸੀ, ਜਿਸ ਦੇ ਚਲਦੇ ਮ੍ਰਿਤਕਾ ਨੇ ਤੰਗ ਆ ਕੇ ਖੁਦਕੁਸ਼ੀ ਕਰ ਲਈ।
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਅਧਿਕਾਰੀ ਮੱਘਰ ਸਿੰਘ ਨੇ ਦੱਸਿਆ ਕਿ ਨਾਬਾਲਗ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।